ਚਿਤਰਾਂਗਦਾ ਨੇ ਸੈਫ ਅਲੀ ਖਾਨ ਬਾਰੇ ਆਖੀ ਇਹ ਗੱਲ

3/17/2018 6:03:12 PM

ਮੁੰਬਈ (ਬਿਊਰੋ)— ਅਭਿਨੇਤਰੀ ਚਿਤਰਾਂਗਦਾ ਆਪਣੀ ਆਉਣ ਵਾਲੀ ਫਿਲਮ 'ਬਾਜ਼ਾਰ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਸੈਫ ਅਲੀ ਖਾਨ ਦਿਖਾਈ ਦੇਣਗੇ। ਫਿਲਮ 'ਚ ਚਿਤਰਾਂਗਦਾ, ਸੈਫ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਫਿਲਮ ਬਾਰੇ ਗੱਲ ਕੀਤੀ ਅਤੇ ਸੈਫ ਅਲੀ ਖਾਨ ਨਾਲ ਕੰਮ ਕਰਨ ਦੇ ਤਜ਼ਰਬੇ ਨੂੰ ਸਾਂਝਾ ਕੀਤਾ। ਚਿਤਰਾਂਗਦਾ ਨੇ ਕਿਹਾ ਕਿ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਅਸਲ ਜ਼ਿੰਦਗੀ ਨਾਲ ਕਾਫੀ ਮਿਲਦਾ-ਜੁਲਦਾ ਹੈ। ਉਸਨੇ ਦੱਸਿਆ ਕਿ ਫਿਲਮ ਦੀ ਸਕ੍ਰਿਪਟ ਨੂੰ ਨਿਰਦੇਸ਼ਕ ਨੇ ਕਾਫੀ ਵਧੀਆ ਢੰਗ ਨਾਲ ਫਿਲਮਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਲਮ ਦਾ ਨਿਰਦੇਸ਼ਨ ਗੌਰਵ ਚਾਵਲਾ ਕਰ ਰਹੇ ਹਨ।
ਸੈਫ ਨਾਲ ਕੰਮ ਕਰਨ ਨੂੰ ਲੈ ਕੇ ਚਿਤਰਾਂਗਦਾ ਨੇ ਕਿਹਾ ਕਿ ਸੈਫ ਦਾ ਕੰਮ ਕਰਨ ਦਾ ਤਰੀਕਾ ਬ੍ਰਿਟਿਸ਼ ਸਟਾਇਲ ਵਾਲਾ ਹੈ। ਉਨ੍ਹਾਂ ਦਾ ਸੁਭਾਅ ਵੀ ਕੁਝ ਅਜਿਹਾ ਹੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸੈਫ ਕਾਫੀ ਐਂਟਰਟੇਨਿੰਗ ਹਨ ਅਤੇ ਸੈੱਟ 'ਤੇ ਕੰਮ ਕਰਦੇ ਸਮੇਂ ਉਨ੍ਹਾਂ ਨਾਲ ਕਾਫੀ ਮਜ਼ਾ ਆਉਂਦਾ ਹੈ। ਜਾਣਕਾਰੀ ਮੁਤਾਬਕ ਇਸ ਫਿਲਮ ਤੋਂ ਇਲਾਵਾ ਚਿਤਰਾਂਗਦਾ ਫਿਲਮ 'ਸਾਹਿਬ ਬੀਵੀ ਔਰ ਗੈਂਗਸਟਰ' ਦੇ ਅਗਲੇ ਭਾਗ 'ਚ ਨਜ਼ਰ ਆ ਸਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News