Childrens day Spl: ਦੇਖਦੇ ਹੀ ਦੇਖਦੇ ਸੈਫ ਦੇ ਜੀਜੇ ਸਮੇਤ ਇਹ ਬਾਲ ਕਲਾਕਾਰ ਬਣ ਗਏ ਮਸ਼ਹੂਰ ਐਕਟਰ

11/14/2017 5:15:13 PM

ਮੁੰਬਈ(ਬਿਊਰੋ)— ਕਈ ਬਾਲ ਕਲਾਕਾਰ ਦੇਖਦੇ ਹੀ ਦੇਖਦੇ ਸਥਾਪਿਤ ਫਿਲਮ ਕਲਾਕਾਰ ਬਣ ਗਏ ਹਨ। ਇਨ੍ਹਾਂ ਨੂੰ ਵੱਡੇ ਹੁੰਦੇ ਦੇਖਣਾ ਕਾਫੀ ਰੋਮਾਂਚਕ ਹੈ। ਬਾਲ ਦਿਵਸ ਦੇ ਮੌਕੇ 'ਤੇ ਜਾਣਦੇ ਹਾਂ ਕਿ ਕੁਝ ਅਜਿਹੇ ਹੀ ਚਿਹਰਿਆਂ ਨੂੰ। 
ਕੁਣਾਲ ਖੇਮੂ: ਅਦਾਕਾਰ ਸੈਫ ਅਲੀ ਖਾਨ ਦੇ ਜੀਜਾ ਭਾਵ ਉਨ੍ਹਾਂ ਦੀ ਭੈਣ ਸੋਹਾ ਅਲੀ ਖਾਨ ਦੇ ਪਤੀ ਕੁਣਾਲ ਖੇਮੂ ਦਾ ਬਾਲ ਅਦਾਕਾਰ ਦੇ ਤੌਰ 'ਤੇ ਕਰੀਅਰ ਬੇਹੱਦ ਸ਼ਾਨਦਾਰ ਰਿਹਾ ਹੈ। ਕੁਣਾਲ ਨੇ 1987 'ਚ ਟੀ. ਵੀ. ਸੀਰੀਅਲ 'ਗੁਲ ਗੁਲਸ਼ਨ ਗੁਲਫਾਮ' ਨਾਲ ਕਰੀਅਰ ਦੀ ਸ਼ੁਰੂਆਤ ਕੀਤੀ। 1993 'ਚ ਫਿਲਮ 'ਸਰ' ਨਾਲ ਬਾਲ ਅਦਾਕਾਰ ਦੇ ਤੌਰ 'ਤੇ ਫਿਲਮੀ ਕਰੀਅਰ ਦਾ ਆਗਾਜ਼ ਕਰਨ ਵਾਲੇ ਕੁਣਾਲ ਨੇ 1998 'ਚ ਫਿਲਮ 'ਦੁਸ਼ਮਣ' ਤੱਕ ਬਾਲ ਕਲਾਕਾਰ ਦੇ ਤੌਰ 'ਤੇ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ 'ਹਮ ਹੈ ਰਾਹੀ ਪਿਆਰ ਕੇ', 'ਰਾਜਾ ਹਿੰਦੁਸਤਾਨੀ', 'ਭਾਈ', 'ਜੁੜਵਾ' ਤੇ 'ਜ਼ਖਮ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰੰਮ ਕੀਤਾ। 

PunjabKesari

ਪਰਜਾਨ ਦਸਤੂਰ: ਪਰਜਾਨ ਦਸਤੂਰ ਨੂੰ ਬਾਲ ਕਲਾਕਾਰ ਦੇ ਰੂਪ 'ਚ ਫਿਲਮ 'ਕੁਛ ਕੁਛ ਹੋਤਾ ਹੈ' 'ਚ ਨੋਟਿਸ ਕੀਤਾ ਗਿਆ ਸੀ। ਉਨ੍ਹਾਂ ਦਾ ਡਾਇਲਾਗ 'ਤੂਸੀ ਨਾ ਜਾਓ' ਕਾਫੀ ਮਸ਼ਹੂਰ ਹੋਇਆ ਸੀ। ਇਸ ਤੋਂ ਬਾਅਦ ਉਹ ਅਡਲਟ ਕਲਾਕਾਰ ਦੇ ਰੂਪ 'ਚ 'ਸਿਕੰਦਰ' ਤੇ 'ਬ੍ਰੇਕ ਤੋਂ ਬਾਅਦ' 'ਚ ਨਜ਼ਰ ਆਏ। ਫਿਲਹਾਲ ਉਹ ਫਿਲਮਾਂ 'ਚ ਅਸੀਸਟੈਂਟ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਰਹੇ ਹਨ।

PunjabKesari

ਸ਼ਵੇਤਾ ਬਾਸੂ: ਸ਼ਵੇਤਾ ਬਾਸੂ ਨੂੰ 2002 'ਚ ਫਿਲਮ 'ਮਕੜੀ' ਲਈ ਬੈਸਟ ਬਾਲ ਕਲਾਕਾਰ ਲਈ ਬੈਸਟ ਬਾਲ ਕਲਾਕਾਰ ਦਾ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ। ਇਸ ਤੋਂ ਬਾਅਦ ਉਹ ਨਾਗੇਸ਼ ਕੁਰਨੂਨ ਦੀ ਫਿਲਮ 'ਇਕਬਾਲ' 'ਚ ਨਜ਼ਰ ਆਈ। ਹੁਣ ਟੀਵੀ ਦਾ ਸ਼ਵੇਤਾ ਮਸ਼ਹੂਰ ਚਿਹਰਾ ਬਣ ਚੁੱਕਾ ਬੈ। ਉਹ 'ਚੰਦਰ ਨੰਦਿਨੀ' 'ਚ ਦਿਖ ਚੁੱਕੀ ਹੈ। ਇਸ ਤੋਂ ਪਹਿਲਾਂ ਉਹ 'ਕਹਾਣੀ ਘਰ ਘਰ ਕੀ' ਤੇ 'ਕਰਿਸ਼ਮਾ ਕਾ ਕਰਿਸ਼ਮਾ' 'ਚ ਨਜ਼ਰ ਆ ਚੁੱਕੀ ਹੈ। ਸ਼ਵੇਤਾ ਕਈ ਸ਼ਾਰਟ ਫਿਲਮਾਂ 'ਚ ਵੀ ਦਿਖ ਚੁੱਕੀ ਹੈ।

PunjabKesari

ਮਾਸਟਰ ਰਾਜੂ: ਮਾਸਟਰ ਰਾਜੂ ਨੇ 1969 'ਚ ਫਿਲਮ 'ਸ਼ਰਤ' ਤੋਂ ਲੈ ਕੇ 1983 'ਚ 'ਵੋ ਸਾਤ ਦਿਨ' ਤੱਕ ਇਕ ਤੋਂ ਵੱਧ ਕੇ ਇਕ ਫਿਲਮਾਂ 'ਚ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਦਾ ਕਰੀਅਰ ਬੁਲੰਦੀਆਂ 'ਤੇ ਰਿਹਾ। 'ਬਾਵਰਚੀ', 'ਪਰਿਚੈ', 'ਅਮਰ ਪ੍ਰੇਮ', 'ਅਭਿਮਾਨ', 'ਚਿੱਤਚੋਰ', 'ਕਿਤਾਬ', 'ਅੰਖੀਓਂ ਕੇ ਝਰੋਖੇ ਸੇ', 'ਨਾਲਾਇਕ', 'ਖੱਟਾਮੀਠਾ' ਵਰਗੀਆਂ ਫਿਲਮਾਂ ਨਾਲ ਮਾਸਟਰ ਰਾਜੂ ਦੀ ਪਛਾਣ ਬਣੀ। 1976 'ਚ ਉਨ੍ਹਾਂ ਨੂੰ ਸਰਵਸ਼੍ਰੇਸ਼ਟ ਬਾਲ ਕਲਾਕਾਰ ਦਾ ਰਾਸ਼ਟਰੀ ਪੁਰਸਕਾਰ ਵੀ ਮਿਲਿਆ। ਸਿਰਫ 2 ਸਾਲ ਦੀ ਉਮਰ 'ਚ ਫਿਲਮ 'ਚ ਕੰਮ ਕਰ ਰਹੇ ਮਾਸਟਰ ਰਾਜੂ ਜਦੋਂ ਵੱਡੇ ਹੋ ਤੇ ਰਾਜੂ ਸ਼੍ਰੇਸ਼ਠ ਬਣੇ ਤਾਂ ਉਨ੍ਹਾਂ ਨੂੰ ਖਾਸ ਸਫਲਤਾ ਨਾ ਮਿਲੀ। ਉਨ੍ਹਾਂ ਨੇ 200 ਤੋਂ ਵੱਧ ਫਿਲਮਾਂ ਤੇ ਟੀ. ਵੀ. ਸੀਰੀਅਲ  'ਚ ਵੀ ਕੰਮ ਕੀਤਾ ਪਰ ਬਚਪਨ ਦੀ ਸਫਲਤਾ ਕਦੀ ਦੁਹਰਾ ਨਹੀਂ ਪਾਏ।

PunjabKesari

ਜੁਗਲ ਹੰਸਰਾਜ: ਜੁਗਲ ਹੰਸਰਾਜ ਨੇ ਆਪਣੀ ਪਹਿਲੀ ਫਿਲਮ ਉਰਮਿਲਾ ਮਾਤੋੜਕਰ (ਬਾਲ ਕਲਾਕਾਰ) ਨਾਲ 'ਆ ਗਲੇ ਲਗ ਜਾ' ਸੀ, ਜਿਸ 'ਚ ਉਨ੍ਹਾਂ ਨੇ ਬਾਲ ਕਲਾਕਾਰ ਵਜੋਂ ਕਾਫੀ ਵਾਹਾਵਾਹੀ ਖੱਟੀ ਸੀ। ਇਸ ਤੋਂ ਬਾਅਦ ਉਹ 'ਪਾਪਾ ਕਹਿਤੇ ਹੈਂ', 'ਮੁਹੱਬਤੇ' ਤੇ 'ਸਲਾਮ ਨਮਸਤੇ' ਵਰਗੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਐਕਟਿੰਗ 'ਚ ਸਫਲਤਾ ਨਹੀਂ ਮਿਲੀ ਤਾਂ ਉਨ੍ਹਾਂ ਨੇ ਨਿਰਦੇਸ਼ਕ 'ਚ ਹੱਥ ਅਜ਼ਮਾਇਆ ਤੇ ਫਿਲਮ 'ਰੋਡ ਸਾਈਡ ਰੋਮੀਓ' ਬਣਾਈ ਪਰ ਇੱਥੇ ਵੀ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।

PunjabKesari

ਹੰਸੀਕਾ ਮੋਟਵਾਨੀ: ਹੰਸੀਕਾ ਨੇ ਬਤੌਰ ਬਾਲ ਅਦਾਕਾਰਾ ਦੇ ਤੌਰ 'ਤੇ 2003 'ਚ ਫਿਲਮ 'ਹਵਾ' ਤੋਂ ਲੈ ਕੇ 'ਕੋਈ ਮਿਲ ਗਯਾ', 'ਆਬਰਾ ਕਾ ਡਾਬਰਾ' ਤੇ 'ਜਾਗੋ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਤੇ ਟੀਵੀ ਸੀਰੀਅਲ 'ਸ਼ਾਕਾ ਲਾਕਾ ਬੂਮ ਬੂਮ' ਤੇ 'ਦੇਸ਼ ਮੇਂ ਨਿਕਲਾ ਹੋਗਾ ਚਾਂਦ' ਨਾਲ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ। ਇਕ ਅਡਲਟ ਐਕਟਰ ਦੇ ਤੌਰ 'ਤੇ ਹੰਸੀਕਾ ਨੇ ਹਿੰਦੀ ਸਿਨੇਮਾ 'ਚ ਹਿਮੇਸ਼ ਰੇਸ਼ੱਮਈਆ ਨਾਲ 'ਆਪਕਾ ਸਰੂਰ' ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ 'ਮਨੀ ਹੈ ਤੋ ਹਨੀ ਹੈ' 'ਚ ਕੰਮ ਕੀਤਾ ਪਰ ਆਪਣਾ ਜਾਦੂ ਨਹੀਂ ਦਿਖਾ ਪਾਈ। ਇਹ ਜ਼ਰੂਰ ਹੈ ਕਿ ਉਨ੍ਹਾਂ ਨੇ ਤਮਿਲ ਤੇ ਤੇਲੁਗੂ ਫਿਲਮਾਂ 'ਚ ਖੂਬ ਕੰਮ ਕੀਤਾ ਹੈ।

PunjabKesari

ਆਫਤਾਭ ਸ਼ਿਵਦਾਸਾਨੀ: ਆਫਤਾਭ ਸ਼ਿਵਦਾਸਾਨੀ ਨੇ ਬਾਲ ਅਦਾਕਾਰ ਦੇ ਤੌਰ 'ਤੇ ਫਿਲਮ 'ਮਿਸਟਰ ਇੰਡੀਆ', 'ਸ਼ਹਿਨਸ਼ਾਹ', 'ਚਾਲਬਾਜ਼', 'ਅੱਵਲ ਨੰਬਰ', 'ਸੀਆਈਡੀ' ਤੇ ਇਨਸਾਨੀਅਤ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਵੱਡੇ ਹੋ ਕੇ 'ਮਸਤ', ਕਸੂਰ', 'ਹੰਗਾਮਾ', 'ਮਸਤੀ', 'ਗ੍ਰੈਂਡ ਮਸਤੀ' ਵਰਗੀਆਂ ਕੁਝ ਹੀ ਫਿਲਮਾਂ 'ਚ ਬਾਕਸ ਆਫਿਸ 'ਤੇ ਟਿਕ ਪਾਈਆਂ। ਵੱਡੇ ਹੋਣ ਤੋਂ ਬਾਅਦ ਆਫਤਾਬ ਉਂਨੇ ਸਫਲ ਸਿੱਧ ਨਹੀਂ ਹੋਏ, ਜਿੰਨੇ ਉਹ ਬਾਲ ਅਦਾਕਾਰ ਦੇ ਰੂਪ 'ਚ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News