ਗਾਇਕਾ ਸ਼ੇਰਿਲ ਕੋਲ ਨੇ ਬੇਬੀ ਬੰਪ ਨਾਲ ਕਰਵਾਇਆ ਅਜਿਹਾ ਫੋਟੋਸ਼ੂਟ (ਦੇਖੋ ਤਸਵੀਰਾਂ)
2/25/2017 9:50:40 AM
ਮੁੰਬਈ— ਗਾਇਕਾ ਸ਼ੇਰਿਲ ਕੋਲ ਨੇ ਲਾਰੀਅਲ ਬ੍ਰਾਂਡ ਅਤੇ ਚੈਰਿਟੀ ਫਾਊਂਡੇਸ਼ਨ ਦਿ ਪ੍ਰਿਸੇਸ ਟਰੱਸਟ ਲਈ ਆਪਣੇ ਬੇਬੀ ਬੰਪ ਨਾਲ ਫੋਟੋਸ਼ੂਟ ਕਰਵਾਇਆ ਹੈ। ਸੂਤਰਾਂ ਮੁਤਾਬਕ ਸ਼ੇਰਿਲ ਨੇ ਫੋਟੋਸ਼ੂਟ ਦੈਰਾਨ ਆਪਣੇ ਦੋਹਾਂ ਹੱਥਾਂ ਨੂੰ ਪੇਟ ''ਤੇ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨੇ ਲੰਮੀ ਆਸਤੀਨ ਵਾਲੀ ਬਾਡੀਕਾਨ ਡ੍ਰੈੱਸ ਪਹਿਨੀ ਹੋਈ ਹੈ। ਸ਼ੇਰਿਲ ਦੇ ਇਸ ਫੋਟੋਸ਼ੂਟ ਦੇ ਬਾਵਜੂਦ ਉਹ ਆਪਣੀ ਗਰਭ ਅਵਸਥਾ ''ਤੇ ਗੱਲ ਕਰਨ ਤੋਂ ਹਮੇਸ਼ਾ ਕਤਰਾਉਂਦੀ ਰਹੀ ਹੈ।
ਜ਼ਿਕਰਯੋਗ ਹੈ ਕਿ, ਹਾਲ ਹੀ ''ਚ ਜਿਸ ਤਰ੍ਹਾਂ ਦੇ ਕੱਪੜਿਆਂ ਦੀ ਸ਼ੇਰਿਲ ਕੋਲ ਚੋਣ ਕਰਦੀ ਹੈ, ਉਸ ਨਾਲ ਉਸ ਦੇ ਗਰਭਵਤੀ ਹੋਣ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਸ਼ੇਰਿਲ ਅਤੇ ਉਸ ਦਾ ਪ੍ਰੇਮੀ ਲਿਆਮ ਪੈੱਨ ਪਿਛਲੇ ਸਾਲ ਨਵੰਬਰ ਦੇ ਅਖੀਰ ''ਚ ਇਕ ਕੰਸਰਟ ''ਚ ਹੱਥਾਂ ''ਚ ਹੱਥ ਪਾਈ ਨਜ਼ਰ ਆਏ ਸਨ। ਇਸ ਤੋਂ ਇਲਾਵਾ ਪਹਿਲਾਂ ਵੀ ਕਈ ਵਾਰ ਦੋਵੇਂ ਇਕੱਠੇ ਨਜ਼ਰ ਆ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ