ਪਹਿਲੇ ਹਫਤੇ ਬਾਕਸ ਆਫਿਸ ''ਤੇ ਅਮਿਤਾਭ ਦੀ ''ਬਦਲਾ'' ਨੇ ਕਰਵਾਈ ਬੱਲੇ-ਬੱਲੇ

Saturday, March 16, 2019 12:53 PM
ਪਹਿਲੇ ਹਫਤੇ ਬਾਕਸ ਆਫਿਸ ''ਤੇ ਅਮਿਤਾਭ ਦੀ ''ਬਦਲਾ'' ਨੇ ਕਰਵਾਈ ਬੱਲੇ-ਬੱਲੇ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਫਿਲਮ 'ਬਦਲਾ' ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਫਿਲਮ ਨੇ ਹੁਣ ਤੱਕ ਚੰਗੀ ਕਮਾਈ ਕਰ ਲਈ ਹੈ। ਜੀ ਹਾਂ, ਅਮਿਤਾਭ ਬੱਚਨ ਦੀ ਫਿਲਮ 'ਬਦਲਾ' ਨੇ ਪਹਿਲੇ ਹਫਤੇ 'ਚ 38 ਕਰੋੜ ਦੀ ਕਮਾਈ ਕਰ ਲਈ ਹੈ। ਸੁਜਾਏ ਘੋਸ਼ ਦੇ ਨਿਰਦੇਸ਼ਨ 'ਚ ਬਣੀ ਅਮਿਤਾਭ ਬੱਚਨ ਤੇ ਤਾਪਸੀ ਪੰਨੂ ਦੀ ਜੋੜੀ ਵਾਲੀ ਫਿਲਮ 'ਬਦਲਾ' 8 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। 'ਬਦਲਾ' ਨੇ ਆਪਣੇ ਰਿਲੀਜ਼ਿੰਦ ਦੇ ਪਹਿਲੇ ਹਫਤੇ ਦੌਰਾਨ 23 ਕਰੋੜ ਦਾ ਕਾਰੋਬਾਰ ਕੀਤਾ ਸੀ। ਫਿਲਮ ਆਪਣੇ ਪਹਿਲੇ ਹਫਤੇ 'ਚ 44.84 ਕਰੋੜ ਦਾ ਕਲੈਕਸ਼ਨ ਕਰ ਚੁੱਕੀ ਹੈ। 


ਫਿਲਮ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ 'ਬਦਲਾ' ਸਸਪੈਂਸ ਥ੍ਰਿਲਰ ਫਿਲਮ ਹੈ। ਫਿਲਮ ਦੀ ਕਹਾਣੀ ਅਮਿਤਾਭ ਬੱਚਨ ਤੇ ਤਾਪਸੀ ਪੰਨੂ ਦੇ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਤਾਪਸੀ 'ਤੇ ਆਪਣੇ ਪ੍ਰੇਮੀ ਦੀ ਹੱਤਿਆ ਦਾ ਸੰਦੇਹ ਹੈ ਅਤੇ ਅਮਿਤਾਭ ਬੱਚਨ ਇਕ ਵਕੀਲ ਦਾ ਕਿਰਦਾਰ ਨਿਭਾਇਆ ਹੈ।

 


Edited By

Sunita

Sunita is news editor at Jagbani

Read More