ਤੀਜੇ ਹਫਤੇ ਵੀ ਬਰਕਰਾਰ ਹੈ 'ਅਰਦਾਸ ਕਰਾਂ' ਦੀ ਰਿਕਾਰਡ ਤੋੜ ਕਮਾਈ

Tuesday, August 6, 2019 1:26 PM
ਤੀਜੇ ਹਫਤੇ ਵੀ ਬਰਕਰਾਰ ਹੈ 'ਅਰਦਾਸ ਕਰਾਂ' ਦੀ ਰਿਕਾਰਡ ਤੋੜ ਕਮਾਈ

ਜਲੰਧਰ (ਬਿਊਰੋ) : ਰਾਕਸਟਾਰ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' ਬਾਕਸ ਆਫਿਸ 'ਤੇ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ 'ਅਰਦਾਸ ਕਰਾਂ' ਰਿਲੀਜ਼ਿੰਗ ਦੇ ਤੀਜੇ ਹਫਤੇ ਵੀ ਬਾਕਸ ਆਫਿਸ 'ਤੇ ਬਰਕਾਰਰ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਟਵੀਟ ਕਰਕੇ 'ਅਰਦਾਸ ਕਰਾਂ' ਦੇ ਤੀਜੇ ਹਫਤੇ ਦੀ ਕਮਾਈ ਦੱਸੀ ਹੈ। 'ਅਰਦਾਸ ਕਰਾਂ' ਨੇ ਤੀਜੇ ਹਫਤੇ 'ਚ 38.20 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। 

ਦੱਸ ਦਈਏ ਕਿ 'ਅਰਦਾਸ ਕਰਾਂ' ਹਰ ਪੱਖ ਤੋਂ ਪੂਰੀ ਤਰ੍ਹਾਂ ਮਜ਼ਬੂਤ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ, ਰਾਣਾ ਰਣਵੀਰ, ਗੁਰਪ੍ਰੀਤ ਘੁੱਗ, ਯੋਗਰਾਜ ਸਿੰਘ, ਮਲਕੀਤ ਰੌਣੀ, ਸਰਦਾਰ ਸੋਹੀ, ਮਿਹਰਾ ਵਿਜ, ਜਪਜੀ ਖਹਿਰਾ ਤੇ ਕਈ ਹੋਰ ਕਲਾਕਾਰ ਕਲਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਏ। ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਕੀਤਾ ਹੈ ਅਤੇ ਕਹਾਣੀ ਲਿਖਣ 'ਚ ਗਿੱਪੀ ਗਰੇਵਾਲ ਦਾ ਸਾਥ ਰਾਣਾ ਰਣਬੀਰ ਨੇ ਦਿੱਤਾ ਹੈ। ਜਦੋਂਕਿ ਫਿਲਮ ਦੇ ਡਾਇਲਾਗਸ ਵੀ ਰਾਣਾ ਰਣਬੀਰ ਨੇ ਲਿਖੇ ਹਨ। ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਪ੍ਰੋਜੈਕਟਸ 'ਚ ਰੁੱਝੇ ਹੋਏ ਹਨ, ਜਿਨ੍ਹਾਂ 'ਚ ਫਿਲਮ 'ਡਾਕਾ' ਤੇ ਇਕ ਵੈੱਬ ਸੀਰੀਜ਼ ਹੈ।


Edited By

Sunita

Sunita is news editor at Jagbani

Read More