''ਬਾਰਡਰ'' ਫਿਲਮ ਦੇਖ ਅੱਜ ਵੀ ਦੇਸ਼ ਵਾਸੀਆਂ ''ਚ ਭਰ ਜਾਂਦੈ ਜੋਸ਼

Thursday, June 13, 2019 5:04 PM

ਮੁੰਬਈ(ਬਿਊਰੋ)— ਜਦੋਂ ਕਦੇ ਫਿਲਮਾਂ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਫਿਲਮ 'ਬਾਰਡਰ' ਦਾ ਨਾਂ ਆਉਂਦਾ ਹੈ। 1997 'ਚ ਰਿਲੀਜ਼ ਹੋਈ ਫਿਲਮ 'ਬਾਰਡਰ' ਭਾਰਤ-ਪਾਕਿਸਤਾਨ ਵਿਚਕਾਰ ਹੋਈ ਜੰਗ 'ਤੇ ਬਣਾਈ ਗਈ ਸੀ। ਫਿਲਮ ਦੇ ਗੀਤ ਹੀ ਨਹੀਂ ਸਗੋਂ ਕਿਰਦਾਰ ਅਤੇ ਡਾਇਲਾਗਜ਼ ਹਾਲੇ ਵੀ ਲੋਕਾਂ ਦੇ ਦਿਲ 'ਚ ਵਸਦੇ ਹਨ। 13 ਜੂਨ 1997 ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਅੱਜ 22 ਸਾਲ ਪੂਰੇ ਹੋ ਚੁੱਕੇ ਹਨ।
PunjabKesari
ਖਬਰਾਂ ਹਨ ਕਿ ਫਿਲਮ ਨੇ ਉਸ ਸਮੇਂ ਬਾਕਸ ਆਫਿਸ 'ਤੇ 40 ਕਰੋੜ ਦੇ ਕਰੀਬ ਕਮਾਈ ਕੀਤੀ ਸੀ ਤੇ ਬਲਾਕਬਸਟਰ ਹਿੱਟ ਸਾਬਿਤ ਹੋਈ ਸੀ।ਇਸ ਫਿਲਮ 'ਚ ਇਕ ਫੌਜੀ ਜਵਾਨ ਦੇ ਜੀਵਨ ਨੂੰ ਫੌਜ ਦੇ ਨਜ਼ਰੀਏ ਰਾਹੀਂ ਹੀ ਪੇਸ਼ ਕੀਤਾ ਗਿਆ ਸੀ। ਇਕ ਫੌਜ ਦੇ ਜਵਾਨ ਦੇ ਘਰ ਦੇ ਹਾਲਾਤ ਉਸ ਦੇ ਪਰਿਵਾਰਕ ਮੈਂਬਰਾਂ ਦੀ ਹਾਲਤ ਅਤੇ ਪਿਆਰ ਨੂੰ ਬੜੀ ਹੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਇਨ੍ਹਾਂ 'ਚ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਸੰਨੀ ਦਿਓਲ ਦਾ ਜਿੰਨ੍ਹਾਂ ਨੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦਾ ਕਿਰਦਾਰ ਨਿਭਾਇਆ ਸੀ।
PunjabKesari
ਫਿਲਮ 'ਚ ਸੁਨੀਲ ਸ਼ੈੱਟੀ ਨੇ ਕੈਪਟਨ ਭੈਰੋਂ ਸਿੰਘ ਦੇ ਕਿਰਦਾਰ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ। 'ਬਾਰਡਰ' ਫਿਲਮ 'ਚ ਅਕਸ਼ੈ ਖੰਨਾ ਨੇ ਲੈਫਟੀਨੈਂਟ ਧਰਮਵੀਰ ਸਿੰਘ ਦਾ ਰੋਲ ਅਦਾ ਕੀਤਾ ਸੀ। ਜੈੱਕੀ ਸ਼ਰਾਫ ਜਿੰਨ੍ਹਾਂ ਨੇ ਫਿਲਮ 'ਚ ਵਿੰਗ ਕਮਾਂਡਰ ਐਂਡੀ ਬਾਜਵਾ ਦੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਸੀ।
PunjabKesari
ਪੁਨੀਤ ਈਸ਼ਰ ਜਿਹੜੇ ਸੂਬੇਦਾਰ ਰਤਨ ਸਿੰਘ ਦੇ ਕਿਰਦਾਰ 'ਚ ਹਰ ਕਿਸੇ ਨੂੰ ਪਸੰਦ ਆਏ ਸਨ। ਅਗਲਾ ਨਾਮ ਹੈ ਰਾਖੀ ਗੁਲਜ਼ਾਰ ਹੋਰਾਂ ਦਾ ਜਿੰਨ੍ਹਾਂ ਨੇ ਲੈਫਟੀਨੈਂਟ ਧਰਮਵੀਰ ਸਿੰਘ ਦੀ ਮਾਂ ਦਾ ਰੋਲ ਕੀਤਾ ਸੀ ਜਿੰਨ੍ਹਾਂ ਦੀ ਅਦਾਕਾਰੀ ਹਰ ਕਿਸੇ ਦੇ ਦਿਲ ਨੂੰ ਛੂਹ ਜਾਂਦੀ ਹੈ।
PunjabKesari
ਇਸ ਫਿਲਮ 'ਚ ਤੱਬੂ ਨੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਇਸ ਕਿਰਦਾਰ ਨੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ।
PunjabKesari


About The Author

manju bala

manju bala is content editor at Punjab Kesari