ਅਮਿਤਾਬ ਬੱਚਨ ਦੀ ਇਸ ਫਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਮਾਏ 300 ਕਰੋੜ

9/12/2019 9:04:11 AM

ਮੁੰਬਈ (ਬਿਊਰੋ) — ਫਿਲਮਾਂ ਨੂੰ ਆਪਣੀ ਲਾਗਤ ਵਸੂਲਣ ਦਾ ਨਵਾਂ ਜ਼ਰੀਆ ਮਿਲ ਗਿਆ ਹੈ। ਜੀ ਹਾਂ ਹੁਣ ਜ਼ਿਆਦਾਤਰ ਫਿਲਮਾਂ ਦੇ ਰਾਈਟਸ ਡਿਜ਼ੀਟਲ ਪਲੈਟਫਾਰਮ 'ਤੇ ਵੀ ਵਿੱਕਣ ਲੱਗ ਚੁੱਕੇ ਹਨ। ਡਿਜ਼ੀਟਲ ਪਲੈਟਫਾਰਮ ਸੈਟੇਲਾਈਟ ਪਲੈਟਫਾਰਮ ਨੂੰ ਵੀ ਇਸ ਮਾਮਲੇ 'ਚ ਟੱਕਰ ਦੇ ਰਿਹਾ ਹੈ। ਹਾਲ ਹੀ 'ਚ ਪ੍ਰਭਾਸ ਤੇ ਸ਼ਰਧਾ ਕਪੂਰ ਦੀ ਫਿਲਮ 'ਸਾਹੋ' ਦੇ ਡਿਜ਼ੀਟਲ ਰਾਈਟਸ 42 ਕਰੋੜ ਰੁਪਏ ਦੇ ਵਿਕੇ ਸਨ। ਹੁਣ ਇਕ ਹੋਰ ਸਾਊਥ ਇੰਡੀਅਨ ਫਿਲਮ 'Sye Raa Narasimha Reddy' ਦੇ ਡਿਜ਼ੀਟਲ ਰਾਈਟਸ ਕਰੋੜਾਂ ਰੁਪਏ 'ਚ ਵਿਕਣ ਦੀ ਖਬਰ ਆਈ ਹੈ।

 
 
 
 
 
 
 
 
 
 
 
 
 
 

Dad’s transformation for #SYERAA is an experience in itself. Only after becoming his Producer did I meet the Real Megastar! #SyeRaa #SyeRaaNarasimhaReddy #SyeRaaOnOct2nd

A post shared by Ram Charan (@alwaysramcharan) on Sep 8, 2019 at 4:54am PDT


ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਨੇ ਰਿਲੀਜ਼ਿੰਗ ਤੋਂ ਪਹਿਲਾਂ ਹੀ 300 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਕ ਵੱੈਬਸਾਈਟ ਦੀ ਖਬਰ ਮੁਤਾਬਕ, ਇਸ ਫਿਲਮ ਦੇ ਡਿਜ਼ੀਟਲ ਰਾਈਟਸ ਐਮਾਜਨ ਪ੍ਰਾਈਮ ਨੇ ਲਗਭਗ 40 ਕਰੋੜ 'ਚ ਖਰੀਦੇ ਹਨ। ਇਸ ਫਿਲਮ ਨੂੰ ਸੁਰੇਂਦਰ ਰੈੱਡੀ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਅੰਗਰੇਜਾਂ ਦੇ ਖਿਲਾਫ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਤੇ ਅਧਾਰਿਤ ਹੈ। ਇਹ ਲੜਾਈ 1857 ਦੇ ਵਿਦਰੋਹ ਤੋਂ ਪਹਿਲਾਂ ਲੜੀ ਗਈ ਸੀ। ਖਬਰਾਂ ਦੀ ਮੰਨੀਏ ਤਾਂ ਫਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਵਰਲਡਵਾਈਡ 300 ਕਰੋੜ ਦਾ ਕਾਰੋਬਾਰ ਕਰ ਲਿਆ ਹੈ, ਜਿਸ 'ਚ 110 ਕਰੋੜ ਤੋਂ ਜ਼ਿਆਦਾ ਨਾਨ-ਥੀਏੇਟ੍ਰੀਕਲ ਰਾਈਟਸ ਤੋਂ ਆਏ ਹਨ। ਫਿਲਮ ਦੇ ਸੈਟੇਲਾਈਟ ਰਾਈਟਸ 67 ਕਰੋੜ 'ਚ ਵਿਕੇ ਹਨ ਜਦੋਂ ਕਿ ਆਡੀਓ ਰਾਈਟਸ 3.50 ਕਰੋੜ 'ਚ ਵਿਕੇ ਹਨ। ਫਿਲਮ 'ਚ ਮੁੱਖ ਭੂਮਿਕਾ ਚਿੰਰਜੀਵੀ ਨਿਭਾਅ ਰਹੇ ਹਨ, ਜਦੋਂ ਕਿ ਅਮਿਤਾਬ ਬੱਚਨ ਸਮੇਤ ਹੋਰ ਕਈ ਵੱਡੇ ਸਿਤਾਰੇ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News