ਅਮਿਤਾਭ ਮੁਤਾਬਕ ਸਭ ਤੋਂ ਵਧ ਸੈਲੇਬ੍ਰਿਟੀ ਹੁੰਦੇ ਹਨ ਬਦਨਾਮ

12/1/2015 7:02:33 PM

ਮੁੰਬਈ— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਸੈਲੇਬ੍ਰਿਟੀ ਸਭ ਤੋਂ ਵੱਧ ਬਦਨਾਮ ਹੁੰਦੇ ਹਨ। ਦੇਸ਼ ਵਿਚ ਵਧਦੀ ''ਅਸਹਿਣਸ਼ੀਲਤਾ'' ''ਤੇ ਆਮਿਰ ਖਾਨ ਨੂੰ ਕਾਫੀ ਨਿੰਦਾ ਝੱਲਣੀ ਪਈ ਹੈ। ਅਮਿਤਾਭ ਨੇ ਆਪਣੇ ਬਲਾਗ ''ਤੇ ਲਿਖਿਆ ਕਿ ਪੂਰੀ ਦੁਨੀਆ ਵਿਚ ਅਸੀਂ ਸਭ ਤੋਂ ਮਸ਼ਹੂਰ ਅਤੇ ਫੋਟੋ ਖਿਚਵਾਉਣ ਵਾਲੇ ਲੋਕ ਹਾਂ, ਇਸ ਲਈ ਅਸੀਂ ਸਭ ਤੋਂ ਵੱਧ ਬਦਨਾਮ ਵੀ ਹਾਂ।
ਇਸ ਲਈ ਇਹ ਸਾਡੇ ਲਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ, ਆਲੋਚਨਾ ਝੱਲਣ ਦੀ ਪ੍ਰੈਕਟਿਸ ਅਸੀਂ ਬਹੁਤ ਪਹਿਲਾਂ ਕਰ ਲਈ ਸੀ। ਅਮਿਤਾਭ ਅੱਜਕਲ ਰਿਭੂ ਦਾਸਗੁਪਤਾ ਦੀ ''ਟੀ 3 ਐੱਨ'' ਫਿਲਮ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News