‘ਆਟੇ ਦੀ ਚਿੜੀ’ ਦੇ ਨਿਰਮਾਤਾਵਾਂ ਨੇ ਐਲਾਨ ਕੀਤੀ ਆਪਣੀ ਅਗਲੀ ਫਿਲਮ

Tuesday, October 9, 2018 9:40 AM
‘ਆਟੇ ਦੀ ਚਿੜੀ’ ਦੇ ਨਿਰਮਾਤਾਵਾਂ ਨੇ ਐਲਾਨ ਕੀਤੀ ਆਪਣੀ ਅਗਲੀ ਫਿਲਮ

ਚੰਡੀਗੜ੍ਹ (ਜ. ਬ.)— ਪੰਜਾਬੀ ਫਿਲਮਕਾਰ ਅੱਜ-ਕੱਲ  ਫ਼ਿਲਮਾਂ ਦਾ ਐਲਾਨ ਕਰਨ ਵਿਚ ਲੱਗੇ ਹੋਏ ਹਨ। ਕਈ ਪ੍ਰੋਡਕਸ਼ਨ ਹਾਊਸ ਆਪਣੀਅਾਂ ਅਗਲੀਆਂ ਫ਼ਿਲਮਾਂ ਬਾਰੇ ਦੱਸ ਕੇ ਸੁਰਖੀਆਂ ਦਾ ਹਿੱਸਾ ਬਣ ਚੁੱਕੇ ਹਨ ਤੇ ਲੱਗਦਾ ਹੈ ਕਿ 2019 ਪੰਜਾਬੀ ਦਰਸ਼ਕਾਂ ਲਈ ਫ਼ਿਲਮਾਂ ਦਾ ਤਿਉਹਾਰ ਸਾਬਿਤ ਹੋਣ ਵਾਲਾ ਹੈ। ਫ਼ਿਲਮਾਂ ਦੀ ਇਸ ਲਿਸਟ ’ਚ ਇਕ ਹੋਰ ਨਾਂ ਜੁੜਿਆ ਹੈ ਤੇਗ ਪ੍ਰੋਡਕਸ਼ਨਸ ਦੀ ‘ਚਿੜੀ ਉੱਡ ਕਾਂ ਉੱਡ’ ਦਾ। ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਜਬੀਰ ਸਿੰਘ ਵਾਲੀਆ ਨੇ ਇਸ ਆਉਣ ਵਾਲੀ ਫਿਲਮ ਦਾ ਐਲਾਨ ਕੀਤਾ ਹੈ। ਇਸ ਦੇ ਲੇਖਕ ਰਾਜੂ ਵਰਮਾ ਹਨ।

19 ਅਕਤੂਬਰ ਨੂੰ ਇਨ੍ਹਾਂ ਦੇ ਹੀ ਬੈਨਰ ਅਧੀਨ ਰਿਲੀਜ਼ ਹੋ ਰਹੀ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਫਿਲਮ ‘ਆਟੇ ਦੀ ਚਿੜੀ’। ‘ਚਿੜੀ ਉੱਡ ਕਾਂ ਉੱਡ’ ਦੀ ਬਾਕੀ ਜਾਣਕਾਰੀ ਜਲਦ ਹੀ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ।  ਉਨ੍ਹਾਂ ਨੇ ਇਸ ਮੌਕੇ ਫਿਲਮ ਦਾ ਟਾਈਟਲ ਪੋਸਟਰ ਵੀ ਰਿਲੀਜ਼ ਕੀਤਾ। ਇਸ ਬਾਰੇ ਚਰਨਜੀਤ ਸਿੰਘ ਵਾਲੀਆ ਨੇ ਕਿਹਾ, “ਅਸੀਂ ਪਰਿਵਾਰਿਕ ਸਿਨੇਮਾ ਬਣਾਉਣਾ ਚਾਹੁੰਦੇ ਹਾਂ, ਜਿਸ ਦਾ ਕੋਈ ਅਰਥ ਹੋਵੇ ਤੇ ਜਿਸ ਦਾ ਕੋਈ ਸੰਦੇਸ਼ ਹੋਵੇ। ਰਾਜੂ ਵਰਮਾ ਇਕ ਬਹੁਤ ਹੀ ਹੁਨਰਵੰਦ ਅਤੇ ਦੂਰਅੰਦੇਸ਼ੀ ਲੇਖਕ ਹੈ। ਇਸ ਗੱਲ ਦਾ ਅੰਦਾਜ਼ਾ ਦਰਸ਼ਕਾਂ ਨੂੰ ‘ਆਟੇ ਦੀ ਚਿੜੀ’ ਦੇਖ ਕੇ ਹੀ ਲੱਗ ਜਾਵੇਗਾ।’’


Edited By

Chanda Verma

Chanda Verma is news editor at Jagbani

Read More