ਅਨੁਸ਼ਕਾਂ ਵਾਂਗ ਇਹ ਹਸੀਨਾਵਾਂ ਵੀ ਬਣੀਆਂ ਭੂਤਨੀਆਂ, ਤਸਵੀਰਾਂ ਦੇਖ ਹੋਏ ਰੌਂਗਟੇ ਖੜ੍ਹੇ

1/12/2018 3:58:09 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜਕਲ ਸੁਰਖੀਆਂ 'ਚ ਬਣੀ ਹੋਈ ਹੈ। ਪਹਿਲਾਂ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਤੇ ਹੁਣ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਪਰੀ' ਨਾਲ ਅਨੁਸ਼ਕਾ ਨੇ ਸੁਰਖੀਆਂ 'ਚ ਆਪਣੀ ਜਗ੍ਹਾ ਬਣਾਈ ਹੋਈ ਹੈ। ਅਨੁਸ਼ਕਾ ਨੇ ਕੁਝ ਮਹੀਨਿਆਂ ਪਹਿਲਾਂ ਹੀ ਆਪਣੀ ਇਸ ਫਿਲਮ ਦਾ ਪਹਿਲਾ ਲੁੱਕ ਤੇ ਮੋਸ਼ਨ ਪੋਸਟਰ  ਰਿਲੀਜ਼ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ 'ਪਰੀ' ਨੂੰ ਅਨੁਸ਼ਕਾ ਹੀ ਪ੍ਰੋਡਿਊਸ ਕਰ ਰਹੀ ਹੈ ਅਤੇ ਇਹ ਇਕ ਹਾਰਰ ਫਿਲਮ ਹੈ। 'ਪਰੀ' ਦੇ ਮੋਸ਼ਨ ਪੋਸਟਰ 'ਚ ਤੁਸੀਂ ਅਨੁਸ਼ਕਾ ਦੀਆਂ ਲਾਲ ਅੱਖਾਂ ਤੇ ਜ਼ਖਮੀ ਚਿਹਰਾ ਦੇਖਿਆ ਹੋਵੇਗਾ, ਜਿਸ 'ਚੋਂ ਖੂਨ ਨਿਕਲ ਰਿਹਾ ਸੀ। ਲੋਕਾਂ ਨੂੰ ਹੋਰ ਡਰਾਉਣ ਲਈ ਅਨੁਸ਼ਕਾ ਨੇ ਇਕ ਹੋਰ ਪੋਸਟਰ ਰਿਲੀਜ਼ ਕੀਤਾ ਹੈ, ਜਿਸ 'ਚ ਉਨ੍ਹਾਂ ਪਿੱਛੇ ਇਕ ਡਰਾਉਣੀ ਸ਼ਖਸੀਅਤ ਖੜ੍ਹੀ ਹੈ। ਇਸ ਤੋਂ ਪਹਿਲਾਂ ਵੀ 'ਫਿਲੌਰੀ' 'ਚ ਅਨੁਸ਼ਕਾ ਭੂਤ ਦਾ ਕਿਰਦਾਰ ਨਿਭਾਅ ਚੁੱਕੀ ਹੈ ਪਰ ਇਸ ਫਿਲਮ 'ਚ ਉਨ੍ਹਾਂ ਨੇ ਕਿਸੇ ਨੂੰ ਡਰਾਇਆ ਨਹੀਂ ਸੀ ਬਲਕਿ ਐਂਟਰਟੇਨ ਕੀਤਾ ਸੀ। ਉਂਝ ਅਨੁਸ਼ਕਾ ਤੋਂ ਪਹਿਲਾਂ ਵੀ ਕਈ ਵਾਰ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ ਲੋਕਾਂ ਸਾਹਮਣੇ ਡਰਾਵਨਾ ਲੁੱਕ ਪੇਸ਼ ਕਰ ਚੁੱਕੀਆਂ ਹਨ।

PunjabKesari

ਕੋਂਕਣਾ ਸੇਨ ਸ਼ਰਮਾ ਤੇ ਹੁਮਾ ਕੁਰੇਸ਼ੀ ਨੇ ਸਾਲ 2013 'ਚ ਫਿਲਮ 'ਏਕ ਥੀ ਡਾਇਨ' 'ਚ ਲੋਕਾਂ ਨੂੰ ਖੂਬ ਡਰਾਇਆ ਸੀ। ਇਸ ਫਿਲਮ 'ਚ ਕੋਂਕਣਾ ਤਾਂ ਪਹਿਲਾਂ ਤੋਂ ਹੀ ਭੂਤ ਦੇ ਕਿਰਕਾਰ 'ਚ ਸੀ ਪਰ ਜਦੋਂ ਹੁਮਾ ਦਾ ਭੂਤ ਵਾਲਾ ਲੁੱਕ ਸਾਹਮਣੇ ਆਇਆ ਤਾਂ ਲੋਕਾਂ ਦੇ ਪਸੀਨੇ ਛੁੱਟ ਗਏ ਸਨ।
 

PunjabKesari

ਬਿਪਾਸ਼ਾ ਬਾਸੂ ਨੂੰ ਸਾਲ 2015 'ਚ ਫਿਲਮ 'ਅਲੋਨ' 'ਚ ਡਬਲ ਰੋਲ 'ਚ ਦੇਖਿਆ ਗਿਆ ਸੀ, ਜਿਸ 'ਚੋਂ ਇਕ ਭੂਤ ਬਣਦੀ ਹੈ।

PunjabKesari

ਸੰਨੀ ਲਿਓਨ ਵਰਗੀ ਹੌਟ ਤੇ ਬੋਲਡ ਅਦਾਕਾਰਾ ਵੀ ਡਰਾਉਣੀ ਭੂਤ ਬਣੀ ਸੀ। 'ਰਾਗਿਨੀ ਐੱਮ ਐੱਮ ਐੱਸ 2' 'ਚ ਸੰਨੀ ਭੂਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ ਤੇ ਉਹ ਵੀ ਬੇਹੱਦ ਡਰਾਉਣੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News