B'day Spl : ਸ਼ਵਿੰਦਰ ਮਾਹਲ ਇੰਝ ਪਹੁੰਚੇ ਫਿਲਮੀ ਨਗਰੀ 'ਚ, ਜਾਣੋ ਦਿਲਚਸਪ ਕਹਾਣੀ

9/5/2019 12:55:39 PM

ਜਲੰਧਰ (ਬਿਊਰੋ) —  'ਬਾਗੀ ਸੂਰਮੇ', 'ਅੰਬਰਸਰੀਆ' ਅਤੇ 'ਧਰਤੀ' ਵਰਗੀਆਂ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਮਕਬੂਲ ਹੋਣ ਵਾਲੇ ਅਦਾਕਾਰ ਸ਼ਵਿੰਦਰ ਮਾਹਲ ਦਾ ਅੱਜ ਜਨਮਦਿਨ ਹੈ। ਦੱਸ ਦਈਏ ਕਿ ਸ਼ਵਿੰਦਰ ਮਾਹਲ ਦਾ ਜਨਮ 5 ਸਤੰਬਰ 1957 'ਚ ਰੋਪੜ 'ਚ ਹੋਇਆ ਸੀ। ਸ਼ਵਿੰਦਰ ਮਾਹਲ ਪਾਲੀਵੁੱਡ ਦੀਆਂ ਮਸ਼ਹੂਰ ਸ਼ਖਸੀਅਤਾਂ 'ਚੋਂ ਇਕ ਹਨ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਵੱਡੀ ਪ੍ਰਸਿੱਧੀ ਖੱਟੀ ਹੈ। ਸ਼ਵਿੰਦਰ ਮਾਹਲ ਪੰਜਾਬੀ ਫਿਲਮਾਂ ਦੇ ਐਕਟਰ ਹੋਣ ਦੇ ਨਾਲ-ਨਾਲ ਐਂਕਰ ਅਤੇ ਨਿਰਦੇਸ਼ਕ ਵੀ ਹਨ।

PunjabKesari

ਮਹਾਭਾਰਤ ਤੇ ਪਰਸ਼ੂਰਾਮ ਟੀ. ਵੀ. ਸੀਰੀਅਲ ਨਾਲ ਕੀਤੀ ਸ਼ੁਰੂਆਤ
ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਵਿੰਦਰ ਮਾਹਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਹਾਭਾਰਤ ਅਤੇ ਪਰਸ਼ੂਰਾਮ ਵਰਗੇ ਟੀ. ਵੀ. ਸੀਰੀਅਲ ਨਾਲ ਕੀਤੀ ਸੀ। ਉਨ੍ਹਾਂ ਨੇ ਪੰਜਾਬੀ ਸੀਰੀਅਲ ਦੇ ਨਾਲ-ਨਾਲ ਪੰਜਾਬੀ ਨਾਟਕਾਂ 'ਚ ਆਪਣੀ ਵੱਖਰੀ ਛਾਪ ਛੱਡੀ ਹੈ। 'ਮਹਾਂਭਾਰਤ' 'ਚ ਉਨ੍ਹਾਂ ਨੇ ਸ਼ਿਵਜੀ ਦੀ ਭੂਮਿਕਾ ਨਿਭਾਈ ਅਤੇ ਪਰਸ਼ੂ ਰਾਮ ਦੀ ਭੂਮਿਕਾ ਨਾਲ ਹਰ ਇਕ ਦਾ ਦਿਲ ਜਿੱਤ ਲਿਆ ਸੀ।

PunjabKesari

ਇੰਝ ਪਹੁੰਚੇ ਫਿਲਮ ਨਗਰੀ ਦੀ ਦੁਨੀਆ 'ਚ
ਸ਼ਵਿੰਦਰ ਮਾਹਲ ਨੂੰ ਬਚਪਨ ਤੋਂ ਹੀ ਫਿਲਮਾਂ ਦਾ ਕਾਫੀ ਸ਼ੌਂਕ ਸੀ। ਉਹ ਕਾਫੀ ਜ਼ਿਆਦਾ ਫਿਲਮਾਂ ਦੇਖਦੇ ਸਨ। ਇਹੀ ਸ਼ੌਂਕ ਉਨ੍ਹਾਂ ਨੂੰ ਫਿਲਮ ਨਗਰੀ ਮੁੰਬਈ ਲੈ ਆਇਆ, ਜਿਸ ਤੋਂ ਬਾਅਦ ਉਨ੍ਹਾਂ ਦੇ ਫਿਲਮੀ ਸਫਰ ਦੀ ਸ਼ੁਰੂਆਤ ਹੋਈ।ਸ਼ੁਰੂਆਤੀ ਦਿਨਾਂ 'ਚ ਸ਼ਵਿੰਦਰ ਮਾਹਲ ਨੇ ਡਾਇਰੈਕਟਰ ਸ਼ੇਖਰ ਪ੍ਰੋਰਤ ਦੇ ਨਾਟਕ 'ਰਫੀਕੇ ਹਯਾਤ' 'ਚ ਕੰਮ ਕੀਤਾ ਸੀ। ਇਸ ਦੇ ਚੱਲਦੇ ਉਨ੍ਹਾਂ ਨੂੰ ਫਿਲਮਾਂ 'ਚ ਵੀ ਕੰਮ ਮਿਲਣ ਲੱਗ ਗਿਆ।

PunjabKesari

ਇਨ੍ਹਾਂ ਫਿਲਮਾਂ 'ਚ ਕਰ ਚੁੱਕੇ ਹਨ ਕੰਮ
'ਪਛਤਾਵਾ', 'ਪੁੱਤ ਸਰਦਾਰਾਂ ਦੇ', 'ਲਲਕਾਰਾ ਜੱਟੀ ਦਾ', 'ਕਲਯੁੱਗ', 'ਬਾਗੀ ਸੂਰਮੇ', 'ਧੀ ਜੱਟ ਦੀ', 'ਦੇਸੋਂ-ਪ੍ਰਦੇਸ', 'ਮੈਂ ਮਾਂ ਪੰਜਾਬ ਦੀ', 'ਦੂਰ ਨਹੀਂ ਨਨਕਾਣਾ', 'ਗਵਾਹੀ ਜੱਟ ਦੀ', 'ਯਾਰ ਮੇਰਾ ਪ੍ਰਦੇਸੀ', 'ਜੱਗ ਜਿਉਂਦਿਆਂ ਦੇ ਮੇਲੇ', 'ਹੀਰ ਰਾਂਝਾ', 'ਸੁਖਮਨੀ', 'ਆਪਣੀ ਬੋਲੀ ਆਪਣਾ ਦੇਸ', 'ਮੇਲ ਕਰਾਦੇ ਰੱਬਾ', 'ਰੰਗੀਲੇ', 'ਫਿਰ ਮਾਮਲਾ ਗੜਬੜ ਗੜਬੜ', 'ਅੰਬਰਸਰੀਆ' ਵਰਗੀਆਂ ਅਨੇਕਾਂ ਫਿਲਮਾਂ 'ਚ ਵੱਖ-ਵੱਖ ਕਿਰਦਾਰ ਨਿਭਾ ਚੁੱਕੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News