ਧਰਮਿੰਦਰ ਦੇ ਲਾਡਲੇ ਨੇ ਇਸ ਅਦਾਕਾਰਾ ਬਾਰੇ ਕੀਤਾ 20 ਸਾਲ ਪੁਰਾਣਾ ਹੈਰਾਨੀਜਨਕ ਖੁਲਾਸਾ

3/16/2018 1:59:23 PM

ਮੁੰਬਈ(ਬਿਊਰੋ)— 'ਪੋਸਟਰ ਬੁਆਏਜ਼' ਨਾਲ ਬਾਲੀਵੁੱਡ 'ਚ ਵਾਪਸੀ ਕਰਨ ਤੋਂ ਬਾਅਦ ਹੁਣ ਬੌਬੀ ਦਿਓਲ ਕੋਲ੍ਹ ਫਿਲਮਾਂ ਦੀ ਭਰਮਾਰ ਹੈ। ਸਲਮਾਨ ਖਾਨ ਤੇ ਅਕਸ਼ੈ ਕੁਮਾਰ ਵਰਗੇ ਵੱਡੇ ਸਟਾਰਜ਼ ਨਾਲ ਬੌਬੀ ਦਿਓਲ ਫਿਲਮ ਕਰਦੇ ਨਜ਼ਰ ਆਉਣਗੇ। ਬੌਬੀ 'ਰੇਸ', 'ਹਾਊਸਫੁੱਲ 4' ਤੇ 'ਯਮਲਾ ਪਗਲਾ ਦੀਵਾਨਾ' ਦੀ ਸ਼ੂਟਿੰਗ ਕਰ ਰਹੇ ਹਨ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਬੌਬੀ ਦਿਓਲ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਆਪਣੇ ਕੰਮ ਨੂੰ ਬੇਹੱਦ ਮਿਸ ਕਰਦੇ ਸਨ।

PunjabKesari

ਬੌਬੀ ਨੇ ਆਪਣੀ ਫਿਲਮ 'ਕਰੀਬ' ਨੂੰ ਲੈ ਕੇ ਇਕ ਕਿੱਸਾ ਵੀ ਸੁਣਾਇਆ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਫਿਲਮ ਦੇ ਨਿਰਦੇਸ਼ਕ ਨੇ ਮਜਬੂਰਨ ਅਦਾਕਾਰਾ ਦਾ ਹੱਥ ਕੱਟ ਲਿਆ ਸੀ। ਇਸ ਫਿਲਮ 'ਚ ਬੌਬੀ ਨੇ ਅਦਾਕਾਰਾ ਨੇਹਾ ਨਾਲ ਕੰਮ ਕੀਤਾ ਸੀ।

PunjabKesari

ਬੌਬੀ ਦੀ ਇਹ ਤੀਜੀ ਫਿਲਮ ਸੀ। ਬੌਬੀ ਨੇ ਦੱਸਿਆ, ''ਨੇਹਾ ਇੰਡਸਟਰੀ 'ਚ ਇਕ ਦਮ ਨਵੀਂ ਸੀ। ਇਸ ਦੇ ਚੱਲਦੇ ਉਹ ਕਾਫੀ ਨਰਵਸ ਵੀ ਸੀ। ਸ਼ੂਟਿੰਗ ਦੌਰਾਨ ਇਕ ਸੀਨ 'ਚ ਨੇਹਾ ਨੂੰ ਪਹਾੜ ਤੋਂ ਹੇਠਾਂ ਵੱਲ ਆਉਣਾ ਸੀ ਤੇ ਆਪਣਾ ਖੱਬਾ ਹੱਥ ਮੈਨੂੰ ਦੇਣਾ ਸੀ।''

PunjabKesari

ਇਸ ਦੌਰਾਨ ਨੇਹਾ ਕਾਫੀ ਕਨਫਿਊਜ਼ ਹੋ ਗਈ ਸੀ। ਉਹ ਵਾਰ-ਵਾਰ ਆਪਣਾ ਸਿੱਧਾ ਹੱਥ ਅੱਗੇ ਕਰ ਰਹੀ ਸੀ। ਇਸ ਤੋਂ ਬਾਅਦ ਵਿਨੋਦ ਨੇ ਕਿਹਾ ਕਿ ਤੁਸੀਂ ਆਪਣਾ ਖੱਬਾ ਹੱਥ ਕੱਟ ਲਓ (ਦੰਦੀ ਵੱਡ ਲਓ)। ਇਸ ਨਾਲ ਤੁਹਾਨੂੰ ਯਾਦ ਰਹੇਗਾ।

PunjabKesari

ਨੇਹਾ ਨੇ ਅਜਿਹਾ ਹੀ ਕੀਤਾ।'' ਇਸ ਦੇ ਬਾਵਜੂਦ ਨੇਹਾ ਨੇ ਫਿਰ ਗਲਤੀ ਦੁਹਰਾਈ। ਜਦੋਂ ਨੇਹਾ 20 ਟੇਕ ਤੋਂ ਬਾਅਦ ਵੀ ਠੀਕ ਨਾਲ ਟੇਕ ਨਾ ਦੇ ਸਕੀ ਤਾਂ ਵਿਧੂ ਵਿਨੋਦ ਨੇ ਆਪਣਾ ਸਬਰ ਤੋੜ ਦਿੱਤਾ, ਜਿਸ ਤੋਂ ਬਾਅਦ ਖੁਦ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਨੇ ਨੇਹਾ ਦੇ ਸੱਜੇ ਹੱਥ 'ਤੇ ਦੰਦੀ ਵੱਡ ਦਿੱਤੀ।

PunjabKesari

ਇਸ ਤੋਂ ਬਾਅਦ ਸਾਰੇ ਹੈਰਾਨ ਹੋ ਗਏ ਤੇ ਨੇਹਾ ਕੰਭਣ ਲੱਗੀ ਪਰ ਜਦੋਂ ਅਗਲਾ ਟੇਕ ਹੋਇਆ ਤਾਂ ਨੇਹਾ ਨੇ ਫਿਰ ਤੋਂ ਆਪਣਾ ਸਿੱਧਾ ਹੱਥ ਹੀ ਮੈਨੂੰ ਦਿੱਤਾ।'' ਜ਼ਿਕਰਯੋਗ ਹੈ ਕਿ ਨੇਹਾ ਹੁਣ ਬਾਲੀਵੁੱਡ ਐਕਟਰ ਮਨੋਜ ਵਾਜਪੇਈ ਦੀ ਪਤਨੀ ਹੈ। ਉੱਥੇ ਬੌਬੀ 'ਰੇਸ 3' ਦੀ ਸ਼ੂਟਿੰਗ ਕਰਨ ਤੋਂ ਬਾਅਦ 'ਹਾਊਸਫੁੱਲ 4' ਦੀ ਸ਼ੂਟਿੰਗ ਸ਼ੁਰੂ ਕਰਨਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News