ਰੌਕਲੀ ਸ਼ੋਅ ਗਰਾਊਂਡ ਵਿਖੇ ''ਬ੍ਰਿਸਬੇਨ ਪੰਜਾਬੀ ਮੇਲਾ'' 5 ਮਾਰਚ ਨੂੰ, ਸ਼ਿਕਰਤ ਕਰਨਗੇ ਇਹ ਪੰਜਾਬੀ ਗਾਇਕ

2/25/2017 3:13:59 PM

ਬ੍ਰਿਸਬੇਨ— ਬਲਿਊਮੂਨ ਪ੍ਰੋਡਕਸ਼ਨ, ਬੀਟ ਰਿਕਾਰਡਜ਼ ਅਤੇ ਨੱਚ ਬੱਲੀਏ ਬਹੁਤ ਹੀ ਮਾਣ ਦੇ ਨਾਲ ''ਬ੍ਰਿਸਬੇਨ ਪੰਜਾਬੀ ਮੇਲਾ''। ਇਥੋ ਦੇ ਸਥਾਨਕ ਵੱਖ-ਵੱਖ ਭਾਈਚਾਰਿਆਂ ਦੇ ਸਹਿਯੋਗ ਨਾਲ ''ਰੌਕਲੀ ਸ਼ੋਅ ਗਰਾਊਂਡ'' ਵਿਖੇ 5 ਮਾਰਚ, ਦਿਨ ਐਤਵਾਰ ਨੂੰ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਮੇਲੇ ਦੇ ਪ੍ਰਬੰਧਕ ਰੌਕੀ ਭੁੱਲਰ, ਕੁਮਾਰ ਬੱਲ ਅਤੇ ਸੰਨੀ ਅਰੋੜਾ ਨੇ ਸਾਂਝੇ ਤੌਰ ''ਤੇ ਦੱਸਿਆ ਹੈ ਕਿ, ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਗੈਰੀ ਸੰਧੂ, ਨਿਮਰਤ ਖਹਿਰਾ, ਨਿੰਜਾਂ ਅਤੇ ਸਥਾਨਕ ਕਲਾਕਾਰ ਗੀਤ ਸੰਗੀਤ ਅਤੇ ਗਿੱਧਾ-ਭੰਗੜਾ, ਲਾਈਵ ਮਿਊਜ਼ਿਕ ਦੇ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰਨਗੇ। ਬੱਚਿਆ ਲਈ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਅਤੇ ਸੱਭਿਆਚਾਰਕ ਵੰਨਗੀਆ ਵੀ ਖਿੱਚ ਦਾ ਕੇਂਦਰ ਹੋਣਗੀਆਂ। ਇਸ ਮੇਲੇ ''ਚ ਵੱਖਰੇ-ਵੱਖਰੇ ਸਟਾਲ ਵੀ ਲਾਏ ਜਾਣਗੇ, ਜਿਨ੍ਹਾਂ ''ਚ ਖਾਣ-ਪੀਣ, ਕਲਚਰਕ ਅਤੇ ਸਾਹਿਤਕ ਤੌਰ ''ਤੇ ਵੱਖ-ਵੱਖ ਭਾਈਚਾਰਿਆਂ ਦੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੀ ਤਰਜਮਾਨੀ ਕਰਨਗੇ। ਦਸਤਾਰ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਰਾਤ ਸਮੇਂ ਆਤਸ਼ਬਾਜੀ ਦਾ ਮਨਮੋਹਣਾ ਦ੍ਰਿਸ਼ ਵੀ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ, ਪੰਜਾਬੀ ਮੇਲਾ ਕਰਵਾਉਣ ਦਾ ਮੁੱਖ ਉਦੇਸ਼ ਅੱਜ ਦੇ ਪਦਾਰਥਵਾਦੀ ਯੁੱਗ ''ਚ ਵਿਸਰ ਰਹੀਆਂ ਸਾਡੀਆਂ ਸੱਭਿਆਚਾਰਕ ਵੰਨਗੀਆਂ ਨੂੰ ਮੁੜ ਸੁਰਜੀਤ ਕਰਨ ਦੇ ਨਾਲ-ਨਾਲ ਵਿਦੇਸ਼ਾਂ ''ਚ ਆਪਣੀ ਮਾਣਮੱਤੀ ਵਿਰਾਸਤ ਨੂੰ ਸੰਭਾਲਣ ਲਈ ਇੱਕ ਛੋਟਾ ਜਿਹਾ ਉਪਾਰਲਾ ਹੈ। ਉਨ੍ਹਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਪਰਿਵਾਰਾਂ ਸਮੇਤ ਇਸ ਮੇਲੇ ''ਚ ਸ਼ਾਮਲ ਹੋਣ ਤਾਂ ਜੋ ਵਿਦੇਸ਼ਾਂ ''ਚ ਰਹਿੰਦੇ ਹੋਏ ਬੱਚਿਆਂ ਨੂੰ ਆਪਣੇ ਵਤਨ ਦੀ ਮਿੱਟੀ ਨਾਲ ਜੋੜਿਆ ਜਾ ਸਕੇ। ਮੇਲੇ ਦੇ ਸਾਰੇ ਪ੍ਰਬੰਧ ਪੂਰੇ ਹੋ ਚੁੱਕੇ ਹਨ ਅਤੇ ਮੇਲੇ ਪ੍ਰਤੀ ਲੋਕਾਂ ''ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News