B''Day : ਕਦੇ ਤਾਜ ਹੋਟਲ ''ਚ ਵੇਟਰ ਦਾ ਕੰਮ ਕਰਦੇ ਸਨ ਬੋਮਨ ਈਰਾਨੀ, ਅੱਜ ਹੁੰਦਾ ਹੈ ਅਜਿਹਾ ਸਵਾਗਤ

12/2/2017 8:28:13 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਬੋਮਨ ਈਰਾਨੀ ਅੱਜ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ। ਬੋਮਨ ਉਨ੍ਹਾਂ ਸਟਾਰਜ਼ 'ਚੋਂ ਇਕ ਹਨ ਜਿਨ੍ਹਾਂ ਬਾਲੀਵੁੱਡ 'ਚ ਬਿਨਾਂ ਗਾਡਫਾਦਾਰ ਦੇ ਆਪਣੀ ਵੱਖਰੀ ਪਛਾਣ ਬਣਾਈ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਬੋਮਨ ਜਵਾਨੀ ਦੇ ਦਿਨਾਂ ਤੋਂ ਹੀ ਫਿਲਮਾਂ 'ਚ ਆਉਣ ਲਈ ਮਿਹਨਤ ਨਹੀਂ ਕਰਦੇ ਸਨ ਬਲਕਿ ਉਨ੍ਹਾਂ 42 ਸਾਲ ਦੀ ਉਮਰ 'ਚ ਕੈਮਰਾ ਫੇਸ ਕੀਤਾ ਸੀ।

PunjabKesari
ਬੋਮਨ ਬਚਪਨ ਤੋਂ ਹੀ ਕਈ ਪਰੇਸ਼ਾਨੀ ਨਾਲ ਜੂਝਦੇ ਰਹੇ ਹਨ। ਬੋਮਨ ਦੱਸਦੇ ਹਨ ਕਿ ਬਚਪਨ 'ਚ ਉਹ ਤੁਤਲਾਕਰ ਬੋਲਦੇ ਹਨ ਅਤੇ ਉਨ੍ਹਾਂ ਨੂੰ dyslexia ਨਾਮਕ ਬੀਮਾਰੀ ਸੀ। ਬੋਮਨ ਪੜ੍ਹਾਈ 'ਚ ਜ਼ਿਆਦਾ ਹੁਸ਼ਿਆਰ ਨਹੀਂ ਸਨ, ਜਿਸ ਕਾਰਨ ਉਨ੍ਹਾਂ ਇਕ ਨਾਮੀ ਹੋਟਲ 'ਚ ਵੇਟਰ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਉਹ ਹੋਟਲ ਤਾਜ 'ਚ ਕਰੀਬ 2 ਸਾਲ ਤੱਕ ਵੇਟਰ ਦੀ ਨੌਕਰੀ ਕਰ ਚੁੱਕੇ ਸਨ।

PunjabKesari

ਪਰਿਵਾਰਿਕ ਪਰੇਸ਼ਾਨੀਆਂ ਦੇ ਚਲਦੇ ਬੋਮਨ ਨੂੰ ਆਪਣੀ ਨੌਕਰੀ ਤੱਕ ਛੱਡਣੀ ਪਈ ਅਤੇ ਉਨ੍ਹਾਂ ਆਪਣੀ ਪਰਿਵਾਰ ਦੀ ਦੁਕਾਨ ਸੰਭਾਲਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਰੀਬ 14 ਸਾਲ ਤੱਕ ਦੁਕਾਨ ਸੰਭਾਲੀ। ਇਸ ਤੋਂ ਬਾਅਦ ਬੋਮਨ ਨੇ ਆਪਣੇ ਸ਼ੋਕ ਨੂੰ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਲਿਆ ਅਤੇ ਫੋਟੋਗ੍ਰਾਫਰ ਬਣ ਗਏ। ਬੋਮਨ ਦੀ ਪਹਿਲੀ ਤਸਵੀਰ ਲਈ ਉਨ੍ਹਾਂ ਨੂੰ 25 ਰੁਪਏ ਮਿਲੇ ਸਨ। ਬੋਮਨ ਨੇ ਕਈ ਸਾਲ ਫੋਟੋਗ੍ਰਾਫੀ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਬਾਲੀਵੁੱਡ ਦੇ ਮਸ਼ਹੂਰ ਕੋਰਿਓਗ੍ਰਾਫਰ ਸ਼ਿਆਮਕ ਡਾਵਰ ਨਾਲ ਹੋਈ।

PunjabKesari

ਇਸ ਤੋਂ ਬਾਅਦ ਉਨ੍ਹਾਂ ਨੂੰ 'Munna Bhai M.B.B.S.' 'ਚ ਕੰਮ ਕਰਨ ਦਾ ਆਫਰ ਮਿਲਿਆ। ਪਿਛਲੇ ਕਰੀਬ 17 ਸਾਲ ਤੋਂ ਬੋਮਨ ਫਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ 'ਚ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਆਪਣੇ ਫਿਲਮੀ ਕਰੀਅਰ ਦੌਰਾਨ ਕਰੀਬ 78 ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਫਿਲਮਫੇਅਰ ਐਵਾਰਡ ਸਮਾਰੋਹ 'ਚ ਉਹ ਬੈਸਟ ਸਪੋਟਿੰਗ ਐਕਰਟ ਦਾ ਖਿਤਾਬ ਵੀ ਜਿੱਤ ਚੁੱਕੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News