200 ਕਰੋੜ ਦੀ ਸੰਪਤੀ ਦੇ ਮਾਲਕ ਹਨ ਬੌਬੀ ਦਿਓਲ, 23 ਸਾਲ ਦੇ ਕਰੀਅਰ 'ਚ ਦਿੱਤੀਆਂ ਸਿਰਫ 3 ਹਿੱਟ ਫਿਲਮਾਂ

Wednesday, July 25, 2018 5:17 PM

ਮੁੰਬਈ (ਬਿਊਰੋ)— ਬੌਬੀ ਨੂੰ ਇੰਡਸਟਰੀ 'ਚ 23 ਸਾਲ ਹੋ ਚੁੱਕੇ ਹਨ। ਇਨ੍ਹਾਂ 23 ਸਾਲਾਂ 'ਚ ਬੌਬੀ ਦੀਆਂ 3 ਫਿਲਮਾਂ ਅਜਿਹੀਆਂ ਸਨ, ਜੋ ਬਲਾਕਬਸਟਰ ਰਹੀਆਂ। ਇਨ੍ਹਾਂ 'ਚ 'ਗੁਪਤ', 'ਸੋਲਜਰ' ਅਤੇ ਹਮਰਾਜ' ਵਰਗੀਆਂ ਫਿਲਮਾਂ ਸ਼ਾਮਲ ਹਨ। ਇਸ ਤੋਂ ਬਾਅਦ ਬੌਬੀ ਦੀ ਕੋਈ ਵੀ ਹਿੱਟ ਫਿਲਮ ਨਹੀਂ ਆਈ। ਇੱਥੋਂ ਤੱਕ ਕੀ ਉਨ੍ਹਾਂ ਨੂੰ ਫਿਲਮਾਂ 'ਚ ਕੰਮ ਮਿਲਣਾ ਵੀ ਬੰਦ ਹੋ ਗਿਆ। ਫਿਲਮਾਂ ਨਾ ਕਰਨ ਦੇ ਬਾਵਜੂਦ ਬੌਬੀ 200 ਕਰੋੜ ਦੀ ਜਾਇਦਾਦ ਦੇ ਮਾਲਕ ਰਹੇ।

PunjabKesari

ਅੱਜ ਬੌਬੀ ਕੋਲ 200 ਕਰੋੜ ਦੀ ਸੰਪਤੀ ਤੋਂ ਇਲਾਵਾ 3 ਲਗਜ਼ਰੀ ਕਾਰਾਂ ਹਨ, ਜਿਨ੍ਹਾ ਦੀ ਕੀਮਤ 5 ਕਰੋੜ ਹੈ। ਬੌਬੀ ਫਿਲਮਾਂ ਤੋਂ ਇਲਾਵਾ ਇਕ ਹਾਈ ਕਲਾਸ ਰੈਸਟੋਰੈਂਟ ਵੀ ਚਲਾਉਂਦੇ ਹਨ। ਬੌਬੀ ਦੇ ਮੁੰਬਈ 'ਚ 2 ਚਾਇਨੀਜ਼ ਰੈਸਟੋਰੈਂਟ ਹਨ, ਜਿਨ੍ਹਾਂ 'ਚੋਂ ਇਕ ਦਾ ਨਾਂ Someplace Else ਹੈ। ਇਹ ਸਾਲ 2006 'ਤੋਂ ਚੱਲ ਰਿਹਾ ਹੈ। ਇਸ ਤੋਂ ਇਲਾਵਾ ਦੂਜੇ ਰੈਸਟੋਰੈਂਟ ਦਾ ਨਾਂ 'ਸੁਹਾਨਾ' ਹੈ।

PunjabKesari

ਇਸ ਤੋਂ ਇਲਾਵਾ ਕੁਝ ਸਮੇਂ ਪਹਿਲਾਂ ਬੌਬੀ ਨੇ ਡੀ. ਜੇ. ਦਾ ਕੰਮ ਵੀ ਸ਼ੁਰੂ ਕੀਤਾ ਸੀ। ਹਾਲਾਂਕਿ ਇਹ ਕੰਮ ਵਧੇਰੇ ਸਮੇਂ ਤੱਕ ਨਹੀਂ ਚੱਲ ਸਕਿਆ। ਬੌਬੀ ਦਾ ਮੁੰਬਈ ਦੇ ਜੁਹੂ 'ਚ ਇਕ ਲਗਜ਼ਰੀ ਘਰ ਹੈ, ਜਿਸ ਦੀ ਕੀਮਤ 8 ਕਰੋੜ ਰੁਪਏ ਹਨ। ਇਸ ਤੋਂ ਇਲਾਵਾ ਪੰਜਾਬ 'ਚ ਉਨ੍ਹਾਂ ਦਾ ਇਕ ਫਾਰਮਹਾਊਸ ਵੀ ਹੈ। ਬਾਲੀਵੁੱਡ ਅਦਾਕਾਰ ਬੌਬੀ ਦਿਓਲ ਫਿਲਹਾਲ ਆਪਣੀ ਆਉਣ ਵਾਲੀ ਫਿਲਮ 'ਹਾਊਸਫੁੱਲ 4' ਦੀ ਸ਼ੁਟਿੰਗ ਕਰ ਰਹੇ ਹਨ।

PunjabKesari

ਬੌਬੀ ਨੇ ਸਲਮਾਨ ਖਾਨ ਦੀ ਫਿਲਮ 'ਰੇਸ 3' ਨਾਲ ਦਮਦਾਰ ਵਾਪਸੀ ਕੀਤੀ ਹੈ। ਫਿਲਮ ਭਾਵੇਂ ਇੰਨੀ ਨਹੀਂ ਚੱਲੀ ਪਰ ਬੌਬੀ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਬੌਬੀ ਦਿਓਲ ਕੋਲ 'ਹਾਊਸਫੁੱਲ 4' ਤੋਂ ਇਲਾਵਾ 2 ਹੋਰ ਵੱਡੀਆਂ ਫਿਲਮਾਂ ਹਨ। ਇਨ੍ਹਾਂ 'ਚੋਂ ਇਕ 'ਯਮਲਾ ਪਗਲਾ ਦੀਵਾਨਾ ਫਿਰ ਸੇ' ਹੈ ਅਤੇ ਦੂਜੀ ਸਲਮਾਨ ਖਾਨ ਦੀ 'ਭਾਰਤ'। 'ਭਾਰਤ' 'ਚ ਵੀ ਬੌਬੀ ਦਾ ਮੁੱਖ ਰੋਲ ਹੋਵੇਗਾ।

PunjabKesari

ਫਿਲਮਾਂ 'ਚ ਵਾਪਸੀ ਤੋਂ ਬਾਅਦ ਬੌਬੀ ਹੁਣ ਆਪਣੀ ਬਾਡੀ 'ਤੇ ਵੀ ਕਾਫੀ ਧਿਆਨ ਦੇ ਰਹੇ ਹਨ। ਹਾਲ ਹੀ 'ਚ ਬੌਬੀ ਦਿਓਲ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਜੇਕਰ 20 ਸਾਲ ਦੀ ਉਮਰ ਤੋਂ ਹੀ ਉਹ ਆਪਣੇ ਸਰੀਰ 'ਤੇ ਧਿਆਨ ਦਿੰਦੇ ਤਾਂ ਅੱਜ ਬਾਲੀਵੁੱਡ ਦੇ ਐਕਟਰਜ਼ 'ਚ ਸਭ ਤੋਂ ਬੈਸਟ ਬਾਡੀ ਉਨ੍ਹਾਂ ਦੀ ਹੀ ਹੁੰਦੀ।

PunjabKesari

ਬੌਬੀ ਨੇ 26 ਸਾਲ ਦੀ ਉਮਰ 'ਚ ਫਿਲਮ 'ਬਰਸਾਤ' ਨਾਲ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤੀ ਸੀ। ਇਸ ਫਿਲਮ 'ਚ ਬੌਬੀ ਨੇ ਟਵਿੰਕਲ ਖੰਨਾ ਨਾਲ ਕੰਮ ਕੀਤਾ ਸੀ। ਇਸ ਫਿਲਮ ਲਈ ਬੌਬੀ ਨੂੰ 'ਫਿਲਮਫੇਅਰ ਬੈਸਟ ਡੈਬਿਊ ਐਕਟਰ' ਦਾ ਐਵਾਰਡ ਵੀ ਮਿਲਿਆ ਸੀ।


Edited By

Chanda Verma

Chanda Verma is news editor at Jagbani

Read More