ਬਾਕਸ ਆਫਿਸ ''ਤੇ ''ਨਿੱਕਾ ਜ਼ੈਲਦਾਰ 3'' ਦੀ ਬੱਲੇ-ਬੱਲੇ, ਜਾਣੋ ਕੁਲ ਕਮਾਈ

9/23/2019 4:58:28 PM

ਜਲੰਧਰ (ਬਿਊਰੋ) - 20 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 3' ਪਹਿਲੇ ਦਿਨ ਸ਼ਾਨਦਾਰ ਓਪਨਿੰਗ ਕਰਕੇ ਸਾਲ ਦੀਆਂ ਸਭ ਤੋਂ ਵਧ ਕਮਾਈ ਕਰਨ ਵਾਲੀਆਂ ਫਿਲਮਾਂ 'ਚ ਨਾਂ ਦਰਜ ਕਰਵਾ ਲਿਆ ਹੈ। ਦੱਸ ਦਈਏ ਕਿ ਫਿਲਮ ਨੇ ਪਹਿਲੇ ਦਿਨ ਭਾਰਤੀ ਬਾਕਸ ਆਫਿਸ 'ਤੇ 1.30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਥੇ ਹੀ ਇੰਡੀਅਨ ਬਾਕਸ ਆਫਿਸ ਦੀ ਰਿਪੋਰਟ ਮੁਤਾਬਕ, ਫਿਲਮ 'ਨਿੱਕਾ ਜ਼ੈਲਦਾਰ 3' ਨੇ 5.75 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਨੂੰ ਦਰਸ਼ਕਾਂ ਦੇ ਨਾਲ-ਨਾਲ ਫਿਲਮ ਸਮੀਖਿਅਕਾਂ ਵਲੋਂ ਵੀ ਪਾਜ਼ੇਟਿਵ ਰਿਸਪਾਂਸ ਮਿਲਿਆ ਹੈ।

ਦੱਸਣਯੋਗ ਹੈ ਕਿ ਫਿਲਮ 'ਨਿੱਕਾ ਜ਼ੈਲਦਾਰ 3' 'ਚ ਐਮੀ ਵਿਰਕ, ਵਾਮਿਕਾ ਗੱਬੀ, ਸੋਨੀਆ ਕੌਰ, ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਮੀਤ ਸਾਜਨ ਤੇ ਜਗਦੀਪ ਰੰਧਾਵਾ ਅਹਿਮ ਭੂਮਿਕਾ 'ਚ ਹਨ। 'ਨਿੱਕਾ ਜ਼ੈਲਦਾਰ 3' ਨੂੰ ਸਿਮਰਜੀਤ ਸਿੰਘ ਵਲੋਂ ਡਾਇਰੈਕਟਰ ਕੀਤਾ ਗਿਆ ਹੈ, ਜਿਸ ਨੂੰ ਵਾਇਕਾਮ 18 ਸਟੂਡੀਓਜ਼ ਤੇ ਪਟਿਆਲਾ ਮੋਸ਼ਨ ਪਿਕਚਰਜ਼ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗ ਗੁਰਪ੍ਰੀਤ ਪਲਹੇੜੀ ਅਤੇ ਜਗਦੀਪ ਸਿੱਧੂ ਵਲੋਂ ਲਿਖੇ ਗਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News