Cannes ਡੈਬਿਊ ਤੋਂ ਪਹਿਲਾਂ ਹਿਨਾ ਖਾਨ ਨੇ ਕਰਵਾਇਆ ਗਲੈਮਰਸ ਫੋਟੋਸ਼ੂਟ
5/16/2019 11:00:22 AM
ਮੁੰਬਈ(ਬਿਊਰੋ)— ਟੀ.ਵੀ. ਅਦਾਕਾਰਾ ਹਿਨਾ ਖਾਨ Cannes 2019 'ਚ ਹਿੱਸਾ ਲੈਣ ਲਈ ਫਰਾਂਸ ਪਹੁੰਚ ਚੁੱਕੀ ਹੈ। ਹਿਨਾ ਪਹਿਲੀ ਵਾਰ ਕਾਂਸ ਅਟੈਂਡ ਕਰ ਰਹੀ ਹੈ। ਹੁਣ ਤੱਕ ਹਿਨਾ ਨੇ ਕਾਂਸ ਦੇ ਰੈੱਡ ਕਾਰਪੇਟ 'ਤੇ ਡੈਬਿਊ ਨਹੀਂ ਕੀਤਾ ਹੈ ਪਰ ਉਨ੍ਹਾਂ ਨੇ ਕਾਂਸ ਲਈ ਇਕ ਇੰਟਰਵਿਊ ਸੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾ 'ਤੇ ਵੀ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਹਿਨਾ ਖੂਬਸੂਰਤ ਪਿੰਕ ਪੈਂਟ ਸੂਟ 'ਚ ਨਜ਼ਰ ਆ ਰਹੀ ਹੈ।
ਡਿਜ਼ਾਈਨਰ ਸਾਹਿਲ ਕੋਚਰ ਦੇ ਇਸ ਪੈਂਟ ਸੂਟ 'ਚ ਹਿਨਾ ਬੇਹੱਤ ਸਟਾਈਲਿਸ਼ ਨਜ਼ਰ ਆ ਰਹੀ ਹੈ। ਇਸ ਡਰੈੱਸ ਨਾਲ ਉਨ੍ਹਾਂ ਨੇ ਵਾਲਾਂ ਨੂੰ ਸਾਈਡ ਪਾਰਟਿੰਗ ਨਾਲ ਕਰਲੀ ਲੁੱਕ ਦਿੱਤਾ ਹੈ।
ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਜਲਦ ਹੀ ਹਿਨਾ ਖਾਨ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਹਾਲ ਹੀ 'ਚ 'ਕਸੌਟੀ ਜ਼ਿੰਦਗੀ ਕੀ 2' ਦੇ ਸੈੱਟ 'ਤੇ ਹਿਨਾ ਦਾ ਫੇਅਰਵੈੱਲ ਮਨਾਇਆ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ