ਬੋਹੇਮੀਆ ਨੇ ਸਿੱਧੂ ਮੂਸੇ ਵਾਲਾ ਨਾਲ ਰਿਕਾਰਡ ਕੀਤਾ 'ਸੇਮ ਬੀਫ' ਗੀਤ

Friday, January 11, 2019 9:33 PM

ਜਲੰਧਰ (ਬਿਊਰੋ)— ਪੰਜਾਬੀ ਰੈਪਰ ਬੋਹੇਮੀਆ ਇਨ੍ਹੀਂ ਦਿਨੀਂ ਜਲੰਧਰ ਸ਼ਹਿਰ 'ਚ ਹਨ ਤੇ ਇਥੇ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨਾਲ ਮੁਲਾਕਾਤ ਕਰ ਰਹੇ ਹਨ। ਮੁਲਾਕਾਤਾਂ ਵਿਚਾਲੇ ਬੋਹੇਮੀਆ ਦਾ ਇਕ ਪ੍ਰਾਜੈਕਟ ਵੀ ਤਿਆਰ ਹੋ ਰਿਹਾ ਹੈ, ਜਿਸ ਦਾ ਪੋਸਟਰ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਸ਼ੇਅਰ ਕੀਤਾ ਸੀ। ਬੋਹੇਮੀਆ ਦਾ ਇਹ ਪ੍ਰਾਜੈਕਟ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨਾਲ ਆ ਰਿਹਾ ਹੈ, ਜਿਸ ਦਾ ਨਾਂ ਹੈ 'ਸੇਮ ਬੀਫ'।

PunjabKesari

ਦੱਸਣਯੋਗ ਹੈ ਕਿ ਬੋਹੇਮੀਆ ਤੇ ਸਿੱਧੂ ਮੂਸੇ ਵਾਲਾ ਨੇ ਅੱਜ ਇਸ ਗੀਤ ਦੀ ਰਿਕਾਰਡਿੰਗ ਕਰ ਲਈ ਹੈ। ਬੋਹੇਮੀਆ ਤੇ ਸਿੱਧੂ ਮੂਸੇ ਵਾਲਾ ਇਸ ਗੀਤ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਕਰਨਗੇ, ਜੋ ਜਲਦ ਹੀ ਰਿਲੀਜ਼ ਹੋ ਜਾਵੇਗਾ। ਇਸ ਗੀਤ ਦੀ ਪੇਸ਼ਕਸ਼ ਗੀਤਾ ਬੈਂਸ ਵਲੋਂ ਕੀਤੀ ਗਈ ਹੈ।

PunjabKesari

ਇਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਬੋਹੇਮੀਆ ਤੇ ਸਿੱਧੂ ਮੂਸੇ ਵਾਲਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ ਤੇ ਦੋਵਾਂ ਨੂੰ ਇਕੱਠਿਆਂ ਦੇਖਣ ਲਈ ਦੋਵਾਂ ਦੇ ਫੈਨਜ਼ ਵੀ ਬੇਕਰਾਰ ਹਨ।

PunjabKesariPunjabKesariPunjabKesari


Edited By

Rahul Singh

Rahul Singh is news editor at Jagbani

Read More