'ਚੰਡੀਗੜ੍ਹ...' ਦਾ ਗੀਤ 'ਚੱਲ ਦਿਲਾ' ਯਕੀਨਨ ਤੁਹਾਡੀ ਪਲੇਅ ਲਿਸਟ 'ਚ ਹੋਵੇਗਾ ਸ਼ਾਮਲ

Friday, May 17, 2019 8:53 AM
'ਚੰਡੀਗੜ੍ਹ...' ਦਾ ਗੀਤ 'ਚੱਲ ਦਿਲਾ' ਯਕੀਨਨ ਤੁਹਾਡੀ ਪਲੇਅ ਲਿਸਟ 'ਚ ਹੋਵੇਗਾ ਸ਼ਾਮਲ

ਚੰਡੀਗੜ੍ਹ (ਬਿਊਰੋ) — ਹਰ ਇਕ ਕਹਾਣੀ 'ਚ ਹਰ ਜਜ਼ਬਾਤ ਜ਼ਰੂਰੀ ਹੈ ਚਾਹੇ ਉਹ ਰੋਮਾਂਸ ਹੋਵੇ ਜਾਂ ਪਿਆਰ ਜਾਂ ਫਿਰ ਕਾਮੇਡੀ। ਗਾਣੇ ਇਨ੍ਹਾਂ ਹੀ ਜਜ਼ਬਾਤਾਂ ਨੂੰ ਹੋਰ ਰੰਗ ਦਿੰਦੇ ਹਨ। ਇਸ ਵਾਰ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਦੇ ਨਿਰਮਾਤਾ ਆਪਣੀ ਆਉਣ ਵਾਲੀ ਇਸ ਫ਼ਿਲਮ 'ਚੋਂ ਇਕ ਉਦਾਸ-ਰੋਮਾਂਟਿਕ ਗੀਤ ਰਿਲੀਜ਼ ਕਰਨ ਨੂੰ ਤਿਆਰ ਹਨ, ਜਿਸਦਾ ਨਾਮ ਹੈ 'ਚੱਲ ਦਿਲਾ'। ਇਸ ਗੀਤ ਨੂੰ ਰਿੱਕੀ ਖਾਨ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਖੁਦ ਹੀ ਇਸ ਨੂੰ ਲਿਖਿਆ ਹੈ। ਜਤਿੰਦਰ ਸ਼ਾਹ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ। ਗੀਤ ਦੀ ਵੀਡੀਓ ਵਿਚ ਫ਼ਿਲਮ ਦੇ ਦੋ ਮੁੱਖ ਕਿਰਦਾਰਾਂ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਕੈਮਿਸਟ੍ਰੀ ਸਾਫ ਨਜ਼ਰ ਆ ਰਹੀ ਹੈ। ਫ਼ਿਲਮ ਦੇ ਟ੍ਰੇਲਰ ਅਤੇ ਪਹਿਲੇ ਦੋ ਗੀਤਾਂ ਨੇ ਪਹਿਲਾਂ ਹੀ ਦਰਸ਼ਕਾਂ 'ਚ ਫ਼ਿਲਮ ਨੂੰ ਲੈ ਕੇ ਉਤਸ਼ਾਹ ਵਧਾ ਦਿੱਤਾ ਹੈ। ਗਾਇਕ-ਐਕਟਰ ਗਿੱਪੀ ਗਰੇਵਾਲ ਨੇ ਕਿਹਾ ਕਿ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਮੇਰਾ ਇਕ ਮਨਪਸੰਦ ਪ੍ਰਾਜੈਕਟ ਹੈ ਅਤੇ ਇਕ ਟੀਮ ਦੇ ਰੂਪ ਵਿਚ ਅਸੀਂ ਇਹ ਕੋਸ਼ਿਸ਼ ਕੀਤੀ ਕਿ ਹਰ ਇਕ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਿਆ ਜਾਵੇ ਚਾਹੇ ਉਹ ਭਾਸ਼ਾ, ਬੋਲੀ ਜਾਂ ਸੰਗੀਤ ਹੋਵੇ। ਮੈਨੂੰ ਲੱਗਦਾ ਕਿ ਮਿਊਜ਼ਿਕ ਫ਼ਿਲਮ 'ਚ ਬਹੁਤ ਅਹਿਮ ਭੂਮਿਕਾ ਰੱਖਦਾ ਹੈ। ਮੈਨੂੰ ਯਕੀਨ ਹੈ ਕਿ 'ਚੱਲ ਦਿਲਾ' ਗੀਤ ਲੋਕਾਂ ਨੂੰ ਆਪਣੇ ਪਿਆਰ ਦੀ ਯਾਦ ਦਿਲਾਵੇਗਾ।


ਕਰਨ ਆਰ ਗੁਲਿਆਨੀ ਦੁਆਰਾ ਡਾਇਰੈਕਟ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ 'ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦਾ ਸਕ੍ਰੀਨਪਲੇਅ ਅਤੇ ਡਾਇਲਾਗਸ ਲਿਖੇ ਹਨ। ਫ਼ਿਲਮ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਦਿੱਤਾ ਗਿਆ ਹੈ। ਇਸ ਸਾਰੇ ਪ੍ਰਾਜੈਕਟ ਨੂੰ ਪ੍ਰੋਡਿਊਸ ਸੁਮਿਤ ਦੱਤ, ਅਨੁਪਮਾ ਕਟਕਰ ਅਤੇ ਏਰਾ ਦੱਤ ਦੁਆਰਾ ਕੀਤਾ ਗਿਆ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਇਸ ਫ਼ਿਲਮ 'ਚ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਪੂਰੇ ਵਿਸ਼ਵ ਭਰ ਵਿਚ ਇਸ ਫਿਲਮ ਦਾ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵਲੋਂ ਕੀਤਾ ਜਾਵੇਗਾ। 'ਚੱਲ ਦਿਲਾ' ਗੀਤ 16 ਮਈ ਨੂੰ ਟਾਈਮਜ਼ ਮਿਊਜ਼ਿਕ ਦੇ ਆਫੀਸ਼ੀਅਲ ਯੂ-ਟਿਊਬ ਚੈਨਲ 'ਤੇ ਰਿਲੀਜ਼ ਹੋ ਗਿਆ ਹੈ।
 


Edited By

Sunita

Sunita is news editor at Jagbani

Read More