ਸਮਾਜ ਦੀਆਂ ਗਲਤ ਧਾਰਨਾਵਾਂ ਨੂੰ ਤੋੜੇਗੀ ''ਲੁਕਾ ਛੁਪੀ''

3/1/2019 9:31:02 AM

ਅਰੇਂਜ ਮੈਰਿਜ ਅਤੇ ਲਿਵ-ਇਨ-ਰਿਲੇਸ਼ਨਸ਼ਿਪ 'ਤੇ ਆਧਾਰਿਤ ਫਿਲਮਾਂ ਤਾਂ ਵੱਡੇ ਪਰਦੇ 'ਤੇ ਦਸਤਕ ਦਿੰਦੀਆਂ ਰਹਿੰਦੀਆਂ ਹਨ ਪਰ ਇਸ ਸ਼ੁੱਕਰਵਾਰ ਇਕ ਵੱਖਰਾ ਕੰਸੈਪਟ ਦਰਸ਼ਕਾਂ ਸਾਹਮਣੇ ਆਉਣ ਵਾਲਾ ਹੈ। ਇਹ ਕੰਸੈਪਟ ਹੈ 'ਲਿਵ-ਇਨ-ਰਿਲੇਸ਼ਨਸ਼ਿਪ' ਦਾ ਜਿਸ ਨੂੰ ਲੈ ਕੇ ਆ ਰਹੀ ਹੈ ਰੋਮਾਂਟਿਕ ਕਾਮੇਡੀ ਫਿਲਮ 'ਲੁਕਾ ਛੁਪੀ'। ਇਸ ਫਿਲਮ ਵਿਚ ਕਾਰਤਿਕ ਆਰੀਅਨ, ਕ੍ਰਿਤੀ ਸੈਨਨ ਅਤੇ ਅਪਾਰਸ਼ਕਤੀ ਖੁਰਾਣਾ ਮੁਖ ਭੂਮਿਕਾ 'ਚ ਨਜ਼ਰ ਆਉਣਗੇ। ਮਰਾਠੀ ਫਿਲਮ ਡਾਇਰੈਕਟਰ ਲਕਸ਼ਮਣ ਉਤੇਕਰ ਇਸ ਫਿਲਮ ਨਾਲ ਬਾਲੀਵੁੱਡ ਵਿਚ ਬਤੌਰ ਨਿਰਦੇਸ਼ਕ ਡੈਬਿਊ ਕਰ ਰਹੇ ਹਨ। ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਵਿਜ਼ਨ ਨੇ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਕਾਰਤਿਕ, ਕ੍ਰਿਤੀ, ਅਪਾਰਸ਼ਕਤੀ, ਦਿਨੇਸ਼ ਅਤੇ ਲਕਸ਼ਮਣ ਨੇ ਪੰਜਾਬ ਕੇਸਰੀ/ਨਵੋਦਯਾ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਮੁਖ ਅੰਸ਼ :

ਮੇਰੇ ਵਰਗੀ ਹੈ 'ਰਸ਼ਮੀ' ਕ੍ਰਿਤੀ ਸੈਨਨ

ਰਸ਼ਮੀ ਕਾਫੀ ਖੁੱਲ੍ਹੀ ਸੋਚ ਵਾਲੀ ਕੁੜੀ ਹੈ ਅਤੇ ਉਹ ਪੂਰੀ ਜਾਂਚ-ਪਰਖ ਕਰ ਕੇ ਵਿਆਹ ਕਰਨਾ ਚਾਹੁੰਦੀ ਹੈ। ਉਹੋ ਜਿਹੀ ਮੈਂ ਵੀ ਹਾਂ। ਮੈਂ ਵੀ ਆਪਣੇ ਘਰ ਵਿਚ ਕਹਿ ਦਿੱਤਾ ਹੈ ਕਿ ਮੈਂ ਉਸੇ ਮੁੰਡੇ ਨਾਲ ਵਿਆਹ ਕਰਾਂਗੀ ਜਿਸ ਦੇ ਲਈ ਮੈਂ ਕੁਝ ਮਹਿਸੂਸ ਕਰਾਂਗੀ। ਫਿਲਮ ਦੇ ਬਾਕੀ ਕਿਰਦਾਰਾਂ ਦੀ ਗੱਲ ਕਰਾਂ ਤਾਂ ਹਰ ਕਰੈਕਟਰ ਬਹੁਤ ਵੱਖਰਾ ਅਤੇ ਰਿਲੇਟੇਵਲ ਹੈ। ਇਸ ਫੈਮਿਲੀ 'ਚ ਤੁਹਾਨੂੰ ਆਪਣੀ ਫੈਮਿਲੀ ਵਾਲੀ ਗੱਲ ਦਿਖਾਈ ਦੇਵੇਗੀ।

ਫਿਲਮਾਂ ਨੇ ਬਦਲੀ ਸੋਚ

ਬਾਲੀਵੁੱਡ ਦਾ ਸਫਰ ਕਾਫੀ ਮਜ਼ੇਦਾਰ ਰਿਹਾਮੈਂ ਬੱਚਿਆਂ ਦੀ ਤਰ੍ਹਾਂ ਕਦਮ ਵਧਾਏ ਹਨ। ਮੈਂ ਆਪਣੀ ਹਰ ਫਿਲਮ ਨਾਲ ਕੁਝ ਸਿੱਖਿਆ ਹੈ। ਮੈਂ ਹਰ ਫਿਲਮ ਨਾਲ ਨਾ ਸਿਰਫ ਇਕ ਐਕਟਰ ਅਤੇ ਇਕ ਇਨਸਾਨ ਦੇ ਤੌਰ 'ਤੇ ਗ੍ਰੋਅ ਕੀਤਾ ਹੈ, ਇਸ ਨਾਲ ਮੇਰੀ ਸੋਚ ਵੀ ਕਾਫੀ ਬਦਲੀ ਹੈ।

ਹੁਣ ਰੋਮਾਂਸ ਜ਼ਿੰਦਗੀ 'ਚ : ਕਾਰਤਿਕ ਆਰੀਅਨ

ਇਹ ਫਿਲਮ ਲਿਵ-ਇਨ-ਰਿਲੇਸ਼ਨ 'ਤੇ ਆਧਾਰਿਤ ਹੈ, ਜਿਸ ਵਿਚ ਸਮਾਜ ਦੀਆਂ ਗਲਤ ਧਾਰਨਾਵਾਂ ਨੂੰ ਤੋੜਿਆ ਗਿਆ ਹੈ। ਮੈਂ ਜਿਹੜੀਆਂ ਫਿਲਮਾਂ ਕਰ ਰਿਹਾ ਹਾਂ, ਉਹ ਰਿਲੇਸ਼ਨਸ਼ਿਪ ਨਾਲ ਸੰਬੰਧਤ ਹੁੰਦੀਆਂ ਹਨ। 'ਲੁਕਾ-ਛੁਪੀ' ਤੇ ਮੇਰੀਆਂ ਬਾਕੀ ਫਿਲਮਾਂ ਵਿਚ ਫਰਕ ਇਹ ਹੈ ਕਿ ਉਨ੍ਹਾਂ ਵਿਚ ਮੇਰਾ ਕਰੈਕਟਰ ਰਿਲੇਸ਼ਨਸ਼ਿਪ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਅਤੇ ਇਸ ਵਿਚ ਉਹ ਵਿਆਹ ਕਰਨਾ ਚਾਹੁੰਦਾ ਹੈ। 

ਚਾਹੀਦਾ ਹੈ ਅਜਿਹਾ ਪਾਰਟਨਰ

ਰੀਅਲ ਲਾਈਫ ਦੀ ਗੱਲ ਕਰਾਂ ਤਾਂ ਮੈਨੂੰ ਅਜਿਹਾ ਪਾਰਟਨਰ ਚਾਹੀਦਾ ਹੈ, ਜਿਸ ਦਾ ਸੈਂਸ ਆਫ ਹਿਊਮਰ ਕਾਫੀ ਚੰਗਾ ਹੋਵੇ, ਜਿਸ ਨਾਲ ਕਿ ਅਸੀਂ ਦੋਵੇਂ ਇਕ-ਦੂਸਰੇ ਨੂੰ ਹਸਾਉਂਦੇ ਰਹੀਏ। ਦੂਸਰਾ ਇਹ ਕਿ ਉਹ ਈਮਾਨਦਾਰ ਹੋਣਾ ਚਾਹੀਦਾ ਹੈ। ਤੀਸਰਾ ਇਹ ਕਿ ਉਸ ਨੂੰ ਮੇਰੇ 'ਤੇ ਭਰੋਸਾ ਹੋਵੇ।

ਲਿਵ-ਇਨ ਵਿਚ ਰਹਿਣਾ ਗਲਤ ਨਹੀਂ : ਅਪਾਰਸ਼ਕਤੀ ਖੁਰਾਣਾ

ਮੈਂ ਕਾਫੀ ਸਮੇਂ ਤੋਂ ਮੁੰਬਈ ਵਿਚ ਹਾਂ, ਜਿਸ ਕਾਰਨ ਮੇਰੀ ਸੋਚ ਵਿਚ ਕਾਫੀ ਤਬਦੀਲੀ ਆਈ ਹੈ। ਮੇਰੇ ਅਨੁਸਾਰ ਲਿਵ-ਇਨ-ਰਿਲੇਸ਼ਨ ਵਿਚ ਰਹਿਣਾ ਕੋਈ ਗਲਤ ਨਹੀਂ ਹੈ। ਤੁਸੀਂ ਜਿਸ ਨਾਲ ਵਿਆਹ ਕਰਾਉਣ ਜਾ ਰਹੇ ਹੋ, ਉਸ ਨੂੰ ਜਾਣਨਾ ਚਾਹੁੰਦੇ ਹੋ ਤਾਂ ਅਜਿਹਾ ਕਰਨ ਵਿਚ ਕੀ ਹਰਜ ਹੈ।

ਮਿਹਨਤ ਨਾਲ ਮਿਲਿਆ ਇਹ ਮੁਕਾਮ

ਮੈਂ ਬਹੁਤ ਵੱਖ-ਵੱਖ ਫੀਲਡਾਂ ਵਿਚ ਕੰਮ ਕੀਤਾ ਹੈ। ਪਹਿਲਾਂ ਮੈਂ ਇਕ ਕ੍ਰਿਕਟਰ ਸੀ, ਉਸ ਤੋਂ ਬਾਅਦ ਵਕਾਲਤ ਕੀਤੀ, ਫਿਰ ਰੇਡੀਓ ਜੌਕੀ ਰਿਹਾ ਅਤੇ ਅੱਜ ਮੈਂ ਤੁਹਾਡੇ ਸਾਹਮਣੇ ਐਕਟਰ ਬਣ ਕੇ ਬੈਠਾ ਹਾਂ ਇਹ ਸਫਰ ਕਈ ਥਾਵਾਂ ਤੋਂ ਹੋ ਕੇ ਲੰਘਿਆ ਹੈ ਅਤੇ ਮੈਂ ਆਪਣੀ ਮਿਹਨਤ ਕਰਦਾ ਗਿਆ। ਸ਼ਾਇਦ ਇਹੀ ਕਾਰਨ ਹੈ ਕਿ ਮੈਂ ਅੱਜ ਇਸ ਮੁਕਾਮ ਨੂੰ ਹਾਸਲ ਕਰ ਸਕਿਆ ਹਾਂ ਅਤੇ ਮੈਂ ਇਸ ਨੂੰ ਆਪਣੀ ਚੰਗੀ ਕਿਸਮਤ ਕਹਾਂਗਾ ਕਿ ਮੇਰੀ ਹਰ ਫਿਲਮ ਹਿੱਟ ਹੋਈ ਹੈ।

ਫਿਲਮ ਦੇ ਕਿਰਦਾਰਾਂ ਨੂੰ ਲੈ ਕੇ ਪੋਜੈਸਿਵ ਹਾਂ : ਲਕਸ਼ਮਣ ਉਤੇਕਰ

ਫਿਲਮ ਦੇ ਕਿਰਦਾਰ ਬਹੁਤ ਪਿਆਰੇ ਹਨ। ਕਾਰਤਿਕ ਅਤੇ ਕ੍ਰਿਤੀ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਚੰਗਾ ਰਿਹਾ। ਕ੍ਰਿਤੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਕੀ ਕਰ ਰਹੀ ਹੈ, ਉਸ ਦੇ ਬਾਰੇ ਵਿਚ ਉਹ ਬਿਲਕੁਲ ਕਲੀਅਰ ਰਹਿੰਦੀ ਹੈ।

ਪਾਕਿਸਤਾਨ 'ਚ ਨਹੀਂ ਕਰਾਂਗਾ ਫਿਲਮ ਨੂੰ ਰਿਲੀਜ਼ : ਦਿਨੇਸ਼ ਵਿਜ਼ਨ

ਪੁਲਵਾਮਾ ਅਟੈਕ ਤੋਂ ਬਾਅਦ ਹੀ ਤੁਰੰਤ ਦਿਲ ਅੰਦਰੋਂ ਆਈ ਆਵਾਜ਼ ਕਿ ਮੈਂ ਇਹ ਫਿਲਮ ਪਾਕਿਸਤਾਨ ਵਿਚ ਨਹੀਂ ਰਿਲੀਜ਼ ਕਰਨੀ, ਜਿਸ ਤੋਂ ਬਾਅਦ ਮੈਂ ਆਪਣੇ ਦਿਲ ਦੀ ਆਵਾਜ਼ ਨੂੰ ਸਮਝਦੇ ਹੋਏ ਐਲਾਨ ਕਰ ਦਿੱਤਾ। ਬਿਜ਼ਨੈੱਸ ਦੇ ਜ਼ਰੀਏ ਤੋਂ ਦੇਖਿਆ ਜਾਵੇ ਤਾਂ ਜੋ ਕੁਝ ਵੀ ਹੋਇਆ, ਉਸ ਦੇ ਅੱਗੇ ਇਹ ਫੈਸਲਾ ਲੈਣਾ ਕੋਈ ਵੱਡੀ ਗੱਲ ਨਹੀਂ ਹੈ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News