B''Day Spl : ਪੁਲਸ ਦੀ ਨੌਕਰੀ ਛੱਡ ਇੰਝ ਆਏ ਫਿਲਮੀ ਪਰਦੇ ''ਤੇ ਬੀ. ਐੱਨ. ਸ਼ਰਮਾ

8/23/2019 1:21:03 PM

ਜਲੰਧਰ (ਬਿਊਰੋ) — ਪਾਲੀਵੁੱਡ ਦੇ ਉੱਘੇ ਅਦਾਕਾਰ ਬੀ. ਐੱਨ. ਸ਼ਰਮਾ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਦਿੱਲੀ 'ਚ ਹੋਇਆ ਸੀ। ਬੀ. ਐੱਨ. ਸ਼ਰਮਾ ਇਕ ਪੰਜਾਬੀ ਅਦਾਕਾਰ ਹਨ। ਇਨ੍ਹੀਂ ਦਿਨੀ ਬੀ. ਐੱਨ. ਸ਼ਰਮਾ ਪੰਜਾਬੀ ਫਿਲਮਾਂ 'ਚ ਕਾਫੀ ਸਰਗਰਮ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਮੁਕਲਾਵਾ' ਰਿਲੀਜ਼ ਹੋਈ ਸੀ, ਜਿਸ ਨੂੰ ਬਾਕਸ ਆਫਿਸ 'ਤੇ ਸ਼ਾਨਦਾਰ ਹੁੰਗਾਰਾ ਮਿਲਿਆ।

PunjabKesari

'ਜੇਬ ਕਤਰੇ' ਸ਼ੋਅ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ 
ਉਨ੍ਹਾਂ ਨੇ ਸਾਲ 1985 'ਚ ਜਲੰਧਰ ਦੂਰਦਰਸ਼ਨ ਦੇ ਇਕ ਸ਼ੋਅ 'ਜੇਬ ਕਤਰੇ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੱਕ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਬੀ. ਐੱਨ. ਸ਼ਰਮਾ ਵਧੀਆ ਡਾਈਲਾਗ ਡਿਲੀਵਰੀ ਦੇ ਹੁਨਰ ਨਾਲ ਵਰੋਸਾਇਆ, ਪੰਜਾਬੀ ਫਿਲਮ ਉਦਯੋਗ 'ਚ ਇਕ ਮਸ਼ਹੂਰ ਸ਼ਖਸੀਅਤ ਹਨ।

PunjabKesari

ਪੁਲਸ ਸਿਪਾਹੀ ਦੇ ਤੌਰ 'ਤੇ ਨਿਭਾਈ 25 ਸਾਲ ਦੀ ਸੇਵਾ
ਦੱਸ ਦਈਏ ਕਿ ਬੀ. ਐੱਨ. ਸ਼ਰਮਾ ਨੂੰ ਉਨ੍ਹਾਂ ਦੇ ਮਾਤਾ-ਪਿਤਾ ਇੰਜੀਨੀਅਰ ਬਣਾਉਣਾ ਚਾਹੁੰਦੇ ਸੀ ਪਰ ਸਾਲ 1972 'ਚ ਉਹ ਚੰਡੀਗੜ੍ਹ ਚਲੇ ਗਏ। ਬੀ. ਐੱਨ. ਸ਼ਰਮਾ ਦੀ ਖਾਸ ਗੱਲ ਇਹ ਵੀ ਹੈ ਕਿ ਉਨ੍ਹਾਂ ਨੇ 25 ਸਾਲ ਇਕ ਪੁਲਸ ਸਿਪਾਹੀ ਦੇ ਤੌਰ 'ਤੇ ਸੇਵਾ ਨਿਭਾਈ। 

PunjabKesari

ਸਿਪਾਈ ਦੀ ਨੌਕਰੀ ਦੌਰਾਨ ਕੀਤੀਆਂ ਸਨ 40-45 ਫਿਲਮਾਂ
ਇਸ ਤੋਂ ਇਲਾਵਾ ਉਨ੍ਹਾਂ ਨੇ ਥੀਏਟਰ 'ਚ ਵੀ ਆਪਣਾ ਕਰੀਅਰ ਸ਼ੁਰੂ ਕੀਤਾ। ਸਿਪਾਹੀ ਦੇ ਤੌਰ 'ਤੇ ਸੇਵਾ ਦੌਰਾਨ ਬੀ. ਐੱਨ. ਸ਼ਰਮਾ ਨੇ 40-45 ਫਿਲਮਾਂ ਕਰ ਲਈਆਂ ਸਨ।

PunjabKesari

ਇਨ੍ਹਾਂ ਫਿਲਮਾਂ 'ਚ ਕਰ ਚੁੱਕੇ ਹਨ ਕੰਮ
'ਕੈਰੀ ਆਨ ਜੱਟਾ 2', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਮੰਜੇ ਬਿਸਤਰੇ', 'ਅਰਦਾਸ', 'ਕੈਰੀ ਆਨ ਜੱਟਾ', 'ਜੱਟ ਐਂਡ ਯੂਲੀਅਟ', 'ਮਰ ਗਏ ਓਏ ਲੋਕੋ', 'ਰੇਡੀਓ', 'ਊੜਾ ਆੜਾ', 'ਨਾਢੂ ਖਾਂ' ਅਤੇ 'ਮੁਕਲਾਵਾ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਦਾਕਾਰੀ ਕਰ ਚੁੱਕੇ ਹਨ। ਬੀ. ਐੱਨ. ਸ਼ਰਮਾ ਨੂੰ ਲੋਕਾਂ ਨੇ ਹਾਸੇ ਵਾਲੇ ਕਿਰਦਾਰਾਂ 'ਚ ਜ਼ਿਆਦਾ ਪਸੰਦ ਕਰਦੇ ਹਨ।  

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News