ਨੈਤਿਕ ਜ਼ਿੰਮੇਵਾਰੀਆਂ ਕਾਰਨ ਇਹ ਸਿਤਾਰੇ ਠੁਕਰਾ ਚੁੱਕੇ ਨੇ ਕਰੋੜਾਂ ਦੇ ਵਿਗਿਆਪਨ

7/15/2019 10:36:53 AM

ਨਵੀਂ ਦਿੱਲੀ (ਬਿਊਰੋ) — ਫਿਲਮ ਇੰਡਸਟਰੀ 'ਚ ਗਲੈਮਰ ਇੰਝ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਕਿ ਦੋਵਾਂ ਨੂੰ ਇਕ-ਦੂਜੇ ਤੋਂ ਵੱਖ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਦੋਵੇਂ ਅੱਜ ਇਕ-ਦੂਜੇ ਦਾ ਫੀਡਬੈਕ ਬਣ ਚੁੱਕੇ ਹਨ। ਇਸੇ ਗਲੈਮਰ ਦਾ ਫਾਇਦਾ ਚੁੱਕਦੇ ਹਨ ਫਿਲਮ ਇੰਡਸਟਰੀ ਦੇ ਸਿਤਾਰੇ। ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਵੱਡੇ ਬ੍ਰਾਂਡਸ ਨੂੰ ਪ੍ਰਮੋਟ ਕਰਦੇ ਹਨ ਅਤੇ ਉਨ੍ਹਾਂ ਦਾ ਚਿਹਰਾ ਬਣ ਜਾਂਦੇ ਹਨ ਪਰ ਕੁਝ ਸਿਤਾਰੇ ਵਿਗਿਆਪਨਾਂ ਨੂੰ ਚੁਣਨ ਦੇ ਮਾਮਲੇ 'ਚ ਇਸ ਗੱਲ ਨੂੰ ਲੈ ਕੇ ਸਾਵਧਾਨ ਰਹਿੰਦੇ ਹਨ ਕਿ ਉਹ ਉਸੇ ਤਰ੍ਹਾਂ ਦੇ ਵਿਗਿਆਪਨ ਕਰਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਮੋਰੇਲਸ ਤੇ ਨੈਤਿਕਤਾ ਨੂੰ ਨੁਕਸਾਨ ਨਾ ਹੋਵੇ। ਇਸ ਖਬਰ ਰਾਹੀਂ ਅਜਿਹੇ ਹੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ :-

PunjabKesari

ਅਕਸ਼ੈ ਕੁਮਾਰ
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਸ਼ੈ ਕੁਮਾਰ ਬਹੁਤ ਸਾਰੇ ਵਿਗਿਆਪਨਾਂ ਦਾ ਹਿੱਸਾ ਬਣਦੇ ਰਹਿੰਦੇ ਹਨ ਪਰ ਜਦੋਂ ਗੱਲ ਮੌਲਿਕ (ਨੈਤਿਕ) ਜ਼ਿੰਮੇਵਾਰੀਆਂ ਦੀ ਆਉਂਦੀ ਹੈ ਤਾਂ ਬ੍ਰਾਂਡਸ ਤੋਂ ਤੌਬਾ ਕਰ ਲੈਂਦੇ ਹਨ। ਉਨ੍ਹਾਂ ਕੋਲ ਇਕ ਪਾਨ ਮਸਾਲਾ ਦੇ ਵਿਗਿਆਪਨ ਦਾ ਆਫਰ ਆਇਆ ਸੀ ਪਰ ਉਨ੍ਹਾਂ ਨੇ ਇਸ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ।

PunjabKesari

ਅਮਿਤਾਭ ਬੱਚਨ
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਫਿਲਮ ਇੰਡਸਟਰੀ 'ਚ ਲੰਬੇ ਸਮੇਂ ਤੋਂ ਸਰਗਰਮ ਹਨ। ਇਸ ਤੋਂ ਇਲਾਵਾ ਵਿਗਿਆਪਨ ਦੀ ਦੁਨੀਆ 'ਚ ਵੀ ਉਹ ਲਗਾਤਾਰ ਨਜ਼ਰ ਆਉਂਦੇ ਹਨ। ਉਹ ਕਈ ਵੱਡੇ ਬ੍ਰਾਂਡਸ ਦੇ ਅੰਬੈਸਡਰ ਹਨ। ਇਕ ਸਮਾਂ ਅਜਿਹਾ ਵੀ ਸੀ ਜਦੋਂ ਅਮਿਤਾਭ ਬੱਚਨ ਸਾਫਟ ਡ੍ਰਿੰਕ ਦਾ ਕਾਫੀ ਪ੍ਰਚਾਰ ਕਰਦੇ ਸਨ ਪਰ ਇਸ ਦੇ ਨੁਕਸਾਨ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ ਅਜਿਹੇ ਵਿਗਿਆਪਨ ਦਾ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਸੀ।

PunjabKesari

ਆਮਿਰ ਖਾਨ
ਆਮਿਰ ਖਾਨ ਉਨ੍ਹਾਂ ਸਿਤਾਰਿਆਂ 'ਚ ਸ਼ਾਮਲ ਹਨ, ਜਿਹੜੇ ਵਿਗਿਆਪਨਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਉਹ ਸਿਰਫ ਉਨ੍ਹਾਂ ਵਿਗਿਆਪਨਾਂ ਦਾ ਸਮਰਥਨ ਕਰਦੇ ਹਨ, ਜਿਹੜੇ ਸਮਾਜ 'ਚ ਜਾਗਰੂਕਤਾ ਫੈਲਾਉਂਦੇ ਹੋਣ।

PunjabKesari

ਰਣਬੀਰ ਕਪੂਰ
ਫਿਲਮ ਇੰਡਸਟਰੀ 'ਚ ਰਣਬੀਰ ਕਪੂਰ ਇਕ ਸ਼ਾਨਦਾਰ ਐਕਟਰ ਦੇ ਤੌਰ 'ਤੇ ਜਾਣੇ ਜਾਂਦੇ ਹਨ। ਰਣਬੀਰ ਕੋਲ ਫੇਅਰਨੈੱਸ ਬ੍ਰਾਂਡਸ ਦੇ ਵਿਗਿਆਪਨ ਕਰਨ ਦਾ ਆਫਰ ਆਇਆ ਸੀ, ਜਿਸ ਲਈ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ।

PunjabKesari

ਕੰਗਨਾ ਰਣੌਤ
ਕੰਗਨਾ ਰਣੌਤ ਵੀ ਰੰਗਭੇਦ ਮੁੱਦੇ ਨੂੰ ਲੈ ਕੇ ਕਾਫੀ ਸੁਚੇਤ ਰਹਿੰਦੀ ਹੈ। ਉਨ੍ਹਾਂ ਨੇ ਵੀ ਫੇਅਰਨੈੱਸ ਬ੍ਰਾਂਡਸ ਨੂੰ ਪ੍ਰਮੋਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

PunjabKesari

ਸਾਈ ਪਲੱਵੀ 
ਸਾਈ ਪਲੱਵੀ ਨੇ ਇਕ ਵਿਗਿਆਪਨ ਕੰਪਨੀ ਨੂੰ ਪ੍ਰਮੋਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਇਕ ਫੇਅਰਨੈੱਸ ਕ੍ਰੀਮ ਲਈ ਵਿਗਿਆਪਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਵਿਗਿਆਪਨ ਲਈ ਉਨ੍ਹਾਂ ਨੂੰ 2 ਕਰੋੜ ਮਿਲ ਰਹੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News