ਟੇਈਗੇਨ ਨੇ ਸ਼ੇਅਰ ਕੀਤੀ ਬੱਚੇ ਨੂੰ ਦੁੱਧ ਚੁੰਘਾਉਣ ਦੀ ਫੋਟੋ, ਹੋਇਆ ਹੰਗਾਮਾ

7/13/2018 11:55:07 AM

ਨਵੀਂ ਦਿੱਲੀ(ਬਿਊਰੋ)— ਅਮਰੀਕਾ ਦੀ ਮੰਨੀ-ਪ੍ਰਮੰਨੀ ਮਾਡਲ ਅਤੇ ਅਦਾਕਾਰਾ ਚਿਰਸੀ ਟੇਈਗੇਨ ਆਪਣੀ ਇਕ ਫੋਟੋ ਨੂੰ ਲੈ ਕੇ ਚਰਚਾ ਵਿਚ ਹੈ। ਦਰਅਸਲ, ਉਸ ਨੇ ਇੰਸਟਾਗ੍ਰਾਮ 'ਤੇ ਆਪਣੇ ਬੱਚੇ ਅਤੇ ਆਪਣੀ ਬੇਟੀ ਦੀ ਇਕ ਖੇਡਣ ਵਾਲੀ ਗੁੱਡੀ ਨੂੰ ਦੁੱਧ ਚੁੰਘਾਉਂਦੇ ਹੋਏ ਫੋਟੋ ਸੇਅਰ ਕੀਤੀ ਹੈ।
PunjabKesari
ਉਸ ਦੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਜਿਥੇ ਉਸ ਦੀ ਇਹ ਫੋਟੋ ਜ਼ਿਆਦਾਤਰ ਯੂਜ਼ਰਸ ਪਸੰਦ ਕਰ ਰਹੇ ਹਨ ਅਤੇ ਲਾਈਕ ਕਰ ਰਹੇ ਹਨ, ਉਥੇ ਦੂਸਰੇ ਪਾਸੇ ਇਸ ਫੋਟੋ ਕਾਰਨ ਹੰਗਾਮਾ ਵੀ ਹੋ ਰਿਹਾ ਹੈ।
PunjabKesari
ਕਈ ਲੋਕਾਂ ਨੇ ਅਜਿਹੀ ਫੋਟੋ ਸ਼ੇਅਰ ਕਰਨ 'ਤੇ ਸਵਾਲ ਉਠਾਏ ਹਨ। ਫੋਟੋ ਦੇ ਨਾਲ ਉਸ ਨੇ ਲਿਖਿਆ ਵੀ ਹੈ ਕਿ ਲੂਨਾ (ਚਿਰਸੀ ਦੀ ਬੇਟੀ) ਨੇ ਮੈਨੂੰ ਆਪਣੀ ਗੁੱਡੀ ਨੂੰ ਦੁੱਧ ਚੁੰਘਾਉਣ ਲਈ ਕਿਹਾ, ਜਿਸ ਨਾਲ ਮੈਨੂੰ ਲੱਗ ਰਿਹਾ ਹੈ ਕਿ ਮੇਰੇ ਹੁਣ ਜੌੜੇ ਬੱਚੇ ਹਨ। ਉਸ ਦੀ ਇਸ ਫੋਟੋ ਨੂੰ ਇਕ ਦਿਨ ਵਿਚ 3 ਲੱਖ ਲੋਕਾਂ ਨੇ ਇੰਸਟਾਗ੍ਰਾਮ 'ਤੇ ਅਤੇ 18 ਹਜ਼ਾਰ ਵਾਰ ਟਵਿਟਰ 'ਤੇ ਲਾਈਕ ਕੀਤਾ ਹੈ।
PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News