ਕੈਰੀਬੀਅਨ 'ਚ ਹਨੀਮੂਨ ਇੰਜੁਆਏ ਕਰ ਰਹੇ ਹਨ ਪ੍ਰਿਅੰਕਾ-ਨਿੱਕ

Thursday, January 10, 2019 10:28 AM

ਮੁੰਬਈ(ਬਿਊਰੋ)— ਪਿਛਲੇ ਸਾਲ ਦਸੰਬਰ 'ਚ ਦੇਸੀ ਗਰਲ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਵਿਆਹ ਦੇ ਬੰਧਨ 'ਚ ਬੱਝੇ। ਉਨ੍ਹਾਂ ਦੇ ਵਿਆਹ ਨੂੰ 1 ਮਹੀਨਾ ਹੋ ਗਿਆ ਹੈ। ਜੋਧਪੁਰ 'ਚ ਹੋਈ ਆਲੀਸ਼ਾਨ ਵੈਡਿੰਗ ਦੀਆਂ ਤਸਵੀਰਾਂ ਹੁਣ ਵੀ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।
PunjabKesari
ਇਨ੍ਹੀਂ ਦਿਨੀਂ ਕਪੱਲ ਪ੍ਰੋਫੈਸ਼ਨਲ ਕਮਿਟਮੈਂਟ ਤੋਂ ਫਰੀ ਹੋ ਕੇ ਹਨੀਮੂਨ ਟਾਇਮ ਇੰਜੁਆਏ ਕਰ ਰਿਹਾ ਹੈ। ਰਿਪੋਰਟ ਮੁਤਾਬਕ ਨਿੱਕ-ਪ੍ਰਿਅੰਕਾ ਕੈਰੀਬੀਅਨ 'ਚ ਹਨੀਮੂਨ 'ਤੇ ਹਨ। ਉਨ੍ਹਾਂ ਦੀ ਏਅਰਪੋਰਟ 'ਤੇ ਪਲੇਨ ਤੋਂ ਉਤਰਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਹਨ।
PunjabKesari
ਬਲੂ ਡਰੈੱਸ 'ਚ ਪ੍ਰਿਅੰਕਾ ਸਟਾਈਲਿਸ਼ ਲੱਗ ਰਹੀ ਹੈ। ਉਥੇ ਹੀ ਨਿੱਕ ਕੈਜੁਅੱਲ ਲੁੱਕ 'ਚ ਹਨ। ਉਨ੍ਹਾਂ ਨੇ ਗਰੇ ਟੀ-ਸ਼ਰਟ ਅਤੇ ਬਲੈਕ ਪੈਂਟ ਪਹਿਨੀ ਹੈ।
PunjabKesari
ਤਸਵੀਰਾਂ 'ਚ ਪ੍ਰਿਅੰਕਾ ਤੇਜ਼ ਹਵਾ ਕਾਰਨ ਪਰੇਸ਼ਾਨ ਵੀ ਨਜ਼ਰ ਆ ਰਹੀ ਹੈ। ਹਵਾ ਕਾਰਨ ਉਨ੍ਹਾਂ ਦੇ ਵਾਲ ਉੱਡ ਰਹੇ ਹਨ ਅਤੇ ਉਹ ਵਾਰ-ਵਾਰ ਵਾਲਾਂ ਨੂੰ ਸੰਭਾਲਦੀ ਦਿਖਾਈ ਦੇ ਰਹੀ ਹੈ।
PunjabKesari
ਪ੍ਰਿਅੰਕਾ ਅਤੇ ਨਿੱਕ ਦਾ ਵਿਆਹ 2018 ਦੀ ਸਭ ਤੋਂ ਆਲੀਸ਼ਾਨ ਵੈਡਿੰਗ 'ਚੋਂ ਇਕ ਸੀ। ਜੋਧਪੁਰ 'ਚ ਕਪੱਲ ਦੇ ਵਿਆਹ 'ਚ ਕਈ ਵਿਦੇਸ਼ੀ ਮਹਿਮਾਨਾਂ ਨੇ ਸ਼ਿਰਕਤ ਕੀਤੀ। ਸਾਰੇ ਭਾਰਤੀ ਰੰਗ 'ਚ ਰੰਗੇ ਨਜ਼ਰ ਆਏ।

PunjabKesari
ਪ੍ਰਿਅੰਕਾ ਦੇ ਦਿੱਲੀ ਰਿਸੈਪਸ਼ਨ 'ਚ ਪੀ.ਐੱਮ. ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ ਸੀ।
PunjabKesari


About The Author

manju bala

manju bala is content editor at Punjab Kesari