''ਚੰਨਾ ਮੇਰਿਆ'' ਨੇ ਬਾਕਸ ਆਫਿਸ ''ਤੇ ਮਚਾਈਆਂ ਧੁੰਮਾਂ, ਕੀਤੀ ਰਿਕਾਰਡ ਤੋੜ ਕਮਾਈ

7/18/2017 11:43:04 AM

ਜਲੰਧਰ— ਵ੍ਹਾਈਟ ਹਿਲ ਪ੍ਰੋਡਕਸ਼ਨ ਦੇ ਪ੍ਰਮੋਦ ਠਾਕੁਰ ਨੇ ਦੱਸਿਆ ਕਿ ਪੰਜਾਬੀ ਫਿਲਮ 'ਚੰਨਾ ਮੇਰਿਆ' ਬਾਕਸ ਆਫਿਸ 'ਤੇ ਰਿਕਾਰਡ ਤੋੜਦੇ ਹੋਏ ਖੂਬ ਧਮਾਲ ਮਚਾ ਰਹੀ ਹੈ। 
ਫਿਲਮ ਦੇ ਸੰਗੀਤ, ਸਕ੍ਰਿਪਟ ਅਤੇ ਡਾਇਲਾਗਜ਼ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ। ਫਿਲਮ ਦੇ ਅਦਾਕਾਰਾਂ ਨਿੰਜਾ, ਅੰਮ੍ਰਿਤ ਮਾਨ, ਯੋਗਰਾਜ ਸਿੰਘ, ਹੀਰੋਇਨ ਪਾਇਲ ਰਾਜਪੂਤ ਅਤੇ ਹੋਰ ਕਲਾਕਾਰਾਂ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਹੈ। ਫਿਲਮ ਦੇਖਣ ਉਪਰੰਤ ਦਰਸ਼ਕਾਂ ਦਾ ਮੰਨਣਾ ਹੈ ਕਿ ਪੰਜਾਬੀ ਫਿਲਮਾਂ 'ਚ 'ਚੰਨਾ ਮੇਰਿਆ' ਨੇ ਇਕ ਹੋਰ ਸਫਲਤਾ ਦਾ ਅਧਿਆਏ ਜੋੜ ਦਿੱਤਾ ਹੈ ਅਤੇ ਇਹ ਫਿਲਮ ਪੂਰਾ ਪੈਸਾ ਵਸੂਲ ਕਹੀ ਜਾ ਸਕਦੀ ਹੈ। 
ਦਰਸ਼ਕਾਂ ਨੇ ਕਿਹਾ ਕਿ ਪਰਿਵਾਰਕ ਅਤੇ ਕਾਮੇਡੀ ਨਾਲ ਭਰਪੂਰ ਇਸ ਫਿਲਮ ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਨਿੰਜਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਨੇ ਫਿਲਮ 'ਚ ਵੱਖਰਾ ਹੀ ਰੰਗ ਬਿਖੇਰਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਫਿਲਮ ਨੂੰ ਵਾਰ-ਵਾਰ ਦੇਖਣ ਦੀ ਲਾਲਸਾ ਬਣੀ ਰਹੇਗੀ।
ਅੱਗੇ ਜਾਣੋ 'ਚੰਨਾ ਮੇਰਿਆ' ਦੀ ਬਾਕਸ ਆਫਿਸ 'ਤੇ ਤਿੰਨ ਦਿਨਾਂ ਦੀ ਕਮਾਈ—
ਪਹਿਲੇ ਦਿਨ (ਸ਼ੁੱਕਰਵਾਰ): 5 ਕਰੋੜ
ਦੂਜੇ ਦਿਨ (ਸ਼ਨੀਵਾਰ): 5.5 ਕਰੋੜ
ਤੀਜੇ ਦਿਨ (ਐਤਵਾਰ): 6 ਕਰੋੜ
ਟੋਟਲ ਕੁਲੈਕਸ਼ਨ (ਓਪਨਿੰਗ ਵੀਕ): 16.5 ਕਰੋੜ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News