ਕਦੇ ਇਹ ਅਦਾਕਾਰ ਬਣੀ ਸੀ ਗੋਵਿੰਦਾ ਦੀ ''ਲੀਡਿੰਗ ਲੇਡੀ'', ''ਲਾਲ ਦੁਪੱਟੇ'' ਨਾਲ ਹੋਈ ਸੀ ਚਰਚਿਤ

Saturday, May 13, 2017 5:30 PM
ਮੁੰਬਈ— ਹਿੱਟ ਫਿਲਮ ''ਆਂਖੇ'' (1993) ''ਚ ਗੋਵਿੰਦਾ ਨਾਲ ਨਜ਼ਰ ਆਈ ਅਦਾਕਾਰ ਰਿਤੂ ਸ਼ਿਵਪੁਰੀ ਹੁਣ ਛੋਟੇ ਪਰਦੇ ''ਤੇ ਮਾਂ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਖ਼ਬਰਾਂ ਮੁਤਾਬਕ, ਉਸ ਦਾ ਆਉਣ ਵਾਲਾ ਸ਼ੋਅ ''ਇਸ ਪਿਆਰ ਕੋ ਕਿਆ ਨਾਮ ਦੂ-3'' ''ਚ ਰਿਤੂ ਲੀਡ ਅਦਾਕਾਰਾ ਸ਼ਿਵਾਨੀ ਤੋਮਰ ਦੀ ਮਾਂ ਦਾ ਕਿਰਦਾਰ ਨਿਭਾਉਦੀ ਨਜ਼ਰ ਆਵੇਗੀ। ਦੱਸਣਾ ਚਾਹੁੰਦੇ ਹਾਂ ਕਿ ਰਿਤੂ ਨੂੰ ਆਖਿਰੀ ਵਾਰ ਸ਼ੋਅ ''24 ਸੀਜ਼ਨ-2'' ''ਚ ਡਾ. ਸਨੀ ਮਹਿਤਾ ਦੇ ਕਿਰਦਾਰ ''ਚ ਦੇਖਿਆ ਗਿਆ ਸੀ। ਹਾਲਾਂਕਿ, ਐਕਟਿੰਗ ''ਚ ਉਨ੍ਹਾਂ ਦੀ ਵਾਪਸੀ 10 ਸਾਲ ਬਾਅਦ ਹੋਵੇਗੀ।
ਫਿਲਮਾਂ ਦੀ ਗੱਲ ਕਰੀਏ ਤਾਂ 2006 ''ਚ ਆਈ ਪੰਜਾਬੀ ਫਿਲਮ ''ਇਕ ਜਿੰਦ ਇਕ ਜਾਨ'' ''ਚ ਰਿਤੂ ਨੂੰ ਰਾਜ ਬੱਬਰ ਨਾਲ ਦਿਖਾਇਆ ਗਿਆ ਸੀ। 2014 ''ਚ ਇਕ ਇੰਟਰਵਿਊ ਦੌਰਾਨ ਰਿਤੂ ਨੇ ਦੱਸਿਆ ਸੀ, ''''ਮੈਂ ਕੈਰੀਅਰ ਦੀ ਸ਼ੁਰੂਆਤ ਫਿਲਮਾਂ ਨਾਲ ਕੀਤੀ ਸੀ, ਪਰ 2006 ''ਚ ਮੈਨੂੰ ਮਹਿਸੂਸ ਹੋਇਆ ਕਿ ਮੈਂ ਪਰਿਵਾਰ ''ਤੇ ਧਿਆਨ ਨਹੀਂ ਦੇ ਰਹੀ ਅਤੇ ਫਿਰ ਮੈਂ ਐਕਟਿੰਗ ਛੱਡਣ ਦਾ ਫੈਸਲਾ ਕੀਤਾ।''''
ਦੱਸਣਾ ਚਾਹੁੰਦੇ ਹਾਂ ਕਿ ਰਿਤੂ ਨੇ ਮੁੰਬਈ ਦੇ ਮਸ਼ਹੂਰ ਨਿਊਟ੍ਰੀਸ਼ੀਅਨ ਵਿਜੇ ਵੈਕੇਂਟ ਦੇ ਬੇਟੇ ਹਰੀ ਵੈਕੇਂਟ ਨਾਲ ਵਿਆਹ ਕੀਤਾ।