ਕੋਈ 17 ਤਾਂ ਕੋਈ 22, ਘੱਟ ਉਮਰ ''ਚ ਮਾਂ ਬਣੀਆਂ ਬਾਲੀਵੁੱਡ ਦੀਆਂ ਇਹ ਹਸੀਨਾਵਾਂ

3/21/2018 1:13:36 PM

ਮੁੰਬਈ(ਬਿਊਰੋ)— ਦੁਨੀਆ 'ਚ ਮਾਂ ਬਣਨ ਦਾ ਸੁੱਖ ਸਭ ਤੋਂ ਵੱਡਾ ਹੁੰਦਾ ਹੈ ਪਰ ਭਾਰਤ ਵਰਗੇ ਦੇਸ਼ 'ਚ ਅੱਜ ਵੀ ਘੱਟ ਉਮਰ 'ਚ ਲੜਕੀਆਂ ਦੇ ਮਾਂ ਬਣਨ ਦਾ ਮਾਮਲਾ ਆਏ ਦਿਨ ਸਾਹਮਣੇ ਆਉਂਦਾ ਰਹਿੰਦਾ ਹੈ, ਕਿਉਂਕਿ ਦੇਸ਼ ਦੇ ਕਈ ਹਿੱਸਿਆਂ 'ਚ ਅੱਜ ਵੀ ਬਾਲ ਵਿਆਹਾਂ ਦੀ ਪਰੰਪਰਾ ਕਾਇਮ ਹੈ। ਜਾਣਕਾਰੀ ਮੁਤਾਬਕ ਅੱਜ ਅਸੀਂ ਤੁਹਾਨੂੰ ਇਸ ਪੈਕੇਜ ਰਾਹੀਂ ਬਾਲੀਵੁੱਡ ਦੀਆਂ ਕੁਝ ਅਜਿਹੀਆਂ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਫਿਲਮੀ ਕਰੀਅਰ ਦੇ ਹਿਸਾਬ ਨਾਲ ਘੱਟ ਉਮਰ 'ਚ ਹੀ ਮਾਂ ਬਣ ਗਈਆਂ।

PunjabKesari

ਇਸ ਲਿਸਟ 'ਚ ਪਹਿਲਾਂ ਨਾਂ ਰਾਜੇਸ਼ ਖੰਨਾ ਦੀ ਪਤਨੀ ਡਿੰਪਲ ਕਪਾੜੀਆ ਦਾ ਹੈ, ਜੋ ਬਾਲੀਵੁੱਡ ਦੀ ਬਿਹਤਰੀਨ ਅਭਿਨੇਤਰੀਆਂ 'ਚੋਂ ਇਕ ਮੰਨੀ ਜਾਂਦੀ ਸੀ। ਦੱਸ ਦੇਈਏ ਕਿ ਇਨ੍ਹਾਂ ਨੇ 17 ਸਾਲ ਦੀ ਉਮਰ 'ਚ ਟਵਿੰਕਲ ਖੰਨਾ ਨੂੰ ਜਨਮ ਦਿੱਤਾ ਸੀ। 

PunjabKesari
70 ਦੇ ਦਹਾਕੇ ਦੀ ਬੇਹੱਦ ਖੂਬਸੂਰਤ ਅਦਾਕਾਰਾ ਨੀਤੂ ਸਿੰਘ ਨੇ ਆਪਣੇ ਅਭਿਨੈ ਦੇ ਦਮ 'ਤੇ ਬਾਲੀਵੁੱਡ 'ਚ ਵੱਖਰੀ ਪਛਾਣ ਬਣਾਈ ਹੈ। ਨੀਤੂ ਨੇ ਵੀ 22 ਸਾਲ ਦੀ ਉਮਰ 'ਚ ਅਭਿਨੇਤਾ ਰਣਬੀਰ ਕਪੂਰ ਦੀ ਵੱਡੀ ਭੈਣ ਰਿਧਿਮਾ ਕਪੂਰ ਨੂੰ ਜਨਮ ਦਿੱਤਾ ਸੀ। 

PunjabKesari
ਵਿਵਾਦਿਤ ਫਿਲਮ 'ਪਦਮਾਵਤ' ਨਾਲ ਮੁੜ ਚਰਚਾ 'ਚ ਆਉਣ ਵਾਲੇ ਐਕਟਰ ਸ਼ਾਹਿਦ ਕਪੂਰ ਨੇ ਆਪਣੀ ਪ੍ਰੇਮਿਕਾ ਮੀਰਾ ਰਾਜਪੂਤ ਨਾਲ ਵਿਆਹ ਕੀਤਾ। ਦੱਸ ਦੇਈਏ ਕਿ ਮੀਰਾ ਰਾਜਪੂਤ ਨੇ 22 ਸਾਲ ਦੀ ਉਮਰ 'ਚ ਬੇਟੀ ਮਿਸ਼ਾ ਨੂੰ ਜਨਮ ਦਿੱਤਾ ਹੈ।

PunjabKesari

ਐਕਟਰ ਸੈਫ ਅਲੀ ਖਾਨ ਦੀ ਮਾਂ ਤੇ ਜ਼ਬਰਦਸਤ ਅਦਾਕਾਰਾ ਰਹੀ ਸ਼ਰਮਿਲਾ ਟੈਗੋਰ ਨੇ ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਬੱਲੇਬਾਜ਼ ਨਵਾਬ ਪਟੌਦੀ ਨਾਲ ਵਿਆਹ ਕੀਤਾ ਸੀ। ਜਦੋਂ ਸ਼ਰਮਿਲਾ ਨੇ ਸੈਫ ਅਲੀ ਖਾਨ ਨੂੰ ਜਨਮ ਦਿੱਤਾ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 25 ਸਾਲ ਦੀ ਸੀ। 

PunjabKesari
ਮਸ਼ਹੂਰ ਅਦਾਕਾਰਾ ਬਬੀਤਾ ਨੇ ਆਪਣੇ ਸਮੇਂ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਤੇ ਉਨ੍ਹਾਂ ਨੇ ਸੁਪਰਹਿੱਟ ਐਕਟਰ ਰਾਜਕੁਮਾਰ ਦੇ ਛੋਟੇ ਭਰਾ ਰਣਧੀਰ ਕਪੂਰ ਨਾਲ ਵਿਆਹ ਕਰ ਲਿਆ। ਹਾਲਾਂਕਿ ਰਣਧੀਰ ਨੇ ਵੀ ਹਿੱਟ ਫਿਲਮਾਂ ਦਿੱਤੀਆਂ ਪਰ ਉਨ੍ਹਾਂ ਦਾ ਸਫਰ ਜ਼ਿਆਦਾ ਲੰਬਾ ਨਹੀਂ ਰਿਹਾ ਤੇ ਉਨ੍ਹਾਂ ਨੇ ਟਾਪ ਅਦਾਕਾਰਾ ਬਬੀਤਾ ਨਾਲ ਵਿਆਹ ਕਰ ਲਿਆ। ਬਬੀਤਾ ਨੇ ਜਦੋਂ ਆਪਣੀ ਪਹਿਲੀ ਬੇਟੀ ਕਰਿਸ਼ਮਾ ਨੂੰ ਜਨਮ ਦਿੱਤਾ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 26 ਸਾਲ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News