1 ਮਈ ਨੂੰ ਰਿਲੀਜ਼ ਹੋਵੇਗਾ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ

Friday, April 26, 2019 11:29 AM
1 ਮਈ ਨੂੰ ਰਿਲੀਜ਼ ਹੋਵੇਗਾ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ

ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਦਰਸ਼ਕਾਂ 'ਤੇ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਖੁਮਾਰ ਚੜ੍ਹਿਆ ਹੋਇਆ ਹੈ, ਦਰਸ਼ਕਾਂ ਵਲੋਂ ਫਿਲਮ ਦਾ ਟਰੇਲਰ ਕਾਫੀ  ਬੇਸਬਰੀ ਨਾਲ ਉਡੀਕਿਆ ਜਾ ਰਿਹਾ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੇ ਨਾਲ ਉਨ੍ਹਾਂ ਨੇ ਫਿਲਮ ਦੇ ਟਰੇਲਰ ਦੀ ਰਿਲੀਜ਼ਿੰੰਗ ਡੇਟ ਵੀ ਅਨਾਊਂਸ ਕੀਤੀ ਹੈ। ਜੀ ਹਾਂ, ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ 1 ਮਈ ਨੂੰ ਆ ਰਿਹਾ ਹੈ।

 
 
 
 
 
 
 
 
 
 
 
 
 
 

Trailer on 1st May 9am...👍 #chandigarhamritsarchandigarh @sargunmehta @karanrguliani @sumitduttmannan @omjeegroup

A post shared by Gippy Grewal (@gippygrewal) on Apr 24, 2019 at 5:58am PDT

ਦੱਸ ਦਈਏ ਕਿ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 'ਚ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਪਹਿਲੀ ਵਾਰ ਸਕ੍ਰੀਨ 'ਤੇ ਇਕੱਠੇ ਨਜ਼ਰ ਆਉਣਗੇ। ਦੋਵਾਂ ਨੂੰ ਪਹਿਲੀ ਵਾਰ ਇਕੱਠੇ ਸਕ੍ਰੀਨ 'ਤੇ ਦੇਖਣ ਲਈ ਫੈਨਜ਼ ਕਾਫੀ ਉਤਸੁਕ ਹਨ। ਕੁਝ ਦਿਨ ਪਹਿਲਾ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ 'ਚ ਦੋਵੇਂ ਖਾਸ ਅੰਦਾਜ਼ 'ਚ ਨਜ਼ਰ ਆਏ। ਲੋਕਾਂ ਵਲੋਂ ਫਿਲਮ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਗਿਆ।

ਦੱਸਣਯੋਗ ਹੈ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਸਰਗੁਣ ਮਹਿਤਾ ਨੇ ਚੰਡੀਗੜ੍ਹ ਦੀ ਕੁੜੀ ਅਤੇ ਗਿੱਪੀ ਨੇ ਅੰਮ੍ਰਿਤਸਰ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਸਰਗੁਨ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਫ਼ਿਲਮਾਂ 'ਚ ਹਿੱਟ ਫ਼ਿਲਮਾਂ ਦੀ ਮਸ਼ੀਨ ਕਹਿ ਜਾਂਦੀ ਹੈ। ਜਿਸ ਨੂੰ ਅੋਡੀਅੰਸ ਤੋਂ ਖੂਬ ਪਿਆਰ ਮਿਲਦਾ ਹੈ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 24 ਮਈ ਨੂੰ ਸਿਨੇਮਾਘਰਾਂ 'ਚ ਦਸਤਕ ਦੇ ਰਹੀ ਹੈ। 

 


Edited By

Sunita

Sunita is news editor at Jagbani

Read More