B'Day Spl : 2 ਵਾਰ ਜੁੜਵਾ ਬੱਚਿਆਂ ਦੀ ਮਾਂ ਬਣੀ ਸੀ ਸੇਲਿਨਾ, ਰਹਿ ਚੁੱਕੀ ਹੈ ਮਿਸ ਇੰਡੀਆ

11/24/2017 2:10:03 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੇਲਿਨਾ ਜੇਤਲੀ ਦਾ ਜਨਮ 24 ਨਵੰਬਰ, 1981 ਨੂੰ ਸ਼ਿਮਲਾ 'ਚ ਹੋਇਆ ਸੀ। ਇਹ ਬੋਲਡ ਅਤੇ ਖੂਬਸੂਰਤ ਅਭਿਨੇਤਰੀ ਸੇਲਿਨਾ 2001 'ਚ ਮਿਸ ਇੰਡੀਆ ਬਣੀ ਸੀ। ਆਪਣੇ ਫਿਲਮੀ ਕਰੀਅਰ ਦੌਰਾਨ ਸੇਲਿਨਾ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਪਰ ਵਿਆਹ ਤੋਂ ਬਾਅਦ ਉਨ੍ਹਾਂ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ। ਉਨ੍ਹਾਂ ਦੇ ਤਿੰਨ ਬੱਚੇ ਹਨ। ਉਹ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਕੇ ਹਮੇਸ਼ਾ ਤੋਂ ਹੀ ਸੁਰਖੀਆਂ 'ਚ ਰਹੀ ਹੈ। ਕਦੇ ਪ੍ਰੈਗਨੈਂਸੀ ਦੌਰਾਨ ਬੋਲਡ ਫੋਟੋਸ਼ੂਟ ਨੂੰ ਲੈ ਕੇ ਅਤੇ ਕਦੇ ਦੋ ਵਾਰ ਜੁੜਵਾ ਬੱਚਿਆਂ ਦੀ ਮਾਂ ਬਣਨ ਦੀ ਵਜ੍ਹਾ ਕਰਕੇ ਹੈ।

PunjabKesari
ਇਹ ਖੁਦ 'ਚ ਬੇਹੱਦ ਖਾਸ ਹੈ ਕਿ ਉਹ ਦੋ ਵਾਰ ਜੁੜਵਾ ਬੱਚਿਆ ਦੀ ਮਾਂ ਬਣੀ, ਹਾਲ ਹੀ 'ਚ ਜਦੋਂ ਉਹ ਫਿਰ ਤੋਂ ਮਾਂ ਬਣੀ ਤਾਂ ਇਸ ਖੁਸ਼ਖਬਰੀ ਨਾਲ ਇਕ ਬੁਰੀ ਖਬਰ ਵੀ ਜੁੜ ਚੁੱਕੀ ਸੀ। ਦਰਸਅਲ, ਉਨ੍ਹਾਂ ਦੂਜੀ ਵਾਰ ਵੀ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਪਰ ਉਨ੍ਹਾਂ 'ਚੋਂ ਇਕ ਜ਼ਿਆਦਾ ਸਮਾਂ ਨਹੀਂ ਰਹਿ ਸਕਿਆ। ਇਸ ਖਬਰ ਨੂੰ ਖੁਦ ਸੇਲਿਨਾ ਨੇ ਫੇਸਬੁੱਕ ਦੇ ਰਾਹੀਂ ਫੈਨਜ਼ 'ਚ ਸ਼ੇਅਰ ਕੀਤਾ ਸੀ।

PunjabKesari

ਸੇਲਿਨਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਬੱਚਿਆਂ ਦਾ ਨਾਂ ਆਥੁਰ ਅਤੇ ਸ਼ਮਸ਼ੇਰ ਰੱਖਿਆ ਹੈ। ਜਨਮ ਤੋਂ ਪਹਿਲਾਂ ਹੀ ਸ਼ਮਸ਼ੇਰ ਨੂੰ ਦਿਲ ਨਾਲ ਜੁੜੀ ਗੰਭੀਰ ਬੀਮਾਰੀ ਸੀ, ਜੋ ਸਮੇਂ ਦੇ ਨਾਲ ਠੀਕ ਨਹੀਂ ਹੋਈ, ਜਿਸ ਵਜ੍ਹਾ ਕਰਕੇ ਸ਼ਮਸ਼ੇਰ ਜ਼ਿਆਦਾ ਸਮਾਂ ਜਿੰਦਾ ਨਹੀਂ ਰਹਿ ਸਕਿਆ। ਉਨ੍ਹਾਂ 10 ਸਤੰਬਰ ਨੂੰ ਦੁਬਈ 'ਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਸੇਲਿਨਾ ਅਤੇ ਉਨ੍ਹਾਂ ਦੇ ਪਤੀ ਪੀਟਰ ਹਾਗ ਦੇ ਪਹਿਲਾਂ ਵੀ ਦੋ ਜੁੜਵਾ ਬੱਚੇ ਹਨ। ਉਨ੍ਹਾਂ ਦੇ ਨਾਂ ਹਨ ਵਿੰਸਟਨ ਅਤੇ ਵਿਰਾਜ਼, ਜੋ ਹੁਣ 4 ਸਾਲ ਦੇ ਹੋ ਚੁੱਕੇ ਹਨ।

PunjabKesari
ਸਾਲ 2011 'ਚ ਸੇਲਿਨਾ ਨੇ ਬਿਜ਼ਨੈੱਸਮੈਨ ਪੀਟਰ ਹਾਗ ਨਾਲ ਵਿਆਹ ਕਰਵਾ ਲਿਆ ਸੀ ਅਤੇ ਸੇਲਿਨਾ ਕਾਫੀ ਸਮੇਂ ਤੋਂ ਦੁਬਈ 'ਚ ਰਹਿ ਰਹੀ ਹੈ। ਆਪਣੀ ਪ੍ਰੈਗਨੈਂਸੀ ਦੌਰਾਨ ਸੇਲਿਨਾ ਬੇਬੀ ਬੰਪ ਨਾਲ ਕਾਫੀ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ।

PunjabKesari
ਸੇਲਿਨਾ ਨੇ ਫਿਲਮ 'ਜਾਨਸ਼ੀਨ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਉਹ 'ਨੋ ਐਂਟਰੀ', 'ਗੋਲਮਾਲ ਰਿਟਰਨਜ਼' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਦੀ ਆਖਰੀ ਫਿਲਮ 2012 'ਚ 'ਵਿਲ ਯੂ ਮੈਰੀ ਮੀ' ਹੈ। ਫਿਲਮ 'ਚ ਉਨ੍ਹਾਂ ਨਾਲ ਅਭਿਨੇਤਾ ਸ਼ਰੇਅਸ ਤਲਪੜੇ, ਰਾਜੀਵ ਖੰਡੇਲਵਾਲ, ਮੁਗਧਾ ਗੋਡਸੇ ਵਰਗੇ ਸਟਾਰ ਨਜ਼ਰਜ ਆਏ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News