#MeToo : ਆਸ਼ਿਕਾਨਾ ਸੀਨ ਇੰਨਾ ਗੰਦਾ ਸੀ ਕਿ ਚਿਤਰਾਂਗਦਾ ਨੂੰ ਛੱਡਣੀ ਪਈ ਫਿਲਮ

10/11/2018 7:51:53 PM

ਮੁੰਬਈ (ਬਿਊਰੋ)— ਬਾਲੀਵੁੱਡ ਦੀਆਂ ਤਮਾਮ ਸੈਲੇਬ੍ਰਿਟੀਜ਼ ਤੋਂ ਬਾਅਦ ਹੁਣ ਚਿਤਰਾਂਗਦਾ ਸਿੰਘ ਨੇ ਵੀ ਤਨੁਸ਼੍ਰੀ ਦੱਤਾ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਖੁਦ ਨਾਲ ਹੋਈ ਇਕ ਘਟਨਾ ਦਾ ਵੀ ਜ਼ਿਕਰ ਕੀਤਾ ਹੈ। ਇਹ ਘਟਨਾ ਉਸ ਨਾਲ ਫਿਲਮ 'ਬਾਬੂਮੁਸ਼ਾਏ ਬੰਦੂਕਬਾਜ਼' ਦੇ ਸੈੱਟ 'ਤੇ ਵਾਪਰੀ। ਚਿਤਰਾਂਗਦਾ ਨੇ ਦੱਸਿਆ, 'ਮੈਂ ਸ਼ੂਟਿੰਗ ਕਰ ਰਹੀ ਸੀ, ਉਦੋਂ ਅਚਾਨਕ ਨਿਰਦੇਸ਼ਕ ਇਕ ਆਸ਼ਿਕਾਨਾ ਸੀਨ ਦਾ ਆਇਡੀਆ ਲੈ ਕੇ ਆਏ, ਜੋ ਮੈਂ ਨਵਾਜ਼ੂਦੀਨ ਨਾਲ ਕਰਨਾ ਸੀ। ਉਹ ਬਹੁਤ ਗੰਦਾ ਤਰੀਕਾ ਸੀ, ਮੈਨੂੰ ਬਹੁਤ ਅਪਮਾਨਜਨਕ ਮਹਿਸੂਸ ਹੋਇਆ ਤੇ ਮੈਂ ਉਥੋਂ ਚਲੀ ਗਈ।'

ਅਭਿਨੇਤਰੀ ਨੇ ਦੱਸਿਆ ਕਿ ਉਸ ਸਮੇਂ ਨਵਾਜ਼ੂਦੀਨ ਸਿੱਦੀਕੀ ਤੇ ਫੀਮੇਲ ਪ੍ਰੋਡਿਊਸਰ ਵੀ ਉਥੇ ਮੌਜੂਦ ਸੀ ਪਰ ਕਿਸੇ ਨੇ ਵੀ ਨਿਰਦੇਸ਼ਕ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ, 'ਉਸ ਸਮੇਂ ਮੈਂ ਇਹ ਫੈਸਲਾ ਕੀਤਾ ਕਿ ਮੈਂ ਇਹ ਫਿਲਮ ਨਹੀਂ ਕਰਾਂਗੀ। ਮੈਂ ਫਿਲਮ ਛੱਡਣ ਦੀ ਵਜ੍ਹਾ ਨੂੰ ਇਕ ਮੀਡੀਆ ਹਾਊਸ ਨਾਲ ਸਾਂਝਾ ਕੀਤਾ ਸੀ ਪਰ ਉਨ੍ਹਾਂ ਕਿਹਾ ਕਿ ਮੈਨੂੰ ਅੱਗੇ ਆ ਕੇ ਇਸ ਬਾਰੇ ਗੱਲ ਕਰਨੀ ਹੋਵੇਗੀ। ਮੈਨੂੰ ਲੱਗਦਾ ਹੈ ਕਿ ਉਸ ਸਮੇਂ ਕਿਸੇ ਨੇ ਵੀ ਇਸ ਮੁੱਦੇ ਨੂੰ ਮਹੱਤਵ ਨਹੀਂ ਦਿੱਤਾ ਸੀ।'

ਅਭਿਨੇਤਰੀ ਨੇ ਕਿਹਾ, 'ਹਾਲਾਂਕਿ ਹੁਣ ਕੋਈ ਫਰਕ ਨਹੀਂ ਪੈਂਦਾ ਹੈ ਕਿਉਂਕਿ ਮੀਡੀਆ ਅਜੇ ਸ਼ਾਨਦਾਰ ਕੰਮ ਕਰ ਰਿਹਾ ਹੈ। ਮੀਟੂ ਮੁਹਿੰਮ ਸਿਰਫ ਪੱਛਮ ਨੂੰ ਕਾਪੀ ਕਰਨ ਲਈ ਨਹੀਂ ਹੋਣੀ ਚਾਹੀਦੀ। ਇਸ ਨੂੰ ਸਾਡੇ ਸਮਾਜ ਦੀ ਫਿਕਰ ਦੇ ਮਕਸਦ ਨਾਲ ਹੋਣਾ ਚਾਹੀਦਾ ਹੈ।' ਦੱਸਣਯੋਗ ਹੈ ਕਿ ਫਿਲਮ ਦੇ ਨਿਰਦੇਸ਼ਕ ਕੁਸ਼ਨ ਨੰਦੀ ਨੇ ਉਸ ਸਮੇਂ ਕਿਹਾ ਸੀ ਕਿ ਇੰਟੀਮੇਟ ਸੀਨ ਉਹ ਵਜ੍ਹਾ ਨਹੀਂ ਹੈ, ਜਿਸ ਦੇ ਚਲਦਿਆਂ ਚਿਤਰਾਂਗਦਾ ਨੇ ਫਿਲਮ ਛੱਡੀ। ਉਨ੍ਹਾਂ ਨੇ ਇਨ੍ਹਾਂ ਸਾਰਿਆਂ ਦੋਸ਼ਾਂ ਨੂੰ ਉਸ ਸਮੇਂ ਖਾਰਜ ਕੀਤਾ ਸੀ।

ਤਨੁਸ਼੍ਰੀ ਦਾ ਸਮਰਥਨ ਕਰਦਿਆਂ ਚਿਤਰਾਂਗਦਾ ਨੇ ਕਿਹਾ, 'ਜੇਕਰ ਜੋ ਉਹ ਕਹਿ ਰਹੀ ਹੈ, ਉਹ ਸੱਚ ਹੈ ਤਾਂ ਇਸ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਕੋਈ ਫਰਕ ਨਹੀਂ ਪੈਂਦਾ ਕਿ ਕਿੰਨਾ ਸਮਾਂ ਗੁਜ਼ਰ ਚੁੱਕਾ ਹੈ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News