ਇਸ ਕਾਰਨ ਇਨ੍ਹਾਂ ਅਭਿਨੇਤਾਵਾਂ ਨੇ ਵੀ ਛੱਡੀ ਸਿਗਰੇਟ

Tuesday, May 14, 2019 10:21 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਅਜਿਹੇ ਕਈ ਸਿਤਾਰੇ ਹਨ ਜੋ ਆਪਣੀ ਕਿਸੇ ਨਾ ਕਿਸੇ ਬੁਰੀ ਆਦਤ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਇਸ ਆਦਤ ਨੂੰ ਛੱਡਣ ਲਈ ਉਹ ਕਈ ਕੋਸ਼ਿਸ਼ਾਂ ਕਰਦੇ ਹਨ ਪਰ ਛੱਡ ਨਹੀਂ ਪਾਉਂਦੇ। ਕੁਝ ਅਜਿਹੇ ਸਟਾਰਸ ਵੀ ਹਨ ਜੋ ਆਪਣੀਆਂ ਇਨ੍ਹਾਂ ਆਦਤਾਂ ਕਾਰਨ ਮੌਤ ਦੇ ਦਰਵਾਜੇ ਤੱਕ ਪਹੁੰਚ ਗਏ ਸਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਸਿਤਾਰਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਬਹੁਤ ਸਿਗਰੇਟ ਪੀਂਦੇ ਸਨ ਪਰ ਕੁਝ ਹਾਦਸਿਆਂ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਇਹ ਆਦਤ ਛੁੱਟ ਗਈ।


ਜੌਨ ਅਬਰਾਹਮ


ਜੌਨ ਅਬਰਾਹਮ ਵੀ ਪਹਿਲਾਂ ਬਹੁਤ ਸਿਗਰੇਟ ਪੀਂਦੇ ਸਨ ਪਰ ਉਨ੍ਹਾਂ ਨੂੰ ਇਸ ਗੱਲ ਦਾ ਕਦੇ ਪਤਾ ਹੀ ਨਹੀਂ ਚੱਲਿਆ ਕਿ ਇਸ ਕਾਰਨ ਉਨ੍ਹਾਂ ਦੇ ਸਰੀਰ 'ਤੇ ਕਿੰਨਾ ਬੁਰਾ ਪ੍ਰਭਾਵ ਪੈ ਰਿਹਾ ਹੈ। ਇਕ ਵਾਰ ਉਨ੍ਹਾਂ ਨੇ ਆਪਣਾ ਐਕਸਰਾ ਕਰਵਾਇਆ। ਇਸ ਤੋਂ ਬਾਅਦ ਜੋ ਰਿਪੋਰਟ ਆਈ ਉਸ ਨੂੰ ਦੇਖ ਕੇ ਜੌਨ ਹੈਰਾਨ ਰਹਿ ਗਏ। ਰਿਪੋਰਟ 'ਚ ਪਤਾ ਚੱਲਿਆ ਕਿ ਉਨ੍ਹਾਂ ਦੇ ਫੇਫੜੇ ਪੂਰੀ ਤਰ੍ਹਾਂ ਕਾਲੇ ਹੋ ਗਏ ਹਨ। ਇਸ ਤੋਂ ਬਾਅਦ ਜੌਨ ਨੇ ਸਿਗਰੇਟ ਛੱਡ ਦਿੱਤੀ।
PunjabKesariਸੈਫ ਅਲੀ ਖਾਨ


ਸੈਫ ਅਲੀ ਖਾਨ ਬਹੁਤ ਸਿਗਰੇਟ ਪੀਂਦੇ ਸਨ। ਇਸ ਦਾ ਉਨ੍ਹਾਂ ਦੀ ਸਿਹਤ 'ਤੇ ਬਹੁਤ ਬੁਰਾ ਅਸਰ ਪਿਆ। 2017 'ਚ ਉਨ੍ਹਾਂ ਨੂੰ ਹਾਰਟ ਅਟੈਕ ਤੱਕ ਆ ਗਿਆ ਸੀ। ਇਸ ਤੋਂ ਬਾਅਦ ਫਿਰ ਉਨ੍ਹਾਂ ਨੇ ਸਿਗਰੇਟ ਪੀਣਾ ਛੱਡ ਦਿੱਤਾ। 
PunjabKesari


ਰਿਤਿਕ ਰੌਸ਼ਨ
 

ਬਾਲੀਵੁੱਡ 'ਚ ਆਪਣੀ ਵਧੀਆ ਫਿੱਟਨੈੱਸ ਅਤੇ ਡਾਂਸ ਲਈ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਵੀ ਇਸ ਆਦਤ ਦਾ ਸ਼ਿਕਾਰ ਸਨ। ਉਹ ਇਸ ਨੂੰ ਛੱਡਣਾ ਚਾਹੁੰਦੇ ਸਨ ਪਰ ਛੱਡ ਨਹੀਂ ਪਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਕਿਤਾਬ ਪੜ੍ਹਨੀ ਸ਼ੁਰੂ ਕੀਤੀ। ਇਸ ਕਿਤਾਬ ਦਾ ਨਾਮ ਸੀ 'ਦਿ ਇਜ਼ੀ ਵੇਅ ਟੂ ਕੂਇੱਟ ਸਮੋਕਿੰਗ'। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇਸ ਆਦਤ ਤੋਂ ਛੁਟਕਾਰਾ ਪਾ ਲਿਆ।
PunjabKesari
 

ਅਰਜੁਨ ਰਾਮਪਾਲ
 

ਅਰਜੁਨ ਰਾਮਪਾਲ ਦੀ ਸਿਗਰੇਟ ਛਡਾਉਣ 'ਚ ਰਿਤਿਕ ਰੌਸ਼ਨ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਰਿਤਿਕ ਨੇ ਉਨ੍ਹਾਂ ਨੂੰ ਵੀ ਇਹ ਕਿਤਾਬ ਗਿਫਟ ਕਰ ਦਿੱਤੀ। ਇਸ ਨੂੰ ਪੜ੍ਹ ਕੇ ਅਰਜੁਨ ਰਾਮਪਾਲ ਦੀ ਵੀ ਸਿਗਰੇਟ ਪੀਣ ਦੀ ਆਦਤ ਛੁੱਟ ਗਈ।
PunjabKesari


ਸਲਮਾਨ ਖਾਨ 

 

ਬਾਲੀਵੁਡ ਦੇ ਦਬੰਗ ਖਾਨ ਮਤਲਬ ਕਿ ਸਲਮਾਨ ਇਕ ਸਮੇਂ ਚੇਨ ਸਮੋਕਰ ਹੋਇਆ ਕਰਦੇ ਸਨ ਪਰ ਕੁਝ ਸਮਾਂ ਪਹਿਲਾਂ ਇਕ ਟਰੀਟਮੈਂਟ ਦੇ ਚਲਦੇ ਸਲਮਾਨ ਖਾਨ ਨੂੰ ਸਿਗਰੇਟ ਛੱਡਨੀ ਪਈ। ਸਲਮਾਨ ਹੁਣ ਕਦੇ ਸਿਗਰੇਟ ਨਹੀਂ ਪੀਂਦੇ।
PunjabKesariਆਮਿਰ ਖਾਨ

ਮਿਸਟਰ ਪ੍ਰਫੈਕਸ਼ਨਿਸਟ ਯਾਨੀ ਕਿ ਆਮਿਰ ਖਾਨ ਵੀ ਸਿਗਰੇਟ ਦੇ ਆਦੀ ਸਨ ਪਰ ਸਾਲ 2011 'ਚ ਸਭ ਤੋਂ ਛੋਟੇ ਬੇਟੇ ਆਜ਼ਾਦ ਦੇ ਪੈਦਾ ਹੋਣ ਤੋਂ ਬਾਅਦ ਆਮਿਰ ਨੇ ਸਮੋਕਿੰਗ ਛੱਡ ਦਿੱਤੀ ਸੀ।
PunjabKesari


Edited By

Manju

Manju is news editor at Jagbani

Read More