''ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'' ਦੇ ਆਫਿਸ਼ੀਅਲ ਪੋਸਟਰ ਰਿਲੀਜ਼

Tuesday, April 9, 2019 9:38 PM
''ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'' ਦੇ ਆਫਿਸ਼ੀਅਲ ਪੋਸਟਰ ਰਿਲੀਜ਼

ਜਲੰਧਰ (ਬਿਊਰੋ) : ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਸਟਾਰਰ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੇ ਅੱਜ ਆਫਿਸ਼ੀਅਲ ਪੋਸਟਰ ਰਿਲੀਜ਼ ਕਰ ਦਿੱਤੇ ਗਏ ਹਨ। ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਨੇ ਇਹ ਪੋਸਟਰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕੀਤੇ ਹਨ। ਪੋਸਟਰ ਸ਼ੇਅਰ ਕਰਦਿਆਂ ਉਹ ਲਿਖਦੇ ਹਨ, '24 ਮਈ 2019 ਲਓ ਜੀ ਆ ਗਏ ਅਸੀਂ।'

 
 
 
 
 
 
 
 
 
 
 
 
 
 

#ChandigarhAmritsarChandigarh releasing worldwide 24th May 2019 @sargunmehta @omjeegroup #sumitdutt #karanguliani #earadutt

A post shared by Gippy Grewal ManjeBistre Wala (@gippygrewal) on Apr 9, 2019 at 8:21am PDT

ਦੱਸਣਯੋਗ ਹੈ ਕਿ 'ਸਰਵਣ' ਫਿਲਮ ਬਣਾਉਣ ਵਾਲੇ ਕਰਨ ਆਰ. ਗੁਲਿਆਨੀ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ। ਸਕ੍ਰੀਨਪਲੇਅ ਤੇ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ।

 
 
 
 
 
 
 
 
 
 
 
 
 
 

24TH MAY 2019 Lo ji aagey leke assi #chandigarhamritsarchandigarh @gippygrewal @karanrguliani @leostride_ent ❤❤❤❤❤

A post shared by Sargun Mehta (@sargunmehta) on Apr 9, 2019 at 8:22am PDT

ਫਿਲਮ 'ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ 'ਚ ਹਨ ਤੇ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਵੀ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਨੂੰ ਸੁਮੀਤ ਦੱਤ, ਅਨੁਪਮਾ ਖਟਕੜ ਤੇ ਈਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ। ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਓਮਜੀ ਗਰੁੱਪ ਦੇ ਮੁਨੀਸ਼ ਸਾਹਨੀ ਵਲੋਂ ਇਹ ਫਿਲਮ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾਵੇਗੀ।


Edited By

Rahul Singh

Rahul Singh is news editor at Jagbani

Read More