ਸ਼ਾਹਿਦ ਦੀ ਪਤਨੀ ਸਮੇਤ ਅਨੁਸ਼ਕਾ ਨੇ ਵੀ ਦੇਖੀ ਸੋਨਾਕਸ਼ੀ ਦੀ ''ਨੂਰ'' (ਤਸਵੀਰਾਂ)

Friday, April 21, 2017 10:40 AM
ਮੁੰਬਈ—ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਦੀ ਫਿਲਮ ''ਨੂਰ'' ਅੱਜ 21 ਅਪ੍ਰੈਲ ਨੂੰ ਸਿਨੇਮਾਘਰਾਂ ''ਚ ਰਿਲੀਜ਼ ਹੋ ਗਈ ਹੈ। ਬੀਤੇ ਦਿਨ ਬੁੱਧਵਾਰ ਰਾਤ ਯਸ਼ ਰਾਜ ਥੀਏਟਰ ''ਚ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ, ਜਿਸ ''ਚ ਸ਼ਾਹਿਦ ਦੀ ਪਤਨੀ ਮੀਰਾ ਰਾਜਪੂਤ ਸ਼ਾਮਲ ਹੋਈ। ਸੋਨਾਕਸ਼ੀ ਦੀ ਫਿਲਮ ਦੇਖਣ ਲਈ ਅਨੁਸ਼ਕਾ ਸ਼ਰਮਾ ਵੀ ਪਹੁੰਚੀ। ਜਿਨ੍ਹਾਂ ਨੂੰ ਇੱਥੇ '' '' ਦੇ ਆਉਟਫਿਟ ''ਚ ਦੇਖਿਆ ਗਿਆ। ਇਸ ਤੋਂ ਇਲਾਵਾ ਮਿਊੁਜ਼ਿਕ ਡਾਇਰੈਕਟਰ ਵਿਸ਼ਾਲ ਦਦਲਾਨੀ ਸ਼ੇਖਰ ਰਵਜਿਆਨੀ, ਡਾਇਰੈਕਟਰ ਪੁਨੀਤ ਮਲਹੋਤਰ ਵੀ ਥੀਏਟਰ ਦੇ ਬਾਹਰ ਨਜ਼ਰ ਆਏ।
ਦੱਸਣਾ ਚਾਹੁੰਦੇ ਹਾਂ ਕਿ ਸੁਨੀਲ ਸਿੱਪੀ ਦੇ ਡਾਇਰੈਕਸ਼ਨ ''ਚ ਬਣੀ ਫਿਲਮ ''ਨੂਰ'' ''ਚ ਸੋਨਾਕਸ਼ੀ ਇਕ ਪੱਤਰਕਾਰ ਦੇ ਕਿਰਦਾਰ ''ਚ ਦਿਖਾਈ ਦਿੱਤੀ। ਫਿਲਮ ''ਚ ਉਸ ਤੋਂ ਇਲਾਵਾ ਕੰਨਨ ਗਿੱਲ, ਸ਼ਿਬਾਨੀ ਦੰਡੇਕਰ ਅਤੇ ਪੂਰਬ ਕੋਹਲੀ ਵੀ ਕਿਰਦਾਰ ''ਚ ਨਜ਼ਰ ਆਏ।