ਕੀ ਭਾਰਤੀ ਸਿੰਘ ਦੇ ਘਰ ਗੂੰਜ ਰਹੀਆਂ ਨੇ ''ਨੰਨ੍ਹੇ ਮਹਿਮਾਨ'' ਦੀਆਂ ਕਿਲਕਾਰੀਆਂ ?

Monday, May 6, 2019 1:16 PM

ਮੁੰਬਈ (ਬਿਊਰੋ) — ਕਾਮੇਡੀਅਨ ਭਾਰਤੀ ਸਿੰਘ ਨੇ 3 ਦਸੰਬਰ 2017 ਨੂੰ ਆਪਣੇ ਪ੍ਰੇਮੀ ਹਰਸ਼ ਲਿੰਬਾਚਿਆ ਨਾਲ ਵਿਆਹ ਕਰਵਾਇਆ ਸੀ। ਇਨ੍ਹੀਂ ਦਿਨੀਂ ਦੋਵੇਂ ਕਲਰਸ ਦੇ ਸ਼ੋਅ 'ਖਤਰਾ ਖਤਰਾ ਖਤਰਾ' 'ਚ ਇਕੱਠੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਭਾਰਤੀ ਸਿੰਘ ਦੇ ਪ੍ਰੈਗਨੇਂਟ ਹੋਣ ਦੀਆਂ ਖਬਰਾਂ ਵੀ ਜ਼ੋਰਾਂ 'ਤੇ ਹਨ।

PunjabKesari
ਦਰਅਸਲ ਬੀਤੇ ਸ਼ਨੀਵਾਰ ਨੂੰ ਭਾਰਤੀ ਸਿੰਘ ਦੀ ਸਿਹਤ ਠੀਕ ਨਹੀਂ ਸੀ। ਉਸ ਨੇ ਟੀ. ਵੀ. ਸ਼ੋਅ 'ਖਤਰਾ ਖਤਰਾ ਖਤਰਾ' ਦੇ ਸ਼ੂਟਿੰਗ ਸੈੱਟ 'ਤੇ ਉਲਟੀ ਕਰ ਦਿੱਤੀ ਸੀ, ਜਿਸ ਤੋਂ ਬਾਅਦ ਇਹ ਕਿਆਸ (ਅੰਦਾਜ਼ੇ) ਤੇਜ਼ ਹੋ ਗਏ ਕਿ ਭਾਰਤੀ ਸਿੰਘ ਗਰਭਵਤੀ ਹੈ ਪਰ ਭਾਰਤੀ ਨੇ ਇਕ ਇੰਟਰਵਿਊ ਦੌਰਾਨ ਪ੍ਰੈਗਨੇਂਸੀ ਦੀਆਂ ਖਬਰਾਂ ਨੂੰ ਸਿਰਫ ਅਫਵਾਹ ਦੱਸਿਆ ਹੈ।

PunjabKesari
ਭਾਰਤੀ ਸਿੰਘ ਨੇ ਕਿਹਾ, ''ਮੈਂ ਓਵਰਵੇਟ ਹਾਂ। ਇਸ ਲਈ ਲੋਕਾਂ ਨੂੰ ਅਕਸਰ ਇਹ ਲੱਗਦਾ ਹੈ ਕਿ ਮੈਂ ਗਰਭਵਤੀ ਹਾਂ। ਹਰਸ਼ ਤੇ ਮੈਂ ਬੱਚਾ ਚਾਹੁੰਦੇ ਹਾਂ ਪਰ ਅਸੀਂ ਬੱਚੇ ਨੂੰ ਲੈ ਕੇ ਨਵੰਬਰ ਤੋਂ ਪਲਾਨਿੰਗ ਸ਼ੁਰੂ ਕਰਾਂਗੇ। ਇਸ ਸਮੇਂ ਜ਼ਿੰਦਗੀ ਬਹੁਤ ਰੁੱਝੀ ਹੋਈ ਹੈ ਅਤੇ ਮੈਂ ਹਾਲੇ ਬੱਚੇ ਬਾਰੇ ਸੋਚ ਵੀ ਨਹੀਂ ਸਕਦੀ ਹਾਂ।''

PunjabKesari
ਜਦੋਂ ਭਾਰਤੀ ਸਿੰਘ ਤੋਂ ਸੈੱਟ 'ਤੇ ਸਿਹਤ ਵਿਗੜਣ ਦੀ ਵਜ੍ਹਾ ਪੁੱਛੀ ਗਈ ਤਾਂ ਉਸ ਨੇ ਕਿਹਾ, ''ਲੋਕਾਂ ਨੇ ਮੈਨੂੰ ਉਲਟੀ ਕਰਦੇ ਦੇਖਿਆ ਪਰ ਉਹ ਬਸ ਗੈਸ ਦੀ ਪ੍ਰੋਬਲਮ ਸੀ। ਇਸ ਤੋਂ ਜ਼ਿਆਦਾ ਕੁਝ ਵੀ ਨਹੀਂ।''

PunjabKesari
ਦੱਸ ਦਈਏ ਕਿ ਭਾਰਤੀ ਸਿੰਘ ਟੀ. ਵੀ. ਸ਼ੋਅ 'ਖਤਰਾ ਖਤਰਾ ਖਤਰਾ' ਨੂੰ ਆਪਣੇ ਪਤੀ ਹਰਸ਼ ਨਾਲ ਹੋਸਟ ਕਰ ਰਹੀ ਹੈ। ਇਸ ਤੋਂ ਪਹਿਲਾ ਦੋਵੇਂ ਪਤੀ-ਪਤਨੀ ਸਟੰਟ ਬੈਸਡ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 9' 'ਚ ਦਿਸੇ ਸਨ। ਸ਼ੋਅ 'ਚ ਦੋਵਾਂ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।

PunjabKesari
ਭਾਰਤੀ ਸਿੰਘ 'ਖਤਰਾ ਖਤਰਾ ਖਤਰਾ' ਤੋਂ ਇਲਾਵਾ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ 'ਚ ਨਜ਼ਰ ਆਉਂਦੀ ਹੈ। ਭਾਰਤੀ ਦੀ ਮੌਜੂਦਗੀ ਕਪਿਲ ਦੇ ਸ਼ੋਅ 'ਚ ਚਾਰ ਚੰਨ ਲਾਉਂਦੀ ਹੈ। ਭਾਰਤੀ ਸਿੰਘ ਦੇ ਸਿਤਾਰੇ ਬੁਲੰਦੀਆਂ 'ਤੇ ਹਨ। ਉਹ ਟੀ. ਵੀ. ਦੀ ਪਸੰਦੀਦਾ ਕਾਮੇਡੀਅਨ 'ਚੋਂ ਇਕ ਹਨ।
PunjabKesari

PunjabKesari


Edited By

Sunita

Sunita is news editor at Jagbani

Read More