ਕੱਲ ਨੂੰ ਰਿਲੀਜ਼ ਹੋਵੇਗਾ ''ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'' ਦਾ ਗੀਤ ''ਚੱਲ ਦਿਲਾ''

5/15/2019 2:46:52 PM

ਜਲੰਧਰ (ਬਿਊਰੋ)— 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਸੰਗੀਤ ਇਨ੍ਹੀਂ ਦਿਨੀਂ ਲੋਕਾਂ ਦੀ ਜ਼ੁਬਾਨ 'ਤੇ ਹੈ। ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਸਟਾਰਰ ਇਸ ਫਿਲਮ ਦੇ ਹੁਣ ਤਕ ਦੋ ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸੇ ਦੇ ਚਲਦਿਆਂ ਫਿਲਮ ਦਾ ਤੀਜਾ ਗੀਤ ਕੱਲ ਯਾਨੀ ਕਿ 16 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ਦੇ ਤੀਜੇ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ ਹੈ 'ਚੱਲ ਦਿਲਾ'। ਇਸ ਗੀਤ ਨੂੰ ਗਾਇਆ, ਲਿਖਿਆ ਤੇ ਕੰਪੋਜ਼ ਕੀਤਾ ਹੈ ਰਿੱਕੀ ਖਾਨ ਨੇ ਤੇ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ।

 
 
 
 
 
 
 
 
 
 
 
 
 
 

After two major hits 🔥🔥, next song from #ChandigarhAmritsarChandigarh will be OUT TOMORROW. Watch out! @gippygrewal @sargunmehta @sumitduttmannan @karanrguliani @cacthefilm @funjabijunction . #punjabimedia #punjabi #punjabiswag #punjabimusicvideo #punjabisingers #punjabimodel #punjabisong #punjab #chandigarh #amritsar #GippyGrewal #SargunMehta

A post shared by TimesMusic (@timesmusichub) on May 15, 2019 at 12:40am PDT

ਦੱਸਣਯੋਗ ਹੈ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ 'ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਤੋਂ ਇਲਾਵਾ ਰਾਜਪਾਲ ਯਾਦਵ ਵੀ ਸਾਨੂੰ ਮੁੱਖ ਭੂਮਿਕਾ 'ਚ ਦੇਖਣ ਨੂੰ ਮਿਲਣਗੇ। ਫਿਲਮ ਨੂੰ ਲਿਓਸਟ੍ਰਾਈਡ ਐਂਟਰਟੇਨਮੈਂਟ ਦੇ ਪ੍ਰੋਡਕਸ਼ਨ ਹਾਊਸ ਅੰਦਰ ਬਣਾਇਆ ਗਿਆ ਹੈ, ਜੋ ਸੁਮਿਤ ਦੱਤ ਤੇ ਡਰੀਮਬੁੱਕ ਦੀ ਪੇਸ਼ਕਸ਼ ਹੈ। ਫਿਲਮ ਨੂੰ ਕਰਨ ਆਰ. ਗੁਲਿਆਨੀ ਨੇ ਡਾਇਰੈਕਟ ਕੀਤਾ ਹੈ। ਫਿਲਮ ਸੁਮਿਤ ਦੱਤ, ਅਨੁਪਮਾ ਕਾਟਕਰ ਤੇ ਇਆਰਾ ਦੱਤ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ, ਜੋ ਕਈ ਸੁਪਰਹਿੱਟ ਪੰਜਾਬੀ ਫਿਲਮਾਂ 'ਚ ਆਪਣਾ ਅਹਿਮ ਯੋਗਦਾਨ ਦੇ ਚੁੱਕੇ ਹਨ। ਫਿਲਮ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਵੱਡੇ ਪੱਧਰ 'ਤੇ ਰਿਲੀਜ਼ ਹੋਵੇਗੀ, ਜਿਸ ਨੂੰ ਵਰਲਡਵਾਈਡ ਡਿਸਟ੍ਰੀਬਿਊਟ ਓਮਜੀ ਗਰੁੱਪ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News