ਮਸ਼ਹੂਰ ਫਿਲਮੀ ਲੇਖਕ ਬਰਿਜ ਕਟਿਆਲ ਦਾ ਕੈਂਸਰ ਨਾਲ ਦਿਹਾਂਤ

9/14/2018 2:09:08 PM

ਮੁੰਬਈ (ਬਿਊਰੋ)— ਹਿੰਦੀ ਸਿਨੇਮਾ ਅਤੇ ਟੀ. ਵੀ. ਦੀ ਦੁਨੀਆ ਦੇ ਮਸ਼ਹੂਰ ਲੇਖਕ ਬਰਿਜ ਕਟਿਆਲ ਦਾ ਬਾਂਦ੍ਰਾ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਫਿਲਮ 'ਜਬ ਜਬ ਫੂਲ ਖਿਲੇ' ਦੀ ਸਕ੍ਰਿਪਟ ਲਿਖ ਕੇ ਪ੍ਰਸਿੱਧੀ ਖੱਟੀ ਸੀ। ਬਰਿਜ ਕਟਿਆਲ ਕਾਫੀ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜੀਤ ਸਨ। ਲੇਖਕ ਦੇ ਦਿਹਾਂਤ ਦੀ ਖਬਰ ਅਨੁਸ਼ਾ ਸ਼੍ਰੀਨਿਵਾਸਨ ਨੇ ਦਿੱਤੀ ਹੈ। ਬਰਿਜ ਕਟਿਆਲ ਦੇ ਆਖਰੀ ਦਿਨਾਂ 'ਚ ਅਦਾਕਾਰਾ ਨੀਨਾ ਗੁਪਤਾ ਉਨ੍ਹਾਂ ਨਾਲ ਰਹੀ ਸੀ।

PunjabKesari
ਬਰਿਜ ਕਟਿਆਲ ਦੇ ਦਿਹਾਂਤ ਤੋਂ ਕੁਝ ਦਿਨ ਪਹਿਲਾਂ ਨੀਨਾ ਨੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਲਿਖੀ। ਇਸ ਦੇ ਨਾਲ ਉਨ੍ਹਾਂ ਇਕ ਤਸਵੀਰ ਵੀ ਸ਼ੇਅਰ ਕੀਤੀ। ਨੀਨਾ ਨੇ ਲਿਖਿਆ, ''ਸ਼ਾਂਤੀ ਆਵੇਦਨਾ ਆਸ਼ਰਮ ਦਾ ਧੰਨਵਾਦ ਕਿ ਉਨ੍ਹਾਂ ਲੇਖਕ ਅਤੇ ਮੇਰੇ ਦੋਸਤ ਬਰਿਜ ਕਟਿਆਲ ਦਾ ਖਿਆਲ ਰੱਖਿਆ। ਉਨ੍ਹਾਂ ਮੇਰੇ ਲਈ 'ਸਾਂਸ' ਸ਼ੋਅ ਲਿਖਿਆ ਸੀ। ਤੁਸੀਂ ਬਹੁਤ ਚੰਗੇ ਇਨਸਾਨ ਹੋ। ਕੋਈ ਦੁਨੀਆ ਛੱਡਣ ਤੋਂ ਪਹਿਲਾਂ ਇੰਨੀਆ ਚੰਗੀਆਂ ਫਿਲਮਾਂ ਅਤੇ ਸੰਦੇਸ਼ ਨਹੀਂ ਦੇ ਸਕਦਾ, ਫਿਰ ਵੀ ਅਸੀਂ ਲੋਕ ਉਹ ਗਲਤੀਆਂ ਕਰਦੇ ਹਾਂ ਅਤੇ ਨਤੀਜਾ ਭੋਗਦੇ ਹਾਂ। ਇਹ ਕੋਈ ਸਭਿਆਚਾਰ ਨਹੀਂ ਅਸਲ ਸੱਚ ਹੈ''।

ਦੱਸਣਯੋਗ ਹੈ ਕਿ ਬਰਿਜ ਕਟਿਆਲ ਆਪਣੇ ਕਰੀਅਰ ਦੌਰਾਨ ਕਈ ਟੀ. ਵੀ. ਸ਼ੋਅ ਜਿਨ੍ਹਾਂ 'ਚ 'ਦਿਲਲਗੀ', 'ਸਾਂਸ', 'ਯੇ ਰਾਤ ਫਿਰ ਨਾ ਆਏਗੀ' ਅਤੇ 'ਪਲ ਛਿਨ' ਆਦਿ ਸ਼ਾਮਿਲ ਹਨ ਅਤੇ ਨੂੰ ਲਿਖਣ ਦਾ ਸਿਹਰਾ ਵੀ ਕਿਹਾ ਜਾਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News