''ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'' ਦਾ ਮਿਊਜ਼ਿਕ ਚਰਚਾ ''ਚ (ਵੀਡੀਓ)

Sunday, May 12, 2019 1:59 PM
''ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'' ਦਾ ਮਿਊਜ਼ਿਕ ਚਰਚਾ ''ਚ (ਵੀਡੀਓ)

ਜਲੰਧਰ (ਬਿਊਰੋ) - 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਮਿਊਜ਼ਿਕ ਖੂਬ ਚਰਚਾ 'ਚ ਹੈ। ਫਿਲਮ ਦੇ ਹੁਣ ਤੱਕ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਫਿਲਮ ਦੇ ਪਹਿਲੇ ਗੀਤ 'ਅੰਬਰਸਰ ਦੇ ਪਾਪੜ' 'ਚ ਜਿੱਥੇ ਸਰਗੁਣ 'ਪਾਪੜ' ਨਾ ਖਾਣ ਦੀ ਗੱਲ ਕਰ ਰਹੀ ਹੈ ਉਥੇ ਹੀ ਇਹ ਗੀਤ ਰਿਲੀਜ਼ ਹੁੰਦਿਆ ਹੀ ਦਰਸ਼ਕਾਂ ਦੀ ਪਸੰਦ ਬਣ ਗਿਆ ਤੇ ਇਸ ਗੀਤ ਨੂੰ ਲੈ ਕੇ ਦਰਸ਼ਕਾਂ ਵੱਲੋਂ ਬਣਾਈਆਂ ਗਈਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ।  ਫਿਲਮ ਦੇ ਪਹਿਲੇ ਗੀਤ 'ਅੰਬਰਸਰ ਦੇ ਪਾਪੜ' ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਗਿੱਪੀ ਗਰੇਵਾਲ ਤੇ ਸੁਨਿਧੀ ਚੌਹਾਨ ਨੇ ਗਾਇਆ ਹੈ। ਮਨਿੰਦਰ ਕੈਲੇ ਵੱਲੋਂ ਲਿਖੇ ਇਸ ਗੀਤ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ।ਯੂਟਿਊਬ 'ਤੇ ਇਸ ਗੀਤ ਨੂੰ 2.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।

ਇਸ ਫਿਲਮ ਦੇ ਦੂਜੇ ਗੀਤ 'ਆਜਾ ਬਿੱਲੋ 'ਕੱਠੇ ਨਚੀਏ' ਦੀ ।ਗਿੱਪੀ ਗਰੇਵਾਲ ਇਸ ਗੀਤ 'ਚ ਬਿੱਲੋ ਮਤਲਬ ਸਰਗੁਣ ਮਹਿਤਾ ਨੂੰ ਆਪਣੇ ਨਾਲ ਨਚਾਉਣ ਦੀ ਗੱਲ ਕਰ ਰਹੇ ਹਨ।ਗਿੱਪੀ ਗਰੇਵਾਲ ਵੱਲੋਂ ਗਾਏ ਇਸ ਗੀਤ ਨੂੰ ਰਿੱਕੀ ਖਾਨ ਨੇ ਲਿਖਿਆ ਹੈ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਇਸ ਗੀਤ 'ਚ ਗਿੱਪੀ ਤੇ ਸਰਗੁਣ ਦਾ ਭੰਗੜਾਂ ਦੇਖਣ ਨੂੰ ਮਿਲ ਰਿਹਾ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।ਕੱਲ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 9 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ।


Edited By

Lakhan

Lakhan is news editor at Jagbani

Read More