ਪੱਛਮ ''ਚ ਹਿੰਦੀ ਫਿਲਮਾਂ ਨੂੰ ਲੈ ਕੇ ਰੂੜੀਵਾਦੀ ਸੋਚ : ਪ੍ਰਿਯੰਕਾ ਚੋਪੜਾ

5/30/2017 9:25:19 AM

ਨਿਊਯਾਰਕ— ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਇੰਡਸਟਰੀ 'ਚ ਕਾਮਯਾਬੀ ਦੇ ਝੰਡੇ ਗੱਡਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਭਾਰਤੀ ਫਿਲਮ ਉਦਯੋਗ ਬਾਰੇ ਪੱਛਮ ਵਿਚ ਹੁਣ ਵੀ ਰੂੜੀਵਾਦ ਮੌਜੂਦ ਹੈ ਅਤੇ ਭਾਰਤ ਵਿਚ ਮੁੱਖ ਧਾਰਾ ਤੋਂ ਕਈ ਕਲਾਕਾਰਾਂ ਨੂੰ ਲੰਮੇ ਸਮੇਂ 'ਤੇ ਬਣੀਆਂ ਇਨ੍ਹਾਂ ਧਾਰਨਾਵਾਂ ਨੂੰ ਹੌਲੀ-ਹੌਲੀ ਤੋੜਨ ਦੀ ਲੋੜ ਹੈ। ਪ੍ਰਿਯੰਕਾ ਨੇ ਕਿਹਾ ਕਿ ਭਾਰਤ 'ਚ ਜਾਗਰੂਕਤਾ ਫੈਲਾਉਣ ਦੀ ਲੋੜ ਹੈ, ਕਿਉਂਕਿ ਹਿੰਦੀ ਫਿਲਮਾਂ ਦਾ ਇਕ ਵੱਡਾ ਉਦਯੋਗ ਹੈ ਪਰ ਰੂੜੀਵਾਦ ਹਾਲੇ ਵੀ ਮੌਜੂਦ ਹੈ। ਕਵਾਂਟਿਕੋ ਸਟਾਰ ਨੇ ਕਿਹਾ ਕਿ ਲੋਕ ਭਾਰਤੀ ਕਲਾਕਾਰਾਂ ਤੋਂ ਆਸ ਕਰਦੇ ਹਨ ਕਿ ਉਨ੍ਹਾਂ ਨੂੰ ਅੰਗਰੇਜ਼ੀ ਦਾ ਗਿਆਨ ਨਾ ਹੋਵੇ, ਇਥੋਂ ਤੱਕ ਕਿ ਉਹ ਅਦਾਕਾਰੀ ਨਾ ਜਾਣਦੇ ਹੋਣ ਅਤੇ ਉਹ ਸਿਰਫ ਉਨ੍ਹਾਂ ਤੋਂ ਨੱਚਣ ਦੀ ਆਸ ਕਰਦੇ ਹਨ। ਉਸਨੇ ਕਿਹਾ ਕਿ ਇਸ ਰੂੜੀਵਾਦ ਨਾਲ ਤੁਹਾਨੂੰ ਹਮੇਸ਼ਾ ਲੜਨਾ ਹੁੰਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਲੋਕਾਂ ਨੂੰ ਸਿੱਖਿਅਤ ਕਰ ਕੇ ਅਤੇ ਉਨ੍ਹਾਂ ਨੂੰ ਇਹ ਦੱਸ ਕੇ ਕਿ ਭਾਰਤੀ ਕਲਾਕਾਰ ਇਹ ਕਰ ਸਕਦੇ ਹਨ। ਇਸ ਨਾਲ ਰੂੜੀਵਾਦ ਨੂੰ ਤੋੜਿਆ ਜਾ ਸਕਦਾ ਹੈ। ਭਾਰਤ 'ਚ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਬੇਵਾਚ' ਵਿਚ ਖਲਨਾਇਕਾ ਵਿਕਟੋਰੀਆ ਲੀਡਸ ਦੀ ਭੂਮਿਕਾ ਨਿਭਾਉਣ ਵਾਲੀ ਪ੍ਰਿਯੰਕਾ ਨੇ ਕਿਹਾ ਕਿ ਸੰਸਾਰਿਕ ਮਨੋਰੰਜਨ ਵਿਚ ਵੰਨ-ਸੁਵੰਨਤਾ ਸਮੇਂ ਦੀ ਲੋੜ ਹੈ। ਇਹ ਵੰਨ-ਸੁਵੰਨਤਾ ਨਾ ਸਿਰਫ ਭੂਮਿਕਾਵਾਂ 'ਚ, ਸਗੋਂ ਅਭਿਨੇਤਾ ਤੇ ਅਭਿਨੇਤਰੀਆਂ ਵਿਚ ਵੀ ਹੋਣੀ ਚਾਹੀਦੀ ਹੈ।
ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਬਣਾਉਣ ਲਈ ਦਾਦਾ ਸਾਹਿਬ ਫਾਲਕੇ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News