ਮਸ਼ਹੂਰ ਵਿਲੇਨ ਮਹੇਸ਼ ਆਨੰਦ ਦਾ ਦਿਹਾਂਤ, ਘਰ ''ਚੋਂ ਮਿਲੀ ਲਾਸ਼

Sunday, February 10, 2019 9:26 AM
ਮਸ਼ਹੂਰ ਵਿਲੇਨ ਮਹੇਸ਼ ਆਨੰਦ ਦਾ ਦਿਹਾਂਤ, ਘਰ ''ਚੋਂ ਮਿਲੀ ਲਾਸ਼

ਮੁੰਬਈ (ਬਿਊਰੋ) — 80 ਤੇ 90 ਦੇ ਦਹਾਕੇ ਦੀਆਂ ਬਾਲੀਵੁੱਡ ਫਿਲਮਾਂ 'ਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਮਹੇਸ਼ ਆਨੰਦ ਹੁਣ ਇਸ ਦੁਨੀਆ 'ਚ ਨਹੀਂ ਰਹੇ ਹਨ। ਸ਼ਨੀਵਾਰ ਨੂੰ ਉਨ੍ਹਾਂ ਦੀ ਲਾਸ਼ ਉਨ੍ਹਾਂ ਵਰਸੋਵਾ ਸਥਿਤ ਘਰ ਤੋਂ ਮਿਲੀ ਹੈ। ਮੌਤ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਮਹੇਸ਼ ਦੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਹੇਸ਼ ਆਨੰਦ 57 ਸਾਲ ਦੇ ਸਨ। ਆਖਰੀ ਵਾਰ ਉਨ੍ਹਾਂ ਨੂੰ ਗੋਵਿੰਦਾ ਦੀ ਰਿਲੀਜ਼ ਹੋਈ ਫਿਲਮ 'ਰੰਗੀਲਾ ਰਾਜਾ' 'ਚ ਦੇਖਿਆ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਪਹਿਲਾਜ ਨਿਹਲਾਨੀ ਵਲੋਂ ਕੀਤਾ ਗਿਆ ਸੀ। 


ਦੱਸਣਯੋਗ ਹੈ ਕਿ ਮਹੇਸ਼ ਨੇ 'ਕੁਲੀ ਨੰਬਰ 1', 'ਵਿਜੇਤਾ', 'ਸ਼ਹੰਸ਼ਾਹ' ਵਰਗੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਸੀ। ਉਹ ਬਾਲੀਵੁੱਡ ਦੇ ਵੱਡੇ-ਵੱਡੇ ਸਿਤਾਰਿਆਂ ਜਿਵੇਂ ਧਰਮਿੰਦਰ, ਸੰਨੀ ਦਿਓਲ, ਗੋਵਿੰਦਾ, ਅਮਿਤਾਭ ਬੱਚਨ, ਸੰਜੇ ਦੱਤ ਨਾਲ ਕੰਮ ਕਰ ਚੁੱਕੇ ਹਨ।


Edited By

Sunita

Sunita is news editor at Jagbani

Read More