'ਚੱਲ ਮੇਰਾ ਪੁੱਤ' ਦਾ ਨਵਾਂ ਪੋਸਟਰ ਹੋਇਆ ਰਿਲੀਜ਼

Monday, July 8, 2019 11:47 AM
'ਚੱਲ ਮੇਰਾ ਪੁੱਤ' ਦਾ ਨਵਾਂ ਪੋਸਟਰ ਹੋਇਆ ਰਿਲੀਜ਼

ਜਲੰਧਰ(ਬਿਊਰੋ)— ਇਨ੍ਹੀਂ ਦਿਨੀਂ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ ਦੀ ਆਉਣ ਵਾਲੀ ਫਿਲਮ 'ਚੱਲ ਮੇਰਾ ਪੁੱਤ' ਖੂਬ ਸੁਰਖੀਆਂ 'ਚ ਛਾਈ ਹੋਈ ਹੈ। ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਅਮਰਿੰਦਰ ਗਿੱਲ ਜਿੰਨ੍ਹਾਂ ਦੀਆਂ ਫਿਲਮਾਂ ਅਤੇ ਗੀਤ ਤਾਂ ਘੱਟ ਗਿਣਤੀ 'ਚ ਆਉਂਦੇ ਹਨ ਪਰ ਇਹ ਹਰ ਵਾਰ ਦਰਸ਼ਕਾਂ ਦਾ ਦਿਲ ਜਿੱਤ ਹੀ ਲੈਂਦੇ ਹਨ। ਪਿਛਲੇ ਮਹੀਨੇ ਹੀ 'ਲਾਈਏ ਜੇ ਯਾਰੀਆਂ' ਫਿਲਮ ਤੋਂ ਬਾਅਦ ਅਮਰਿੰਦਰ ਗਿੱਲ ਇਕ ਵਾਰ ਫਿਰ ਆਪਣੇ ਫੈਨਜ਼ ਨੂੰ ਸਿਨੇਮਾ 'ਤੇ ਦਰਸ਼ਨ ਦੇਣ ਵਾਲੇ ਹਨ। ਜੀ ਹਾਂ ਉਨ੍ਹਾਂ ਦੀ ਅਗਲੀ ਫਿਲਮ 'ਚੱਲ ਮੇਰਾ ਪੁੱਤ' ਦਾ ਇਕ ਹੋਰ ਨਵਾਂ ਪੋਸਟਰ ਸਾਹਮਣੇ ਆ ਚੁੱਕਿਆ ਹੈ। ਪੋਸਟਰ 'ਚ ਸਿੰਮੀ ਚਾਹਲ ਅਤੇ ਅਮਰਿੰਦਰ ਗਿੱਲ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਪੋਸਟਰ ਦੇ ਨਾਲ ਹੀ ਅਮਰਿੰਦਰ ਗਿੱਲ ਨੇ ਇਕ ਕੈਪਸ਼ਨ ਵੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਟਰੇਲਰ ਜਲਦ ਆਉਣ ਬਾਰੇ ਦੱਸਿਆ ਹੈ।

 
 
 
 
 
 
 
 
 
 
 
 
 
 

Trailer Coming Soon Chal Mera Putt Releasing 26th July 2019 🙏 #amrindergill #simichahal #iftikharthakur #nasirchinyoti #akramudas #gurshabad #hardeepgill #janjotsingh #rakeshdhawan #sandeeppatil #virasatfilms #jarnailsingh #tatabenipal #amansidhu #rhythmboyz #omjeestarstudios #challmeraputt

A post shared by Amrinder Gill (@amrindergill) on Jul 7, 2019 at 5:29am PDT


ਦੱਸ ਦਈਏ ਇਸ ਫਿਲਮ 'ਚ ਅਮਰਿੰਦਰ ਗਿੱਲ ਦੇ ਨਾਲ ਅਦਾਕਾਰਾ ਸਿੰਮੀ ਚਾਹਲ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਦੁਨੀਆਂ ਭਰ 'ਚ ਚਰਚਿਤ ਪਾਕਿਸਤਾਨੀ ਡਰਾਮਾ ਦੇ ਆਰਟਿਸਟ ਅਕਰਮ ਉਦਾਸ, ਨਾਸਿਰ ਚਿਨੌਟੀ, ਇਫਤਿਖਾਰ ਠਾਕੁਰ ਸਮੇਤ ਫਿਲਮ 'ਚ ਹੋਰ ਵੀ ਕਈ ਆਰਟਿਸਟ ਹਸਾਉਂਦੇ ਨਜ਼ਰ ਆÀਣਗੇ। ਜਨਜੋਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। 26 ਜੁਲਾਈ ਨੂੰ ਫਿਲਮ ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਟਰੇਲਰ ਜਲਦ ਸਾਹਮਣੇ ਆ ਸਕਦਾ ਹੈ।


About The Author

manju bala

manju bala is content editor at Punjab Kesari