ਲੋਕਾਂ ਨੂੰ ਹਸਾਉਣ ਵਾਲੇ ਇਹ ਕਾਮੇਡੀਅਨ ਸਮੇਂ ਦੇ ਨਾਲ ਦੇਖੋ ਕਿੰਨੇ ਬਦਲੇ (ਤਸਵੀਰਾਂ)

Saturday, May 18, 2019 8:30 PM

ਜਲੰਧਰ(ਬਿਊਰੋ)— ਸਮੇਂ ਦੇ ਨਾਲ ਹਰ ਕੋਈ ਬਦਲ ਜਾਂਦਾ ਹੈ। ਫਿਰ ਭਾਵੇਂ ਉਹ ਕੋਈ ਸਟਾਰ ਹੋਵੇ ਜਾਂ ਫਿਰ ਆਮ ਆਦਮੀ। ਅਕਸਰ ਦੇਖਿਆ ਜਾਂਦਾ ਹੈ ਕਿ ਸਾਡੇ ਬਾਲੀਵੁੱਡ ਕਲਾਕਾਰ ਸਮੇਂ-ਸਮੇਂ ਤੇ ਆਪਣੀ ਲੁੱਕ ਬਦਲਦੇ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਹਸਾਉਣ ਵਾਲੇ ਉਨ੍ਹਾਂ ਕਾਮੇਡੀਅਨ ਕਲਾਕਾਰਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਸਮੇਂ ਦੇ ਨਾਲ-ਨਾਲ ਖੁਦ 'ਚ ਕਾਫੀ ਤਬਦੀਲੀਆਂ ਕੀਤੀਆਂ।


ਕਪਿਲ ਸ਼ਰਮਾ
ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਬੁਲੰਦੀਆ 'ਤੇ ਹਨ। ਉਨ੍ਹਾਂ ਦੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਸ਼ੋਅ ਦੀ ਟੀ.ਆਰ.ਪੀ. ਵੀ ਬਹੁਤ ਹੈ। ਇਸ ਸ਼ੋਅ ਨੂੰ ਹੋਸਟ ਕਰਨ ਵਾਲੇ ਕਪਿਲ ਨੇ ਪਹਿਲਾਂ ਨਾਲੋਂ ਹੁਣ ਆਪਣੇ ਆਪ 'ਚ ਬਹੁਤ ਬਦਲਾਅ ਕੀਤਾ ਹੈ। ਉਨ੍ਹਾਂ ਆਪਣੇ ਹੇਅਰ ਸਟਾਇਲ ਤੋਂ ਲੈ ਕੇ ਪਹਿਨਾਵੇ ਨੂੰ ਬਦਲਿਆ ਹੈ । 

PunjabKesari
ਭਾਰਤੀ ਸਿੰਘ 
'ਦਿ ਗਰੇਟ ਇੰਡੀਅਨ ਲਾਫਟਰ ਚੈਲੰਜ ਸੀਜ਼ਨ 4' ਦੀ ਸੈਕਿੰਡ ਰਨਰਅੱਪ ਰਹੀ ਭਾਰਤੀ ਸਿੰਘ ਵੀ ਅੱਜਕਲ ਕਾਫੀ ਮਸ਼ਹੂਰ ਹੈ। ਆਪਣੀ ਐਕਟਿੰਗ ਨਾਲ ਹਿੱਟ ਹੋਈ ਭਾਰਤੀ ਸਿੰਘ ਨੇ ਵੀ ਆਪਣੇ ਆਪ ਨੂੰ ਬਦਲਿਆ ਹੈ। ਭਾਰਤੀ ਸਿੰਘ ਪਹਿਲਾਂ ਕਾਫੀ ਸਿੰਪਲ ਹੋਇਆ ਕਰਦੀ ਸੀ ਪਰ ਹੁਣ ਉਨ੍ਹਾਂ ਦਾ ਜ਼ਬਰਦਸਤ ਮੇਕਓਵਰ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸਿੰਘ ਨੇ ਆਪਣਾ ਵਜ਼ਨ ਵੀ ਕਾਫੀ ਘਟਾ ਲਿਆ ਹੈ।

PunjabKesari
ਰਾਜੂ ਸ਼੍ਰੀਵਾਸਤਵ
ਕਾਫੀ ਸਮੇਂ ਤੋਂ ਆਪਣੀ ਕਾਮੇਡੀ ਰਾਹੀਂ ਟੀ.ਵੀ. ਦੀ ਦੁਨੀਆਂ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਰਾਜੂ ਸ਼੍ਰੀਵਾਸਤਵ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ। ਰਾਜੂ ਨੇ ਆਪਣੇ ਆਪ 'ਚ ਕਾਫੀ ਬਦਲਾਅ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਸਿਹਤ 'ਚ ਕੋਈ ਤਬਦੀਲੀ ਤਾਂ ਨਹੀਂ ਆਈ ਪਰ ਉਨ੍ਹਾਂ ਦੇ ਸਟਾਇਲ 'ਚ ਕਾਫੀ ਕੁਝ ਬਦਲ ਗਿਆ ਹੈ।

PunjabKesari
ਸੁਦੇਸ਼ ਲਹਿਰੀ
ਕਾਮੇਡੀਅਨ ਸੁਦੇਸ਼ ਲਹਿਰੀ ਨੇ ਵੀ ਆਪਣੀ ਮਿਮਕਰੀ ਤੇ ਕਾਮੇਡੀ ਪੰਚਸ ਰਾਹੀਂ ਟੀ.ਵੀ. ਦੁਨੀਆ ਦਾ ਹਿੱਟ ਨਾਂ ਬਣੇ। ਸ਼ੁਰੂਆਤੀ ਦੌਰ ਤੋਂ ਬਾਅਦ ਹੁਣ ਸੁਦੇਸ਼ ਲਹਿਰੀ ਪਹਿਲਾਂ ਨਾਲੋਂ ਹੈਂਡਸਮ ਨਜ਼ਰ ਆਉਣ ਲੱਗ ਪਏ।

PunjabKesari
ਚੰਦਨ ਪ੍ਰਭਾਕਰ
ਕਾਮੇਡੀਅਨ ਚੰਦਨ ਪ੍ਰਭਾਕਰ ਨੇ ਕਾਫੀ ਸਮੇਂ ਤੋਂ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆ ਰਹੇ ਹਨ। ਚੰਦਨ ਨੇ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੰਜ ਸੀਜ਼ਨ 3' ਰਾਹੀਂ ਡੈਬਿਊ ਕੀਤਾ ਸੀ। ਚੰਦਨ ਕਪਿਲ ਸ਼ਰਮਾ ਦੇ ਕਰੀਬੀ ਦੋਸਤ ਹਨ। ਸ਼ੁਰੂਆਤੀ ਦੌਰ 'ਚ ਚੰਦਨ ਕਾਫੀ ਪਤਲੇ ਸੀ ਪਰ ਹੁਣ ਉਹ ਕਾਫੀ ਫਿੱਟ ਹੋਣ ਕਾਰਨ ਇਕਦਮ ਅਲੱਗ ਦਿੱਸਦੇ ਹਨ। 

PunjabKesari
ਸੁਨੀਲ ਗਰੋਵਰ
ਹਿੱਟ ਕਾਮੇਡੀਅਨ ਦੀ ਲਿਸਟ ਵਿਚ ਸੁਨੀਲ ਗਰੋਵਰ ਵੀ ਸ਼ੁਮਾਰ ਹਨ। ਸੁਨੀਲ ਨੇ ਸ਼ੁਰੂਆਤੀ ਦੌਰ ਵਿਚ ਛੋਟੇ-ਛੋਟੇ ਸ਼ੋਅ 'ਚ ਕੰਮ ਕੀਤਾ ਸੀ। ਪਰ ਸੁਨੀਲ ਨੂੰ ਕਪਿਲ ਦੇ ਸ਼ੋਅ 'ਚ ਨਿਭਾਏ 'ਡਾ. ਮਸ਼ਹੂਰ ਗੁਲਾਟੀ' ਦੇ ਕਿਰਦਾਰ ਨਾਲ ਖੂਬ ਪਹਿਚਾਣ ਮਿਲੀ। ਟੀ.ਵੀ. ਤੇ ਫਿਲਮੀਂ ਦੁਨੀਆਂ ਦਾ ਹਿੱਸਾ ਬਣੇ ਸੁਨੀਨ ਪਹਿਲਾਂ ਨਾਲੋਂ ਹੁਣ ਕਾਫੀ ਸਮਾਰਟ ਨਜ਼ਰ ਆਉਂਦੇ ਹਨ।

PunjabKesari
ਰਾਜੀਵ ਠਾਕੁਰ 
ਆਪਣੀ ਬਾਕਮਲ ਕਾਮੇਡੀ ਕਰਕੇ ਜਾਣੇ ਰਾਜੀਵ ਠਾਕੁਰ ਨੇ ਵੀ ਕਾਫੀ ਮਿਹਨਤ ਨਾਲ ਟੀ. ਵੀ. ਦੀ ਦੁਨੀਆਂ 'ਚ ਆਪਣਾ ਨਾਮ ਬਣਾਈਆਂ। ਛੋਟੀ-ਛੋਟੀ ਸਟੇਜ ਤੋਂ ਵੱਡੇ-ਵੱਡੇ ਸ਼ੋਅ ਦਾ ਹਿਸਾ ਬਣੇ ਰਾਜੀਵ ਠਾਕੁਰ ਨੇ ਆਪਣੇ ਆਪ 'ਚ ਕਾਫੀ ਬਦਲਾਅ ਕੀਤਾ ਹੈ। ਰਾਜੀਵ ਨੇ ਆਪਣੀ ਲੁੱਕ ਤੇ ਕਾਫੀ ਤਬਦੀਲੀ ਲਿਆਂਦੀ ਹੈ। 
PunjabKesari


Edited By

Lakhan

Lakhan is news editor at Jagbani

Read More