ਬੋਲਡ ਸੀਨ ਦੀ ਸ਼ੂਟਿੰਗ ਦੌਰਾਨ ਆਪੇ ਤੋਂ ਬਾਹਰ ਹੋਏ ਅਭਿਨੇਤਾ-ਅਭਿਨੇਤਰੀ, ਕੱਟ ਬੋਲਣ ''ਤੇ ਵੀ ਨਹੀਂ ਰੁਕੇ
5/21/2017 10:23:25 PM
ਮੁੰਬਈ— ਅਭਿਨੇਤਰੀ ਸੋਨਾਲੀ ਤੇ ਅਭਿਨੇਤਾ ਯੁਵਰਾਜ ਪ੍ਰਾਸ਼ਰ ਇਕ ਸੀਨ ਦੌਰਾਨ ਇਕ-ਦੂਜੇ ''ਚ ਇਸ ਤਰ੍ਹਾਂ ਗੁਆਚ ਗਏ, ਜੋ ਉਨ੍ਹਾਂ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਿਆ। ਉਹ ਇਕ ਬੋਲਡ ਸੀਨ ਸ਼ੂਟ ਕਰ ਰਹੇ ਸਨ, ਜਿਸ ਕਾਰਨ ਉਹ ਆਪਣੇ ''ਤੇ ਕੰਟਰੋਲ ਨਹੀਂ ਕਰ ਸਕੇ। ਇਥੋਂ ਤਕ ਕਿ ਡਾਇਰੈਕਟਰ ਦੇ ਕੱਟ ਬੋਲਣ ''ਤੇ ਵੀ ਉਨ੍ਹਾਂ ਨੂੰ ਪਤਾ ਨਹੀਂ ਲੱਗਾ।
ਖਬਰਾਂ ਮੁਤਾਬਕ ਦੋਵੇਂ ਆਪਣੀ ਆਉਣ ਵਾਲੀ ਇਕ ਵੈੱਬ ਸੀਰੀਜ਼ ''ਲਵ ਲਾਈਵ ਐਂਡ ਸਕ੍ਰਿਊ ਅਪਸ'' ਲਈ ਇਕ ਇੰਟੀਮੇਟ ਸੀਨ ਦੀ ਸ਼ੂਟਿੰਗ ਕਰ ਰਹੇ ਸਨ, ਜਿਸ ''ਚ ਉਨ੍ਹਾਂ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਜਿਵੇਂ ਹੀ ਬਾਥਰੂਮ ''ਚ ਸ਼ਾਵਰ ਚਾਲੂ ਕੀਤਾ ਗਿਆ ਤੇ ਸ਼ੂਟ ਸ਼ੁਰੂ ਹੋਇਆ, ਸੋਨਾਲੀ ਰਾਓਤ ਤੇ ਯੁਵਰਾਜ ਪ੍ਰਾਸ਼ਰ ਉਸ ਇੰਟੀਮੇਟ ਸੀਨ ''ਚ ਇਸ ਹੱਦ ਤਕ ਗੁਆਚ ਗਏ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸੀਨ ਖਤਮ ਹੋ ਗਿਆ ਤੇ ਡਾਇਰੈਕਟਰ ਨੇ ਕੱਟ ਬੋਲ ਦਿੱਤਾ।
ਜਦੋਂ ਡਾਇਰੈਕਟਰ ਦਾ ਕੰਮ ਪੂਰਾ ਹੋ ਗਿਆ ਤਾਂ ਉਸ ਨੇ ਸੋਨਾਲੀ ਤੇ ਯੁਵਰਾਜ ਦੇ ਨਜ਼ਦੀਕ ਜਾ ਕੇ ਹੋਲੀ ਆਵਾਜ਼ ''ਚ ਕੱਟ ਬੋਲਿਆ। ਹਾਲਾਂਕਿ ਉਹ ਇਸ ਗੱਲ ਨੂੰ ਲੈ ਕੇ ਖੁਸ਼ ਸਨ ਕਿ ਜੋ ਸ਼ੂਟ ਡਾਇਰੈਕਟਰ ਨੂੰ ਚਾਹੀਦਾ ਸੀ, ਉਹ ਉਸ ਨੂੰ ਮਿਲ ਗਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ