ਜੱਸੀ ਗਿੱਲ ਦੀ ਮਿੱਠੀ ਆਵਾਜ਼ ''ਚ ਸੁਣੋ ਗੀਤ ''ਚੁਰਾਈ ਜਾਂਦਾ ਏ'' (ਵੀਡੀਓ)

Monday, February 4, 2019 8:17 PM
ਜੱਸੀ ਗਿੱਲ ਦੀ ਮਿੱਠੀ ਆਵਾਜ਼ ''ਚ ਸੁਣੋ ਗੀਤ ''ਚੁਰਾਈ ਜਾਂਦਾ ਏ'' (ਵੀਡੀਓ)

ਜਲੰਧਰ (ਬਿਊਰੋ)— ਪੰਜਾਬੀ ਗਾਇਕ ਜੱਸੀ ਗਿੱਲ ਦੀ ਆਵਾਜ਼ 'ਚ ਹਾਲ ਹੀ 'ਚ ਫਿਲਮ 'ਹਾਈ ਐਂਡ ਯਾਰੀਆਂ' ਦਾ ਗੀਤ 'ਚੁਰਾਈ ਜਾਂਦਾ ਏ' ਰਿਲੀਜ਼ ਹੋਇਆ ਹੈ। 'ਚੁਰਾਈ ਜਾਂਦਾ ਏ' ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਜੱਸੀ ਦੀ ਮਿੱਠੀ ਆਵਾਜ਼ ਨੇ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ। 'ਚੁਰਾਈ ਜਾਂਦਾ ਏ' ਗੀਤ ਦੇ ਬੋਲ ਨਿਰਮਾਣ ਨੇ ਲਿਖੇ ਹਨ ਤੇ ਇਸ ਦਾ ਮਿਊਜ਼ਿਕ ਗੋਲਡਬੁਆਏ ਨੇ ਦਿੱਤਾ ਹੈ। ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 'ਤੇ 2.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਤੇ ਸੁਣਿਆ ਜਾ ਚੁੱਕਾ ਹੈ।

ਫਿਲਮ ਦੀ ਗੱਲ ਕਰੀਏ ਤਾਂ 'ਹਾਈ ਐਂਡ ਯਾਰੀਆਂ' 'ਚ ਜੱਸੀ ਗਿੱਲ, ਰਣਜੀਤ ਬਾਵਾ ਤੇ ਨਿੰਜਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ, ਆਰੂਸ਼ੀ ਸ਼ਰਮਾ ਤੇ ਨੀਤ ਕੌਰ ਵੀ ਅਹਿਮ ਭੂਮਿਕਾ 'ਚ ਹਨ। ਫਿਲਮ 3 ਯਾਰਾਂ-ਦੋਸਤਾਂ ਦੀ ਕਹਾਣੀ ਹੈ, ਜਿਨ੍ਹਾਂ 'ਚ ਪਿਆਰ ਤੇ ਤਕਰਾਰ ਦੇਖਣ ਨੂੰ ਮਿਲੇਗੀ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗੁਰਜੀਤ ਸਿੰਘ ਨੇ ਲਿਖਿਆ ਹੈ। ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਸੰਦੀਪ ਬਾਂਸਲ, ਪੰਕਜ ਬੱਤਰਾ, ਦਿਨੇਸ਼ ਔਲਖ ਤੇ ਬਲਵਿੰਦਰ ਕੋਹਲੀ ਨੇ ਪ੍ਰੋਡਿਊਸ ਕੀਤਾ ਹੈ। ਦੁਨੀਆ ਭਰ 'ਚ ਇਹ ਫਿਲਮ 22 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Edited By

Rahul Singh

Rahul Singh is news editor at Jagbani

Read More