ਲੰਡਨ ਦੀ ਉਡਾਣ ਨੇ ਕੈਰੀ ਫਿਸ਼ਰ ਦੀ ਜ਼ਿੰਦਗੀ ''ਤੇ ਲਾਇਆ ਸੀ ਫੁੱਲ ਸਟਾਪ

12/27/2018 12:00:09 PM

ਲਾਸ ਏਂਜਲਸ (ਬਿਊਰੋ) : ਹਾਲੀਵੁੱਡ ਦੀਆਂ ਸਭ ਤੋਂ ਸਫਲ ਫਿਲਮਾਂ 'ਚੋਂ ਇਕ 'ਸਟਾਰ ਵਾਰਸ' 'ਚ ਪ੍ਰਿੰਸੇਸ ਲੇਈ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕੈਰੀ ਫਿਸ਼ਰ ਦੀ ਅੱਜ ਬਰਸੀ ਹੈ। ਉਨ੍ਹਾਂ ਦਾ ਦਿਹਾਂਤ 27 ਦਸੰਬਰ 2016 'ਚ ਹੋਇਆ ਸੀ। ਦੱਸ ਦੇਈਏ ਕੈਰੀ ਫਿਸ਼ਰ 'ਪ੍ਰਿੰਸੇਸ ਲੇਈ' ਦਾ ਨਾਂ ਨਾਲ ਮਸ਼ਹੂਰ ਹੋਈ ਸੀ।

PunjabKesari

ਕੈਰੀ ਫਿਸ਼ਰ ਦੀ ਮੌਤ ਤੋਂ ਦੋ ਸਾਲ ਬਾਅਦ ਉਨ੍ਹਾਂ ਦੀ ਮਾਂ ਸਿਨਗਿਨ ਦਾ ਵੀ ਦਿਹਾਂਤ ਹੋ ਗਿਆ ਸੀ। ਹਾਲਾਂਕਿ ਮਾਂ ਦੀ ਉਮਰ 84 ਸਾਲ ਦੀ ਜਦੋਂਕਿ ਕੈਰੀ ਫਿਸ਼ਰ ਦੀ ਦਿਹਾਂਤ 60 ਸਾਲ ਦੀ ਉਮਰ 'ਚ ਹੋ ਗਿਆ ਸੀ। ਕੈਰੀ ਫਿਸ਼ਰ ਦਾ ਜਨਮ 21 ਅਕਤੂਬਰ 1956 ਨੂੰ ਹੋਇਆ ਸੀ। 

PunjabKesari
ਦੱਸ ਦਈਏ ਕਿ ਕੈਰੀ ਫਿਸ਼ਰ ਨੂੰ ਲੰਡਨ ਤੋਂ ਲੰਸ ਏਂਜਲਸ ਦੀ ਉਡਾਣ ਦੌਰਾਨ ਦਿਲ ਦਾ ਦੌਰਾ ਪਿਆ ਸੀ। ਜਹਾਜ਼ ਦੇ ਲੈਂਡ ਹੁੰਦਿਆਂ ਹੀ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਸੀ, ਜਿਸ ਤੋਂ ਕੁਝ ਦਿਨ ਬਾਅਦ ਹੀ ਕੈਰੀ ਫਿਸ਼ਰ ਨੇ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ।

PunjabKesari

ਖਬਰਾਂ ਮੁਤਾਬਕ, 'ਸਟਾਰ ਵਾਰਜ਼' 'ਚ ਪ੍ਰਿੰਸੇਸ ਲੇਈ ਦਾ ਕਿਰਦਾਰ ਨਿਭਾਉਣ ਵਾਲੀ ਕੈਰੀ ਫਿਸ਼ਰ ਆਪਣੀ ਕਿਤਾਬ ਦੇ ਪ੍ਰਚਾਰ ਲਈ ਲੰਡਨ ਤੋਂ ਲਾਸ ਏਂਜਲਸ ਜਾ ਰਹੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News