ਵੀਡੀਓ : ਭਾਰਤੀ ਪਾਇਲਟ ਅਭਿਨੰਦਨ ਦੀ ਕਹਾਣੀ ਨਾਲ ਮੇਲ ਖਾਂਦੀਆਂ ਹਨ ਇਹ ਬਾਲੀਵੁੱਡ ਫਿਲਮਾਂ

Friday, March 1, 2019 10:33 AM
ਵੀਡੀਓ : ਭਾਰਤੀ ਪਾਇਲਟ ਅਭਿਨੰਦਨ ਦੀ ਕਹਾਣੀ ਨਾਲ ਮੇਲ ਖਾਂਦੀਆਂ ਹਨ ਇਹ ਬਾਲੀਵੁੱਡ ਫਿਲਮਾਂ

ਮੁੰਬਈ (ਬਿਊਰੋ) — ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਜਹਾਜ਼ਾਂ ਨੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਢੇਰ ਬਣਾ ਦਿੱਤਾ, ਜਿਸ ਤੋਂ ਬਾਅਦ ਆਮ ਲੋਕਾਂ ਦੇ ਨਾਲ-ਨਾਲ ਸੈਲੀਬ੍ਰਿਟੀਜ਼ ਵੀ ਖੁਸ਼ ਨਜ਼ਰ ਆ ਰਹੇ ਹਨ। ਇਸ ਸਭ ਦੇ ਚਲਦੇ ਪਾਕਿਸਤਾਨ ਨੇ ਦਾਵਾ ਕੀਤਾ ਕਿ ਭਾਰਤ ਦਾ ਇਕ ਪਾਇਲਟ ਅਭਿਨੰਦਨ ਉਨ੍ਹਾਂ ਦੀ ਹਿਰਾਸਤ 'ਚ ਹੈ, ਜੋ ਕਿ ਅੱਜ ਦਿੱਲੀ ਵਾਹਘਾ ਬਾਰਡਰ 'ਤੇ ਰਿਹਾਅ ਕਰ ਦਿੱਤਾ ਜਾਵੇਗਾ। ਹੁਣ ਅਭਿਨੰਦਨ ਨੂੰ 'ਵਾਰ ਹੀਰੋ' ਦੇ ਨਾਂ ਨਾਲ ਬੁਲਾਇਆ ਜਾ ਰਿਹਾ ਹੈ। ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਇਸ ਦੀਆਂ ਕਈ ਫਿਲਮਾਂ ਹਨ, ਜਿਨ੍ਹਾਂ 'ਚ 'ਵਾਰ ਹੀਰੋ' ਦੀਆਂ ਕਹਾਣੀਆਂ ਦਿਖਾਈਆਂ ਗਈਆਂ ਹਨ। 

'ਸੈਨਿਕ'

ਇਸ ਤਰ੍ਹਾਂ ਦੀਆਂ ਫਿਲਮਾਂ 'ਚ ਸਭ ਤੋਂ ਪਹਿਲਾਂ ਅਕਸ਼ੈ ਕੁਮਾਰ ਦੀ ਫਿਲਮ“'ਸੈਨਿਕ' ਆਉਂਦੀ ਹੈ, ਜੋ ਕਿ ਸਾਲ 1993 'ਚ ਆਈ ਸੀ। ਇਸ ਫਿਲਮ 'ਚ ਅਕਸ਼ੈ ਫੌਜ ਦੇ ਇਕ ਅਪਰੇਸ਼ਨ ਲਈ ਜਾਂਦੇ ਹਨ, ਹਾਲਾਂਕਿ ਬਾਅਦ 'ਚ ਉਨ੍ਹਾਂ ਦੇ ਸ਼ਹੀਦ ਹੋਣ ਦੀ ਖਬਰ ਆਉਂਦੀ ਹੈ ਪਰ ਇਸੇ ਦੌਰਾਨ ਪਤਾ ਲੱਗਦਾ ਹੈ ਕਿ ਉਹ ਜਿਉਂਦੇ ਹਨ ਤੇ ਕਈ ਸਾਲਾਂ ਬਾਅਦ ਉਹ ਆਪਣੇ ਵਤਨ ਵਾਪਿਸ ਪਰਤਦੇ ਹਨ।“

'ਸਰਬਜੀਤ'

ਫਿਲਮ 'ਸਰਬਜੀਤ'”ਅਸਲੀ ਘਟਨਾ 'ਤੇ ਅਧਾਰਿਤ ਸੀ। ਇਸ ਕਹਾਣੀ 'ਚ ਭਾਰਤ ਦਾ ਇਕ ਕਿਸਾਨ ਗਲਤੀ ਨਾਲ ਭਾਰਤ ਪਾਕਿਸਤਾਨ ਦੀ ਸਰਹੱਦ ਲੰਘ ਜਾਂਦਾ ਹੈ। ਪਾਕਿਸਤਾਨ ਉਸ ਨੂੰ ਭਾਰਤੀ ਜਾਸੂਸ ਕਰਾਰ ਦੇ ਕੇ ਜੇਲ੍ਹ 'ਚ ਬੰਦ ਕਰ ਦਿੰਦਾ ਹੈ। ਕਈ ਦਹਾਕੇ ਜੇਲ੍ਹ 'ਚ ਗੁਜਾਰਨ ਤੋਂ ਬਾਅਦ ਉਹ ਬੇਕਸੂਰ ਸਾਬਿਤ ਹੁੰਦਾ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਜੇਲ੍ਹ 'ਚ ਮਾਰ ਦਿੱਤਾ ਜਾਂਦਾ ਹੈ।

'ਟਿਊਬਲਾਈਟ'

ਇਸ ਫਿਲਮ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੀ ਹੈ। ਇਸ ਫਿਲਮ 'ਚ ਭਾਰਤ ਤੇ ਚੀਨ ਵਿਚਲੀ ਜੰਗ ਨੂੰ ਦਿਖਾਇਆ ਗਿਆ ਹੈ। ਇਸ ਫਿਲਮ 'ਚ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਭਰਾ ਜੰਗ 'ਤੇ ਜਾਂਦੇ ਹਨ ਤੇ ਉਨ੍ਹਾਂ ਦੀ ਲੜਾਈ 'ਚ ਮੌਤ ਹੋ ਜਾਂਦੀ ਹੈ ਪਰ ਇਸ ਕਹਾਣੀ ਨੂੰ ਬਾਅਦ 'ਚ ਫਿਲਮੀ ਰੰਗ ਦੇ ਦਿੱਤਾ ਜਾਂਦਾ ਹੈ।

'1971'

ਇਹ ਇਕ ਸੱਚੀ ਘਟਨਾ 'ਤੇ ਅਧਾਰਿਤ ਹੈ। ਇਸ ਫਿਲਮ ਦੀ ਕਹਾਣੀ 'ਚ 6 ਭਾਰਤੀ ਜਵਾਨ ਪਾਕਿਸਤਾਨ ਦੇ ਕਬਜ਼ੇ 'ਚੋਂ ਨਿਕਲਣ 'ਚ ਕਾਮਯਾਬ ਹੋ ਜਾਂਦੇ ਹਨ। ਦੇਸ਼ ਦੀ ਰੱਖਿਆ ਤੇ ਸਨਮਾਨ ਲਈ ਫੌਜੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ।

'ਲਲਕਾਰ'

ਇਸ ਫਿਲਮ ਦੀ ਕਹਾਣੀ ਇਕ ਅਜਿਹੇ ਪਰਿਵਾਰ ਦੇ ਆਲੇ-ਦੁਵਾਲੇ ਘੁੰਮਦੀ ਹੈ, ਜਿਸ ਦਾ ਇਕ ਬੇਟਾ ਆਰਮੀ 'ਚ ਅਤੇ ਇਕ ਬੇਟਾ ਹਵਾਈ ਫੌਜ 'ਚ ਹੁੰਦਾ ਹ। ਦੋਹਾਂ ਬੇਟਿਆਂ ਨੂੰ ਜਪਾਨੀ ਫੌਜ ਦੇ ਖਿਲਾਫ ਮਿਸ਼ਨ 'ਤੇ ਭੇਜਿਆ ਜਾਂਦਾ ਹੈ ਪਰ ਦੋਵੇਂ ਜਪਾਨੀਆਂ ਦੀ ਕੈਦ 'ਚ ਫਸ ਜਾਂਦੇ ਹਨ। ਇਹ ਦੋਵੇਂ ਬਹਾਦਰ ਨਾ ਸਿਰਫ ਆਪਣਾ ਮਿਸ਼ਨ ਪੂਰਾ ਕਰਦੇ ਹਨ ਸਗੋ ਉਨ੍ਹਾਂ ਦੀ ਕੈਦ 'ਚੋਂ ਵੀ ਬਾਹਰ ਆਉਂਦੇ ਹਨ।

'ਦੀਵਾਰ'

ਅਮਿਤਾਬ ਬੱਚਨ, ਅਕਸ਼ੈ ਖੰਨਾ, ਸੰਜੇ ਦੱਤ ਦੇ ਅਹਿਮ ਕਿਰਦਾਰ ਵਾਲੀ ਇਹ ਫਿਲਮ 2004 'ਚ ਆਈ ਸੀ। ਇਸ ਫਿਲਮ ਦੀ ਕਹਾਣੀ 'ਚ 30 ਦੇ ਲਗਭਗ ਭਾਰਤੀ ਜਵਾਨ ਪਾਕਿਸਤਾਨ ਦੀ ਚੁੰਗਲ 'ਚ ਫਸ ਜਾਂਦੇ ਹਨ। ਲੰਮੇ ਅਰਸੇ ਤੋਂ ਬਾਅਦ ਇਹ ਕੈਦੀ ਪਾਕਿਸਤਾਨ ਦੀ ਜੇਲ੍ਹ 'ਚੋਂ ਬਾਹਰ ਨਿਕਲਣ ਦਾ ਮਾਸਟਰ ਪਲਾਨ ਬਣਾਉਂਦੇ ਹਨ।


Edited By

Sunita

Sunita is news editor at Jagbani

Read More