ਹੌਟ ਲੁੱਕ 'ਚ ਬਲੈਕ ਚਾਈਨਾ ਨੇ ਸ਼ੇਅਰ ਕੀਤੀਆਂ ਤਸਵੀਰਾਂ, ਦੇਖ ਵਧਣਗੀਆਂ ਫੈਨਜ਼ ਦੀਆਂ ਧੜਕਨਾਂ

Thursday, July 26, 2018 4:41 PM

ਲਾਸ ਏਂਜਲਸ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਬਲੈਕ ਚਾਇਨਾ ਅਕਸਰ ਹੀ ਆਪਣੀਆਂ ਹੌਟ ਤਸਵੀਰਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਹੌਟ ਤੇ ਬੋਲਡ ਨਜ਼ਰ ਆਵੇਗੀ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਬਲੈਕ ਚਾਇਨਾ ਦਾ ਇਹ ਬੋਲਡ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।  ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਬਲੈਕ ਚਾਇਨਾ ਬਾਕਸਰ ਡੇਵਿਨ ਨੂੰ ਡੇਟ ਕਰ ਰਹੀ ਹੈ। ਡੇਵਿਨ ਦੀ ਉਮਰ ਸਿਰਫ 19 ਸਾਲ ਹੈ ਜਦੋਂਕਿ ਮਾਡਲ ਬਲੈਕ ਦੀ ਉਮਰ 30 ਸਾਲ ਹੈ। ਦੋਵਾਂ ਦਾ ਅਫੇਅਰ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਹੈ।
PunjabKesari
ਇਸ ਤੋਂ ਪਹਿਲਾਂ ਬਲੈਕ ਰਾਬ ਕਰਦਾਸ਼ੀਆਂ ਨੂੰ ਡੇਟ ਕਰ ਚੁੱਕੀ ਹੈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਬਲੈਕ ਤੇ ਡੇਵਿਨ ਦੀ ਮੁਲਾਕਾਤ ਕੁਝ ਮਹੀਨੇ ਪਹਿਲਾਂ ਹੀ ਹੋਈ ਸੀ ਅਤੇ ਪਹਿਲੀ ਮੁਲਾਕਾਤ 'ਚ ਹੀ ਉਹ ਉਸ ਨੂੰ ਆਪਣਾ ਦਿਲ ਦੇ ਬੈਠੀ ਸੀ।
PunjabKesari
ਬਲੈਕ ਡੇਵਿਨ ਦੀਆਂ ਗੱਲਾਂ ਤੋਂ ਅਤੇ ਉਨ੍ਹਾਂ ਦੀ ਪਰਸਨੈਲਿਟੀ ਤੋਂ ਬਹੁਤ ਜ਼ਿਆਦਾ ਹੀ ਪ੍ਰਭਾਵਿਤ ਹੋ ਗਈ ਸੀ ਤੇ ਇਸ ਤੋਂ ਬਾਅਦ ਉਸ ਨੇ ਡੇਵਿਨ ਨਾਲ ਲਗਾਤਾਰ ਮਿਲਣਾ ਸ਼ੁਰੂ ਕਰ ਦਿੱਤਾ। ਹੌਲੀ–ਹੌਲੀ ਦੋਨਾਂ 'ਚ ਕਰੀਬੀਆਂ ਵਧਦੀਆਂ ਗਈਆਂ ਅਤੇ ਦੋਵਾਂ ਇਕ-ਦੂਜੇ ਨੂੰ ਡੇਟ ਕਰਨ ਲੱਗੇ।
PunjabKesari
ਅਸਲ 'ਚ ਡੇਵਿਨ ਤੇ ਮਾਡਲ ਬਲੈਕ ਮਿਲਣ ਲੱਗੇ ਸਨ ਅਤੇ ਉਦੋਂ ਤੋਂ ਹੀ ਇਹ ਅੰਦਾਜ਼ੇ ਲਾਏ ਜਾਣ ਲੱਗੇ ਕਿ ਦੋਵਾਂ ਦਾ ਅਫੇਅਰ ਹੈ। ਬਲੈਕ ਥੋੜ੍ਹੇ ਹੀ ਦਿਨਾਂ ਬਾਅਦ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਹੀ ਬਲੈਕ ਦੇ 14 ਮਿਲੀਅਨ ਤੋਂ ਜ਼ਿਆਦਾ ਫਾਲੋਵਰਸ ਹਨ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More