''ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'' ਦੇ ਟੀਜ਼ਰ ''ਚ ਦਿਖੀ ਗਿੱਪੀ-ਸਰਗੁਣ ਦੀ ਖੂਬਸੂਰਤ ਕੈਮਿਸਟਰੀ (ਵੀਡੀਓ)

4/15/2019 2:21:53 PM

ਜਲੰਧਰ (ਬਿਊਰੋ)— ਜਦੋਂ ਤੋਂ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਨੇ ਆਪਣੀ ਆਗਾਮੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੇ ਪੋਸਟਰਜ਼ ਸਾਂਝੇ ਕੀਤੇ ਹਨ, ਉਦੋਂ ਤੋਂ ਫੈਨਜ਼ ਵਿਚਾਲੇ ਫਿਲਮ ਦੇ ਟੀਜ਼ਰ ਤੇ ਟਰੇਲਰ ਨੂੰ ਲੈ ਕੇ ਉਤਸ਼ਾਹ ਬਣਿਆ ਹੋਇਆ ਹੈ। ਗਿੱਪੀ ਤੇ ਸਰਗੁਣ ਦੇ ਫੈਨਜ਼ ਬੇਸਬਰੀ ਨਾਲ ਫਿਲਮ ਦੇ ਟੀਜ਼ਰ ਦੀ ਉਡੀਕ ਕਰ ਰਹੇ ਸਨ ਤੇ ਉਨ੍ਹਾਂ ਦੀ ਇਹ ਉਡੀਕ ਹੁਣ ਪੂਰੀ ਹੋ ਗਈ ਹੈ। ਜੀ ਹਾਂ, ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ। ਬੇਹੱਦ ਮਜ਼ੇਦਾਰ ਇਸ ਟੀਜ਼ਰ 'ਚ ਗਿੱਪੀ ਅੰਮ੍ਰਿਤਸਰ ਦੇ ਸਰਦਾਰ ਮੁੰਡੇ ਦੇ ਕਿਰਦਾਰ 'ਚ ਹਨ, ਜਦਕਿ ਸਰਗੁਣ ਚੰਡੀਗੜ੍ਹ ਦੀ ਕੁੜੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਦੋਵਾਂ ਦੀ ਜੋੜੀ ਟੀਜ਼ਰ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

ਦੱਸਣਯੋਗ ਹੈ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਇਕੱਠਿਆਂ ਪਹਿਲੀ ਫਿਲਮ ਹੈ। ਇਸ ਫਿਲਮ ਨੂੰ ਕਰਨ ਆਰ. ਗੁਲਿਆਨੀ ਨੇ ਡਾਇਰੈਕਟ ਕੀਤਾ ਹੈ। ਫਿਲਮ ਨੂੰ ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਇਆਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਦੁਨੀਆ ਭਰ 'ਚ ਫਿਲਮ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਓਮਜੀ ਗਰੁੱਪ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News