ਫਿਲਮ ਇੰਡਸਟਰੀ ’ਚ ਨਾਕਾਮ ਰਹੇ ਬਾਲੀਵੁੱਡ ਸਤਾਰਿਆਂ ਦੇ ਇਹ ਸ਼ਹਿਜਾਦੇ

Tuesday, September 24, 2019 12:17 PM

ਮੁੰਬਈ(ਬਿਊਰੋ)- ਫਿਲਮ ਇੰਡਸਟਰੀ ’ਚ ਜਿੱਥੇ ਇਕ ਪਾਸੇ ਸੰਘਰਸ਼ ਕਰਨ ਵਾਲੇ ਆਪਣੇ ਦਮ ’ਤੇ ਕੁਝ ਬਣਨ ਦੀ ਕੋਸ਼ਿਸ਼ ਕਰਦੇ ਹਨ। ਉਥੇ ਹੀ, ਮਸ਼ੂਹਰ ਅਭਿਨੇਤਾਵਾਂ ਦੇ ਬੱਚੇ ਵੀ ਇੱਥੇ ਕਿਸਮਤ ਅਜ਼ਮਾਉਂਦੇ ਹਨ। ਕੁੱਝ ਸਟਾਰਸ ਦਾ ਇਤਿਹਾਸ ਇਹ ਵੀ ਰਿਹਾ ਹੈ ਕਿ ਜੋ ਆਪਣੇ ਮਾਤਾ-ਪਿਤਾ ਦੇ ਸਟਾਰਡਮ ਦੇ ਦਮ ’ਤੇ ਬਾਲੀਵੁੱਡ ’ਚ ਆਏ ਪਰ ਕੁਝ ਖਾਸ ਨਾ ਕਰ ਸਕੇ। ਉਥੇ ਹੀ ਅੱਜ ਅਸੀਂ ਬਾਲੀਵੁੱਡ ਦੇ ਅਜਿਹੇ ਕੁਝ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਪਿਤਾ ਸੁਪਰਹਿੱਟ ਰਹੇ ਪਰ ਉਨ੍ਹਾਂ ਦੇ ਬੱਚੇ ਅਜੇ ਵੀ ਕਾਮਯਾਬ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਤੁਸ਼ਾਰ ਕਪੂਰ

ਹੁਣ ਗੱਲ ਕਰਦੇ ਹਾਂ ਐਕਟਰ ਜਤਿੰਦਰ ਦੇ ਬੇਟੇ ਤੁਸ਼ਾਰ ਕਪੂਰ ਦੀ। ਤੁਸ਼ਾਰ ਨੇ ਫਿਲਮ ‘ਮੁਝੇ ਕੁਝ ਕਹਿਣਾ ਹੈ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੂੰ ਬਾਕਸ ਆਫਿਸ ’ਤੇ ਵਧੀਆ ਰਿਸਪਾਂਸ ਮਿਲਿਆ ਸੀ ਪਰ ਤੁਸ਼ਾਰ ਕਦੇ ਆਪਣੇ ਪਿਤਾ ਜਤਿੰਦਰ ਦੀ ਤਰ੍ਹਾਂ ਸਟਾਰਡਮ ਹਾਸਲ ਨਾ ਕਰ ਸਕੇ। ਤੁਸ਼ਾਰ ਨੂੰ ਬਹੁਤ ਘੱਟ ਫਿਲਮਾਂ ’ਚ ਬਤੌਰ ਮੁੱਖ ਐਕਟਰ ਦੇਖਿਆ ਗਿਆ। ਲਗਾਤਾਰ ਫਲਾਪ ਹੁੰਦੀਆਂ ਫਿਲਮਾਂ ਦੇ ਚਲਦੇ ਹੁਣ ਤੁਸ਼ਾਰ ਕਪੂਰ ਫਿਲਮਾਂ ’ਚ ਸਾਇਡ ਰੋਲ ਕਰਦੇ ਦਿਖਾਈ ਦਿੰਦੇ ਹਨ।
PunjabKesari

ਮਹਾਅਕਸ਼ੈ ਚੱਕਰਵਰਤੀ

ਹਿੰਦੀ ਸਿਨੇਮਾ ਦੇ ਮਸ਼ਹੂਰ ਐਕਟਰ ਅਤੇ ਡਾਂਸਰ ਮਿਥੁਨ ਚੱਕਰਵਰਤੀ ਅੱਜ ਵੀ ਫਿਲਮਾਂ ’ਚ ਆਪਣੇ ਅੰਦਾਜ਼ ਨਾਲ ਜਾਣੇ ਜਾਂਦੇ ਹਨ। ਮਿਥੁਨ ਨੂੰ ਅਸਲ ਪਛਾਣ 80 ਦੇ ਦਹਾਕੇ ’ਚ ਮਿਲੀ ਸੀ। ਉਨ੍ਹਾਂ ਨੂੰ ਇਕ ਚੰਗੇ ਡਾਂਸਰ ਦੀ ਤਰ੍ਹਾਂ ਵੀ ਦੇਖਿਆ ਜਾਂਦਾ ਹੈ ਪਰ ਮਿਥੁਨ ਦੇ ਬੇਟੇ ਮਹਾਅਕਸ਼ੈ ਦਾ ਫਿਲਮੀ ਕਰੀਅਰ ਹੁਣ ਤੱਕ ਮੁਕਾਮ ਹਾਸਲ ਨਹੀਂ ਕਰ ਸਕਿਆ। ਮਹਾਅਕਸ਼ੈ ਨੂੰ ਦਰਸ਼ਕ ਫਿਲਮ ‘ਹਾਂਟੇਡ’ ਨਾਲ ਜਾਣਦੇ ਹਨ। ਉਥੇ ਹੀ, ਮਿਥੁਨ ਦਾ ਸਟਾਰਡਮ ਅੱਜ ਵੀ ਕਾਇਮ ਹੈ।
PunjabKesari

ਸਿਕੰਦਰ ਖੇਰ

ਫਿਲਮ ਜਗਤ ਦੇ ਮਸ਼ਹੂਰ ਐਕਟਰ ਅਨੁਪਮ ਖੇਰ ਅੱਜ ਵੀ ਆਪਣੇ ਅਭਿਨੈ ਦੇ ਦਮ ’ਤੇ ਬਾਲੀਵੁਡ ’ਚ ਰਾਜ ਕਰ ਰਹੇ ਹਨ। ਉਨ੍ਹਾਂ ਦਾ ਸਟਾਰਡਮ ਕਿਸੇ ਸੁਪਰਸਟਾਰ ਤੋਂ ਘੱਟ ਨਹੀਂ ਹੈ। ਆਖਰੀ ਵਾਰ ਉਹ ਫਿਲਮ ‘ਵਨ ਡੇਅ : ਜਸਟਿਸ ਡਿਲੀਵਰਡ’ ’ਚ ਦਿਖਾਈ ਦਿੱਤੇ ਸਨ। ਉਨ੍ਹਾਂ ਦੇ ਬੇਟੇ ਸਕੰਦਰ ਖੇਰ ਦਾ ਫਿਲਮੀ ਕਰੀਅਰ ਕੁਝ ਖਾਸ ਨਹੀਂ ਰਿਹਾ। ਆਲਮ ਇਹ ਹੈ ਦਰਸ਼ਕ ਉਨ੍ਹਾਂ ਦੀ ਇਕ ਫਿਲਮ ਦਾ ਨਾਮ ਵੀ ਬਿਨਾਂ ਸੋਚੇ ਨਹੀਂ ਦੱਸ ਸਕਦੇ ਹਨ। ਉਨ੍ਹਾਂ ਦੀ ਪਹਿਲੀ ਫਿਲਮ ਸਾਲ 2008 ’ਚ ਆਈ ‘ਵੁੱਡਸਟਾਕ ਵਿਲਾ’ ਸੀ।
PunjabKesari

ਸਰਫਰਾਜ਼ ਖਾਨ

ਬਾਲੀਵੁੱਡ ਦੇ ਮਸ਼ਹੂਰ ਐਕਟਰ ਅਤੇ ਡਾਇਲਾਗ ਰਾਇਟਰ ਕਾਦਰ ਖਾਨ ਦੇ ਬੇਟੇ ਸਰਫਰਾਜ਼ ਖਾਨ ਵੀ ਅਜਿਹੇ ਹੀ ਸਟਾਰ ਕਿਡਸ ਹਨ, ਜੋ ਇਕ ਸੁਪਰਸਟਾਰ ਦੇ ਬੇਟੇ ਹੋਣ ਤੋਂ ਬਾਅਦ ਵੀ ਵੱਡੇ ਪਰਦੇ ’ਤੇ ਨਾਮ ਨਹੀਂ ਕਮਾ ਸਕੇ। ਸਰਫਰਾਜ਼ ਨੇ ਸਲਮਾਨ ਖਾਨ ਨਾਲ ਫਿਲਮ ‘ਤੇਰੇ ਨਾਮ’ ਅਤੇ ‘ਵਾਂਟੇਡ’ ਵਰਗੀਆਂ ਫਿਲਮਾਂ ’ਚ ਕੰਮ ਕੀਤਾ ਪਰ ਇਕ ਹੀਰੋ ਦੇ ਤੌਰ ’ਤੇ ਸਫਲਤਾ ਹਾਸਲ ਕਰਨ ਦੀ ਕੋਸ਼ਿਸ਼ ਉਨ੍ਹਾਂ ਦੀ ਅੱਜ ਵੀ ਜਾਰੀ ਹੈ।
PunjabKesari

ਫਰਦੀਨ ਖਾਨ

ਗੱਲ ਕਰਾਂਗੇ ਮੋਸਟ ਹੈਂਡਸਮ ਅਭਿਨੇਤਾਵਾਂ ’ਚੋਂ ਇਕ ਫਿਰੋਜ਼ ਖਾਨ ਦੀ। ਫਿਰੋਜ਼ ਨੇ ਇਕ ਤੋਂ ਇਕ ਹਿੱਟ ਫਿਲਮਾਂ ਦਿੱਤੀਆਂ। ਇਨ੍ਹਾਂ ’ਚ ‘ਕੁਰਬਾਨੀ’, ‘ਯਲਗਾਰ’ ਤੇ ‘ਗੀਤਾ ਮੇਰਾ ਨਾਮ’ ਵਰਗੀਆਂ ਫਿਲਮਾਂ ਸ਼ਾਮਿਲ ਹਨ। ਫਿਰੋਜ਼ ਤੋਂ ਬਾਅਦ ਫਿਲਮਾਂ ’ਚ ਉਨ੍ਹਾਂ ਦੇ ਬੇਟੇ ਫਰਦੀਨ ਖਾਨ ਨੇ ਵੀ ਕਿਸਮਤ ਅਜਮਾਈ। ਫਰਦੀਨ ਨੇ ਸਾਲ 1998 ’ਚ ਫਿਲਮ ‘ਪ੍ਰੇਮ ਅਗਨ’ ਨਾਲ ਬਾਲੀਵੁੱਡ ’ਚ ਕਦਮ ਰੱਖਿਆ ਸੀ। ਸ਼ੁਰੂਆਤੀ ਦਿਨਾਂ ’ਚ ਉਨ੍ਹਾਂ ਨੇ ਕੁਝ ਔਸਤ ਫਿਲਮਾਂ ਦਿੱਤੀਆਂ ਪਰ ਹੋਲੀ-ਹੋਲੀ ਉਹ ਵੱਡੇ ਪਰਦੇ ਤੋਂ ਗਾਇਬ ਹੋ ਗਏ। ਹਾਲਾਂਕਿ ਫਰਦੀਨ ਖਾਨ ਸਪੋਰਟਿੰਗ ਰੋਲ ’ਚ ਬਹੁਤ ਵਾਰ ਦਿਖਾਈ ਦੇ ਚੁਕੇ ਹਨ।
PunjabKesari


About The Author

manju bala

manju bala is content editor at Punjab Kesari