Aww: ਜਦੋਂ ਸਾਬਕਾ ਪ੍ਰੇਮੀ ਲਈ ਕਰੀਨਾ ਨੇ ਬਰਬਾਦ ਕਰ ਦਿੱਤਾ ਧਰਮਿੰਦਰ ਦੇ ਲਾਡਲੇ ਦਾ ਕਰੀਅਰ!!
9/22/2017 3:35:41 PM
ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਇਮਤਿਆਜ਼ ਅਲੀ ਦੀ ਬਲਾਕਬਸਟਰ ਫਿਲਮ 'ਜਬ ਵੀ ਮੈੱਟ' 'ਚ ਕਰੀਨਾ ਅਤੇ ਸ਼ਾਹਿਦ ਦੀ ਜੋੜੀ ਹਿੱਟ ਹੋ ਗਈ ਸੀ। ਹਾਲਾਂਕਿ ਇਹ ਗੱਲ ਘੱਟ ਹੀ ਲੋਕ ਜਾਣਦੇ ਹਨ ਕਿ ਇਸ ਫਿਲਮ ਲਈ ਮੇਕਰਜ਼ ਦੀ ਪਹਿਲੀ ਪਸੰਦ ਸ਼ਾਹਿਦ ਨਹੀਂ ਬਲਕਿ ਬੌਬੀ ਦਿਓਲ ਸਨ। ਇਕ ਇੰਟਰਵਿਊ 'ਚ ਖੁਦ ਬੌਬੀ ਨੇ ਦੱਸਿਆ ਸੀ ਕਿ ਫਿਲਮ 'ਜਬ ਵੀ ਮੈੱਟ' ਲਈ ਕਰੀਨਾ ਨੇ ਖੁਦ ਸ਼ਾਹਿਦ ਦੇ ਨਾਂ ਦੀ ਪੈਰਵੀ ਕੀਤੀ ਸੀ, ਜਿਸ ਦੀ ਵਜ੍ਹਾ ਨਾਲ ਇਹ ਫਿਲਮ ਉਨ੍ਹਾਂ ਨੂੰ ਮਿਲ ਗਈ।
ਜਾਣਕਾਰੀ ਮੁਤਾਬਕ ਬੌਬੀ ਦਿਓਲ ਮੁਤਾਬਕ ਜਦੋਂ ਉਨ੍ਹਾਂ ਨੇ ਇਮਤਿਆਜ਼ ਅਲੀ ਦੀ ਫਿਲਮ 'ਸੋਚਾ ਨਾ ਥਾ' ਦੇਖੀ ਉਸੇ ਸਮੇਂ ਤੋਂ ਹੀ ਉਨ੍ਹਾਂ ਦੇ ਪ੍ਰ੍ਰਸ਼ੰਸਕ ਹੋ ਗਏ ਸਨ। ਜਦੋਂ ਉਹ ਫਿਲਮ 'ਜਬ ਵੀ ਮੈੱਟ' ਕਰਨਾ ਚਾਹੁੰਦੇ ਸਨ, ਜਦਕਿ ਉਸ ਸਮੇਂ ਇਸ ਫਿਲਮ ਦਾ ਨਾਂ 'ਗੀਤ' ਸੀ। ਇਸ ਫਿਲਮ ਲਈ ਬੌਬੀ ਨੇ ਇਮਤਿਆਜ਼ ਅਲੀ ਤੇ ਫਿਲਮ ਦੇ ਪ੍ਰੋਡਕਸ਼ਨ ਹਾਊਸ ਅਟਸ਼ਵਿਨਾਇਕ ਨਾਲ ਵੀ ਗੱਲਬਾਤ ਕੀਤੀ ਸੀ। ਹਾਲਾਂਕਿ ਪ੍ਰੋਡਕਸ਼ਨ ਹਾਊਸ ਨੇ ਇਸ ਨੂੰ ਇਕ ਐਕਸਪੈਂਸਿਵ (ਮਹਿੰਗੀ) ਫਿਲਮ ਦੱਸਦੇ ਹੋਏ ਇਨਕਾਰ ਕਰ ਦਿੱਤਾ।
ਉੱਥੇ ਕਰੀਨਾ ਵੀ ਬਾਅਦ 'ਚ ਇਮਤਿਆਜ਼ ਨੂੰ ਨਹੀਂ ਮਿਲੀ। ਬਾਅਦ 'ਚ ਕਰੀਬ 6 ਮਹੀਨਿਆਂ ਬਾਅਦ ਬੌਬੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਇਹ 'ਜਬ ਵੀ ਮੈੱਟ' ਦੇ ਨਾਂ ਤੋਂ ਸ਼ੁਰੂ ਹੋਈ ਪਰ ਉਸ ਸਮੇਂ ਇਸ 'ਚ ਉਨ੍ਹਾਂ ਦੀ ਜਗ੍ਹਾ ਕਰੀਨਾ ਦੇ ਐਕਸ ਬੁਆਏਫ੍ਰੈਂਡ ਸ਼ਾਹਿਦ ਕਪੂਰ ਨੂੰ ਲਿਆ ਜਾ ਚੁੱਕਾ ਸੀ।
ਬੌਬੀ ਦਿਓਲ ਨੂੰ ਅੱਜ ਵੀ ਇਸ ਗੱਲ ਦਾ ਦੁੱਖ ਹੈ ਕਿ ਜੇਕਰ ਕਰੀਨਾ ਨੇ ਉਨ੍ਹਾਂ ਦੀ ਕਰੀਅਰ ਬਰਬਾਦ ਨਹੀਂ ਕੀਤਾ ਹੁੰਦਾ ਤਾਂ ਸ਼ਾਇਦ ਉਹ ਅੱਜ ਕਿਤੇ ਹੋਰ ਹੁੰਦੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ