ਬਿਕਨੀ ਪਹਿਣੇ ਬੀਚ ''ਤੇ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਸੇਲਿਨਾ ਜੇਟਲੀ

6/27/2017 6:43:21 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੇਲਿਨਾ ਜੇਟਲੀ ਅਤੇ ਉਨ੍ਹਾਂ ਦੇ ਬਿਜਨੈੱਸ ਪਤੀ ਪੀਟਰ ਹਾਗ ਦੇ ਘਰ ਇਕ ਵਾਰ ਫਿਰ ਜੂੜਵਾ ਬੱਚਿਆਂ ਦੀ ਕਿਲਕਾਰੀ ਸੁਣਨ ਨੂੰ ਮਿਲੇਗੀ। ਹਾਲ ਹੀ 'ਚ ਸੇਲਿਨਾ ਨੇ ਆਪਣੇ ਬੇਬੀ ਬੰਪ ਦੇ ਨਾਲ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਜਿਸ 'ਚ ਉਹ ਬਿਕਨੀ ਪਹਿਣੇ ਨਜ਼ਰ ਆ ਰਹੀ ਹੈ। 35 ਸਾਲਾਂ ਦੀ ਇਹ ਅਭਿਨੇਤਰੀ ਪਹਿਲਾਂ ਤੋਂ ਹੀ ਪੰਜ ਸਾਲ ਦੇ ਜੁੜਵਾ ਬੱਚੇ ਵਿੰਸਟਨ ਅਤੇ ਵਿਰਾਜ ਦੀ ਮਾਂ ਹੈ। ਸੇਲਿਨਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਇਕ ਵਾਰ ਫਿਰ ਤੋਂ ਜੂੜਵਾ ਬੱਚਿਆਂ ਦੀ ਮਾਂ ਬਣਨ ਵਾਲੀ ਹੈ।  

PunjabKesari
ਸੂਤਰਾਂ ਮੁਤਾਬਕ ਸੇਲਿਨਾ ਨੇ ਦੁਬਈ ਤੋਂ ਫੋਨ ਕਰਕੇ ਇਹ ਦੱਸਿਆ ਕਿ ਜਦੋਂ ਡਾਕਟਰ ਅਲਟ੍ਰਾਸਾਊਡ ਕਰ ਰਹੇ ਸਨ ਤਾਂ ਪੀਟਰ ਨੇ ਪੁਛਿਆ ਕਿ ਇਸ ਵਾਰ ਵੀ ਜੂੜਵਾ ਬੱਚੇ ਹਨ ਤਾਂ ਡਾਕਟਰ ਨੇ ਕਿਹਾ ਹਾਂ ਅਤੇ ਉਸ ਸਮੇਂ ਅਸੀਂ ਦੋਵੇਂ ਹੈਰਾਨ ਹੋ ਗਏ''। ਸੇਲਿਨਾ ਅਤੇ ਪੀਟਰ ਦੋਵੇਂ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਦੋਵੇਂ ਮਾਤਾ ਪਿਤਾ ਦੀਆਂ ਜਿਮੇਦਾਰੀਆਂ ਤੋਂ ਜਾਣੂ ਹਨ। ਇਸ ਤੋਂ ਇਲਾਵਾ ਸੇਲਿਨਾ ਜਲਦ ਹੀ ਇਕ ਐਡ ਦੀ ਸ਼ੂਟਿੰਗ ਲਈ ਭਾਰਤ ਆਉਣ ਵਾਲੀ ਹੈ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News